EPFO ਨੇ ਬਦਲੇ ਨਿਯਮ? ਖਾਤਾਧਾਰਕ ਇਥੇ ਦੇਖਣ ਤਾਜ਼ਾ ਅਪਡੇਟਸ
Monday, Dec 03, 2018 - 12:40 PM (IST)

ਨਵੀਂ ਦਿੱਲੀ — ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗਨਾਈਜ਼ੇਸ਼ਨ (ਈ.ਪੀ.ਐੱਫ.ਓ.) 'ਚ ਇਸ ਸਮੇਂ ਅੰਦਾਜ਼ਨ 10 ਕਰੋੜ ਕਰਮਚਾਰੀ ਦਾ ਖਾਤਾ ਹੈ ਅਤੇ ਇਸ ਦੇ ਖਾਤੇ ਵਿਚ ਹੁਣ ਤੱਕ 10 ਲੱਖ ਕਰੋੜ ਦੇ ਕਰੀਬ ਰਕਮ ਜਮ੍ਹਾਂ ਹੋ ਚੁੱਕੀ ਹੈ। ਹੁਣੇ ਜਿਹੇ ਹੀ ਈ.ਪੀ.ਐੱਫ.ਓ. ਨੇ ਕੁਝ ਵੱਡੇ ਬਦਲਾਅ ਕੀਤੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਆਓ ਜਾਣਦੇ ਹਾਂ
- ਈ.ਪੀ.ਐੱਫ.ਓ. ਦੇ ਨਵੇਂ ਨਿਯਮਾਂ ਮੁਤਾਬਕ ਸੇਵਾ ਛੱਡਣ ਦੇ ਇਕ ਮਹੀਨੇ ਬਾਅਦ ਹੀ ਮੈਂਬਰ 75 ਫੀਸਦੀ ਰਕਮ ਕਢਵਾ ਸਕਦੇ ਹਨ ਅਤੇ ਦੋ ਮਹੀਨੇ ਬਾਅਦ ਬਾਕੀ ਦੀ 25 ਫੀਸਦੀ ਰਕਮ ਵੀ ਕਢਵਾ ਸਕਦੇ ਹਨ।
- ਈ.ਪੀ.ਐੱਫ.ਓ. ਖਾਤੇ ਜਿਨ੍ਹਾਂ ਵਿਚ 10 ਲੱਖ ਤੋਂ ਜ਼ਿਆਦਾ ਦੀ ਰਕਮ ਜਮ੍ਹਾਂ ਹੈ ਉਸ ਨੂੰ ਆਨ ਲਾਈਨ ਨਹੀਂ ਕਢਵਾਇਆ ਜਾ ਸਕਦਾ। ਪ੍ਰਾਵੀਡੈਂਟ ਫੰਡ ਦੀ ਜਮ੍ਹਾ ਰਕਮ ਨੂੰ ਕਢਵਾਉਣ ਲਈ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਅਰਜ਼ੀ ਦਿੱਤੀ ਜਾ ਸਕਦੀ ਹੈ।
- ਈ.ਪੀ.ਐੱਫ.ਓ. ਦੇ ਖਾਤਾਧਾਰਕਾਂ ਦਾ ਕੁਝ ਪੈਸਾ ਐਕਸਚੇਂਜ ਟ੍ਰੇਡ ਫੰਡ(ਈ.ਟੀ.ਐੱਫ.) ਤੋਂ ਬਾਜ਼ਾਰ ਵਿਚ ਲਗਾਇਆ ਜਾਂਦਾ ਹੈ। ਖਾਤਾਧਾਰਕ ਚਾਹੁਣ ਤਾਂ ਇਸ ਪੈਸੇ ਨੂੰ ਵਧਾ ਜਾਂ ਘਟਾ ਸਕਦੇ ਹਨ। ਆਰਗਨਾਈਜ਼ੇਸ਼ਨ 2015 ਤੋਂ ਬਾਜ਼ਾਰ ਵਿਚ ਪੈਸਾ ਲਗਾ ਰਿਹਾ ਹੈ। ਤਿੰਨ ਸਾਲ ਪਹਿਲਾਂ ਈ.ਪੀ.ਐੱਫ. ਨੇ ਸਟਾਕ ਮਾਰਕਿਟ ਵਿਚ ਐਂਟਰੀ ਕੀਤੀ ਸੀ ਅਤੇ 5 ਫੀਸਦੀ ਹਿੱਸੇ ਨੂੰ ਐਕਸਚੇਂਜ ਟ੍ਰੇਡਿਡ ਫੰਡਸ(ਈ.ਟੀ.ਐੱਫ.) 'ਚ ਲਗਾਇਆ। ਇਸ ਤੋਂ ਬਾਅਦ ਤੋਂ ਹੀ ਇਸ ਨੂੰ 15 ਫੀਸਦੀ ਤੱਕ ਵਧਾਇਆ ਜਾ ਚੁੱਕਾ ਹੈ।
- ਸਾਰੇ ਗਾਹਕਾਂ ਦੇ ਈ.ਪੀ.ਐੱਫ. ਦੇ ਤਹਿਤ ਦੋ ਖਾਤੇ ਹੋਣਗੇ, ਫਿਕਸਡ ਇਨਕਮ ਅਤੇ ਇਕੁਇਟੀ। ਇਸ ਤੋਂ ਇਲਾਵਾ ,ਗਾਹਕਾਂ ਨੂੰ ਇਕੁਇਟੀ ਵਿਚ ਨਿਵੇਸ਼ ਕੀਤੀ ਗਈ ਰਾਸ਼ੀ ਨੂੰ ਕਢਵਾਉਣ ਲਈ ਤਿੰਨ ਸਾਲ ਤੱਕ ਟਾਲਣ ਦਾ ਵਿਕਲਪ ਮਿਲੇਗਾ। ਇਨ੍ਹਾਂ ਯੂਨਿਟਸ ਨੂੰ ਫੰਡ ਚੋਂ ਕੱਢਾਇਆ ਜਾ ਸਕਦਾ ਹੈ। ਇਸ ਦੌਰਾਨ ਕਰਜ਼ਾ ਹਿੱਸੇਦਾਰੀ 'ਤੇ ਕਮਾਈ ਵਿਆਜ ਦੇ ਰੂਪ ਵਿਚ ਮਿਲੇਗੀ।