ਪੋਸਟ ਆਫਿਸ ਦਾ ਪੀ.ਪੀ.ਐੱਫ ਅਕਾਊਂਟ ਬੈਂਕ ''ਚ ਇੰਝ ਕਰ ਸਕਦੇ ਹੋ ਟਰਾਂਸਫਰ

11/14/2018 12:42:11 PM

ਨਵੀਂ ਦਿੱਲੀ—ਪੀ.ਪੀ.ਐੱਫ. ਅਕਾਊਂਟ ਪੋਸਟ ਆਫਿਸ ਜਾਂ ਕਿਸੇ ਆਥਰਾਈਜ਼ਡ ਬੈਂਕ 'ਚ ਖੋਲ੍ਹਿਆ ਜਾ ਸਕਦਾ ਹੈ। ਜੇਕਰ ਸਬਸਕ੍ਰਾਈਬਰ ਦਾ ਪੀ.ਪੀ.ਐੱਫ. ਅਕਾਊਂਟ ਉਸ ਬੈਂਕ 'ਚ ਹੈ ਜਿਥੇ ਉਸ ਦਾ ਸੇਵਿੰਗ ਅਕਾਊਂਟ ਹੈ ਤਾਂ ਉਹ ਆਪਣੇ ਅਕਾਊਂਟਸ ਦਾ ਕੰਸਾਲੀਡੇਟਿਡ ਵਿਊ ਲੈ ਸਕਦਾ ਹੈ। ਪੀ.ਪੀ.ਐੱਫ. ਨੂੰ ਪੋਸਟ ਆਫਿਸ ਬੈਂਕ 'ਚ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦਾ ਤਰੀਕਾ ਬਹੁਤ ਆਸਾਨ ਹੈ। 
ਬ੍ਰਾਂਚ ਦੀ ਚੋਣ
ਸਬਸਕ੍ਰਾਈਬਰ ਨੂੰ ਪਹਿਲਾਂ ਇਹ ਪਤਾ ਕਰਨਾ ਹੋਵੇਗਾ ਕਿ ਉਸ ਦੇ ਬੈਂਕ ਦੀ ਕਿਹੜੀ ਬ੍ਰਾਂਚ ਪੀ.ਪੀ.ਐੱਫ. ਡਿਪਾਜ਼ਿਟ ਲੈਂਦੀ ਹੈ। ਇਸ ਦੇ ਬਾਅਦ ਸਬਸਕ੍ਰਾਈਬਰ ਨੂੰ ਉਥੇ ਆਪਣਾ ਪੀ.ਪੀ.ਐÎੱਫ. ਅਕਾਊਂਟ ਟਰਾਂਸਫਰ ਕਰਨ ਦੇ ਲਈ ਇਕ ਫਾਰਮ ਭਰਨਾ ਹੋਵੇਗਾ। 
ਐਪਲੀਕੇਸ਼ਨ 
ਐਪਲੀਕੇਸ਼ਨ ਫਾਰਮ ਨੂੰ ਉਸ ਪੋਸਟ ਆਫਿਸ 'ਚ ਜਮਾ ਕਰਨਾ ਹੋਵੇਗਾ, ਜਿਥੇ ਸਬਸਕ੍ਰਾਈਬਰ ਦਾ ਅਕਾਊਂਟ ਹੈ। ਉਸ 'ਤੇ ਅਕਾਊਂਟ ਹੋਲਡਰ ਦੇ ਨਾਲ ਉਸ ਬੈਂਕ ਦੀ ਬ੍ਰਾਂਚ ਦੀ ਡਿਟੇਲ ਦੇਣੀ ਜ਼ਰੂਰੀ ਹੈ, ਜਿਥੇ ਪੀ.ਪੀ.ਐੱਫ. ਅਕਾਊਂਟ ਟਰਾਂਸਫਰ ਕੀਤਾ ਜਾਣਾ ਹੈ। ਐਪਲੀਕੇਸ਼ਨ ਦੇ ਨਾਲ ਅਸਲੀ ਪਾਸਬੁੱਕ ਅਟੈਚ ਕਰਨੀ ਜ਼ਰੂਰੀ ਹੈ।
ਪ੍ਰੋਸੈੱਸ 
ਡਾਕੂਮੈਂਟ ਦੇ ਵੈਰੀਫਿਕੇਸ਼ਨ ਦੇ ਬਾਅਦ ਪੋਸਟ ਆਫਿਸ ਸਬਸਕ੍ਰਾਈਬਰ ਦਾ ਅਕਾਊਂਟ ਕਲੋਜ਼ ਕਰੇਗਾ ਅਤੇ ਅਕਾਊਂਟ ਡਿਟੇਲ ਨੋਮੀਨੇਸ਼ਨ ਫਾਰਮ, ਕਲੋਜ਼ਰ ਡੇਟ 'ਤੇ ਅਕਾਊਂਟ 'ਚ ਜਮਾ ਰਕਮ ਦੇ ਪੇਆਰਡਰ ਵਗੈਰਾ ਬੈਂਕ ਦੀ ਬ੍ਰਾਂਚ 'ਚ ਭੇਜ ਦਿੱਤੇ ਜਾਂਦੇ ਹਨ। ਇਸ 'ਚ ਟਰਾਂਸਫਰ ਰਿਕਵੈਸਟ ਦੇ ਬਾਰੇ 'ਚ ਸਬਸਕ੍ਰਾਈਬਰ ਅਤੇ ਬੈਂਕ ਦੋਵਾਂ ਨੂੰ ਦੱਸ ਦਿੱਤਾ ਜਾਂਦਾ ਹੈ। 
ਅਕਾਊਂਟ ਓਪਨਿੰਗ
ਪੋਸਟ ਆਫਿਸ ਦੇ ਬੈਂਕ ਬ੍ਰਾਂਚ 'ਚ ਅਕਾਊਂਟ ਟਰਾਂਸਫਰ 'ਚ ਹਫਤਾ 10 ਦਿਨ ਦਾ ਸਮਾਂ ਲੱਗ ਜਾਂਦਾ ਹੈ। ਇਤਿਲਾ ਮਿਲਣ ਦੇ ਬਾਅਦ ਸਬਸਕ੍ਰਾਈਬਰ ਅਕਾਊਂਟ ਓਪਨ ਕਰਨ ਦੀ ਫਾਰਮੈਲਿਟੀ ਪੂਰੀ ਕਰਨ ਦੇ ਲਈ ਬੈਂਕ ਜਾ ਸਕਦਾ ਹੈ। ਸਬਸਕ੍ਰਾਈਬਰ ਨੂੰ ਨਵੀਂ ਪਾਸਬੁੱਕ ਇਸ਼ੂ ਕੀਤੀ ਜਾਂਦੀ ਹੈ, ਜਿਸ 'ਚ ਪੁਰਾਣਾ ਕ੍ਰੈਡਿਟ ਜਿਵੇਂ ਬੈਲੇਂਸ ਟਰਾਂਸਫਰ ਦੀ ਡਿਟੇਲ ਹੁੰਦੀ ਹੈ। 
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਪੀ.ਪੀ.ਐੱਫ. ਰੂਲਸ ਦੇ ਹਿਸਾਬ ਨਾਲ ਇਸ ਦਾ ਅਕਾਊਂਟ ਇਕ ਪੋਸਟ ਆਫਿਸ ਦੇ ਦੂਜੇ ਪੋਸਟ ਆਫਿਸ ਅਤੇ ਇਕ ਬੈਂਕ ਬ੍ਰਾਂਚ ਤੋਂ ਦੂਜੀ ਬੈਂਕ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਟਰਾਂਸਫਰ 'ਤੇ ਪੀ.ਪੀ.ਐੱਫ. ਅਕਾਊਂਟ ਨਵਾਂ ਨਹੀਂ ਸਗੋਂ ਚਾਲੂ ਹਾਲਤ ਵਾਲਾ ਅਕਾਊਂਟ ਮੰਨਿਆ ਜਾਂਦਾ ਹੈ। ਸਬਸਕ੍ਰਾਈਬਰ ਆਪਣਾ ਪੀ.ਪੀ.ਐੱਫ. ਅਕਾਊਂਟ ਮੈਨੇਜ ਕਰਨ ਦੇ ਲਈ ਆਪਣੀ ਇੰਟਰਨੈੱਟ ਬੈਂਕਿੰਗ ਫੈਸਿਲਿਟੀ ਦੀ ਵਰਤੋਂ ਕਰ ਸਕਦੇ ਹਨ। 


Aarti dhillon

Content Editor

Related News