ਇਸ ਤਰ੍ਹਾਂ ਬਦਲਵਾਓ ਆਪਣੇ ਪੈੱਨ ਕਾਰਡ ਦਾ ਅਡਰੈੱਸ, ਜਾਣੋ ਪੂਰੀ ਪ੍ਰਕਿਰਿਆ

07/28/2019 5:18:38 PM

ਨਵੀਂ ਦਿੱਲੀ—ਪੈਨ ਜਾਂ ਸਥਾਈ ਖਾਤਾ ਵਿਭਾਗ ਵਲੋਂ ਜਾਰੀ ਦਸ ਅੰਕਾਂ ਦਾ ਇਕ ਯੂਨੀਕ ਨੰਬਰ ਹੁੰਦਾ ਹੈ। ਹਰੇਕ ਵਿਅਕਤੀ ਦਾ ਪੈਨ ਨੰਬਰ ਵੱਖਰਾ ਹੁੰਦਾ ਹੈ। ਗਾਹਕ ਪੈਨ ਡਾਟਾਬੇਸ 'ਚ ਫੀਡ ਕੀਤੇ ਗਏ ਕਮਿਊਨਿਕੇਸ਼ਨ ਦੇ ਪਤੇ 'ਚ ਬਦਲਾਅ ਲਈ ਆਨਲਾਈਨ ਅਨੁਰੋਧ ਕਰ ਸਕਦੇ ਹਨ। ਇਹ ਈ-ਗਵਰਨੈਂਸ ਵੈੱਬਸਾਈਟ tin.nsdl.com 'ਤੇ ਆਨਲਾਈਨ ਸੁਵਿਧਾ ਦੇ ਮਾਧਿਅਮ ਨਾਲ ਕੀਤਾ ਜਾ ਸਕਦਾ ਹੈ।
ਜਾਣੋ 10 ਪੁਆਇੰਟ 'ਚ ਕਿੰਝ ਅਪਡੇਟ ਕਰੋ ਪੈਨ ਕਾਰਡ 'ਚ ਐਡਰੈੱਸ 
1- ਮੌਜੂਦਾ ਪੈਨ ਡਿਟੇਲ 'ਚ ਕਿਸੇ 'ਚ ਅਪਡੇਟ ਦੇ ਲਈ ਬਿਨੈਕਾਰ ਨੂੰ ਐੱਨ.ਐੱਸ.ਡੀ.ਐੱਲ, ਪੋਰਟਲ 'ਤੇ ਆਨਲਾਈਨ ਫਾਰਮ ਭਰਨਾ ਜ਼ਰੂਰੀ ਹੈ। ਯੂਜ਼ਰ ਐੱਨ.ਐੱਸ.ਡੀ.ਐੱਲ. ਵੈੱਬਸਾਈਟ 'ਤੇ ਇਕ ਫਾਰਮ ਨੂੰ ਐਕਸੈੱਸ ਕਰ ਸਕਦਾ ਹੈ। 
2.ਫਾਰਮ ਐੱਸ.ਐੱਸ.ਡੀ.ਐੱਲ. ਈ-ਗਵਰਨੈਂਸ-ਟੀ.ਆਈ.ਐੱਨ. ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਟਿਨ ਸੁਵਿਧਾ ਕੇਂਦਰਾਂ 'ਤੇ ਵੀ ਉਪਲੱਬਧ ਹੈ।
3. ਬਿਨੈਕਾਰ ਨੂੰ ਫਾਰਮ ਦੇ ਸਾਰੇ ਕਾਲਮ ਭਰਨੇ ਹੋਣਗੇ ਅਤੇ ਫਿਜ਼ੀਕਲ ਫਾਰਮ 'ਚ ਉਪਯੋਗ ਕਰਨ ਦੇ ਮਾਮਲੇ 'ਚ ਸੰਚਾਰ ਦੇ ਲਈ ਪਤੇ ਦੇ ਖੱਬੇ ਮਾਰਜਨ 'ਤੇ ਬਾਕਸ ਨੂੰ ਟਿਕ ਕਰਨਾ ਹੋਵੇਗਾ। ਇਕ ਆਨਲਾਈਨ ਬਿਨੈਕਾਰ ਦੇ ਮਾਮਲੇ 'ਚ ਇਹ ਬਾਕਸ ਡਿਫਾਲਟ ਤੌਰ ਨਾਲ ਟਿਕ ਰੱਖਦਾ ਹੈ। 
4.ਬਿਨੈਕਾਰ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਦਿੱਤਾ ਜਾ ਰਿਹਾ ਪਤਾ ਨਿਵਾਸ ਜਾਂ ਦਫਤਰ ਦਾ ਪਤਾ ਹੈ। 
5. ਐੱਨ.ਐੱਸ.ਡੀ.ਐੱਲ. ਦੇ ਅਨੁਸਾਰ ਵਿਅਕਤੀ ਅਤੇ ਐੱਚ.ਯੂ.ਐੱਲ. ਦੇ ਇਲਾਵਾ ਹੋਰ ਸਾਰੇ ਬਿਨੈਕਾਰਾਂ ਲਈ ਦਫਤਰ ਦੇ ਪਤੇ ਦਾ ਉਲੇਖ ਸੰਚਾਰ ਲਈ ਪਤੇ ਦੇ ਤੌਰ ਤੇ ਕਰਨਾ ਜ਼ਰੂਰੀ ਹੈ। 
6. ਜੇਕਰ ਬਿਨੈਕਾਰ ਕਿਸੇ ਹੋਰ ਪਤੇ ਨੂੰ ਅਪਡੇਟ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਕ ਵਾਧੂ ਸ਼ੀਟ 'ਚ ਉਸ ਦੀ ਡਿਟੇਲ ਭਰਨੀ ਹੋਵੇਗੀ, ਜਿਸ ਫਾਰਮ ਦੇ ਨਾਲ ਅਟੈਚ ਕੀਤਾ ਜਾਣਾ ਹੈ।
7.ਬਿਨੈਕਾਰ ਨੂੰ ਸੰਚਾਰ ਪਤੇ ਦਾ ਪ੍ਰਮਾਨ ਦੇਣਾ ਜ਼ਰੂਰੀ ਹੈ। 
8. ਜੇਕਰ ਐੱਨ.ਐੱਸ.ਡੀ.ਐੱਲ. ਦੇ ਅਨੁਸਾਰ ਕਿਸੇ ਹੋਰ ਪਤਾ 'ਚ ਬਦਲਾਅ ਦੀ ਮੰਗ ਕੀਤੀ ਜਾਂਦੀ ਹੈ ਤਾਂ ਬਿਨੈਕਾਰ ਨੂੰ ਉਸ ਦਾ ਪ੍ਰਮਾਣ ਦੇਣਾ ਹੋਵੇਗਾ।
9. ਸਹਾਇਕ ਦਸਤਾਵੇਜ਼ਾਂ ਦੇ ਨਾਲ ਫਾਰਮ ਐੱਨ.ਐੱਸ.ਡੀ.ਐੱਲ. ਟਿਨ-ਸੁਵਿਧਾ ਕੇਂਦਰ ਜਾਂ ਪੈਨ ਕੇਂਦਰ 'ਚ ਕਿਸੇ 'ਤੇ ਵੀ ਜਮ੍ਹਾ ਕੀਤਾ ਜਾ ਸਕਦਾ ਹੈ।
10. ਆਨਲਾਈਨ ਬਿਨੈਕਾਰਾਂ ਨੂੰ ਸਿਗਨੇਚਰ ਵਾਲੀ ਸਲਿੱਪ ਅਤੇ ਦਸਤਾਵੇਜ਼ਾਂ ਦੇ ਨਾਲ ਇਨਕਮ ਪੈਨ ਸਰਵਿਸੇਜ਼ ਯੂਨਿਟ ਨੂੰ ਭੇਜਣਾ ਹੋਵੇਗਾ।


Aarti dhillon

Content Editor

Related News