ਜਾਣੋ ਕਿਵੇਂ ਲੈ ਸਕਦੇ ਹੋ ਸ਼ਾਰਟ ਟਰਮ ਲੋਨ?

02/21/2019 2:36:27 PM

ਨਵੀਂ ਦਿੱਲੀ — ਛੋਟੀ ਮਿਆਦ ਯਾਨੀ ਇਕ ਸਾਲ ਜਾਂ ਇਸ ਤੋਂ ਘੱਟ ਸਮੇਂ ਲਈ ਜਿਹੜੇ ਲੋਨ ਲਏ ਜਾਂਦੇ ਹਨ ਉਨ੍ਹਾਂ ਨੂੰ (Short term loan) ਕਿਹਾ ਜਾਂਦਾ ਹੈ। ਸ਼ਾਰਟ ਟਰਮ ਲੋਨ ਉਸ ਸਮੇਂ ਬਹੁਤ ਕੰਮ ਦੇ ਸਾਬਤ ਹੁੰਦੇ ਹਨ ਜਦੋਂ ਤੁਸੀਂ ਬੈਂਕ ਤੋਂ ਲੰਮੀ ਮਿਆਦ ਲਈ ਲੋਨ ਨਹੀਂ ਲੈ ਸਕਦੇ। ਇਸ ਤਰ੍ਹਾਂ ਦੇ ਲੋਨ ਵਿਚ ਪ੍ਰਿੰਸੀਪਲ ਐਡਵਾਂਸ ਅਮਾਊਂਟ 'ਤੇ ਵਿਆਜ ਚੁਕਾਉਣਾ ਹੁੰਦਾ ਹੈ ਅਤੇ ਲੋਨ ਦੇ ਭੁਗਤਾਨ ਦੀ ਮਿਆਦ ਵੀ ਬਾਕੀ ਤਰ੍ਹਾਂ ਦੇ ਲੋਨ ਤੋਂ ਕਾਫੀ ਘੱਟ ਹੁੰਦੀ ਹੈ। ਪ੍ਰਾਈਵੇਟ ਫਾਇਨਾਂਸ ਕੰਪਨੀਆਂ ਜਾਂ ਬੈਂਕ ਵੀ ਇਹ ਸ਼ਾਰਟ ਟਰਮ ਲੋਨ ਕਾਰੋਬਾਰੀਆਂ ਜਾਂ ਗਾਹਕਾਂ ਨੂੰ ਦਿੰਦੇ ਹਨ। Short term loan ਨੂੰ ਸ਼ਾਰਟ ਟਰਮ ਫਾਇਨਾਂਸ ਜਾਂ ਸ਼ਾਰਟ ਟਰਮ ਇੰਸਟਾਲਮੈਂਟ ਵੀ ਕਹਿੰਦੇ ਹਨ ਕਿਉਂਕਿ ਇਨ੍ਹਾਂ ਨੂੰ ਮਹੀਨਾਵਾਰ ਕਿਸ਼ਤਾਂ 'ਚ ਚੁਕਾਇਆ ਜਾ ਸਕਦਾ ਹੈ।

Short term Loan ਦੇ ਫੀਚਰਜ਼

ਸ਼ਾਰਟ ਟਰਮ ਲੋਨ 'ਚ ਮਿਲਣ ਵਾਲੇ ਫੀਚਰਜ਼ ਹਰ ਕਰਜ਼ਦਾਰ ਲਈ ਵੱਖ-ਵੱਖ ਹੁੰਦੇ ਹਨ। ਜਾਣੋ ਸ਼ਾਰਟ ਟਰਮ ਲੋਨ ਦੇ ਕੁਝ ਖਾਸ ਫੀਚਰਜ਼ ਬਾਰੇ...

- ਤੁਸੀਂ ਸ਼ਾਰਟ ਟਰਮ ਜਾਂ ਫਿਰ ਅਦਾਇਗੀ ਕਰਜ਼ੇ(ਪੇਡ ਲੋਨ) ਲਈ ਇਕ ਵਿਅਕਤੀਗਤ ਜਾਂ ਇਕ ਕਾਰੋਬਾਰੀ ਦੇ ਤੌਰ 'ਤੇ ਅਪਲਾਈ ਕਰ ਸਕਦੇ ਹੋ।
- ਹਾਲਾਂਕਿ ਕੁਝ ਕੰਪਨੀਆਂ ਗਾਹਕ ਦੀ ਕ੍ਰੈਡਿਟ ਹਿਸਟਰੀ ਦੇ ਆਧਾਰ 'ਤੇ ਸ਼ਾਰਟ ਟਰਮ ਲੋਨ ਪ੍ਰਵਾਨ ਕਰਦੀਆਂ ਹਨ। ਪਰ ਕਈ ਵਾਰ ਖਰਾਬ ਕ੍ਰੈਡਿਟ ਹਿਸਟਰੀ ਵਾਲਿਆਂ ਨੂੰ ਵੀ ਲੋਨ ਮਿਲ ਜਾਂਦਾ ਹੈ। 
- ਬਹੁਤ ਘੱਟ ਕਾਗਜ਼ੀ ਕਾਰਵਾਈ ਦੇ ਨਾਲ ਇਸ ਤਰ੍ਹਾਂ ਦੇ ਲੋਨ ਲਈ ਆਨ ਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ।
- ਕੰਪਨੀ ਦੀ ਪਾਲਸੀ ਦੇ ਆਧਾਰ 'ਤੇ ਸ਼ਾਰਟ ਟਰਮ ਲੋਨ ਇਕ ਦਿਨ ਵਿਚ ਵੀ ਮਨਜ਼ੂਰ ਕੀਤਾ ਜਾ ਸਕਦਾ ਹੈ।
- ਕੁਝ ਬੈਂਕ ਸ਼ਾਰਟ ਟਰਮ ਲੋਨ ਆਫਰ ਕਰਦੇ ਹਨ, ਜਿਨ੍ਹਾਂ ਦਾ ਭੁਗਤਾਨ 60 ਦਿਨ ਜਾਂ 120 ਦਿਨ 'ਚ ਕੀਤਾ ਜਾ ਸਕਦਾ ਹੈ।

Short term Loan ਲੋਨ ਲਈ ਲੌੜੀਂਦੇ ਜ਼ਰੂਰੀ ਦਸਤਾਵੇਜ਼

  • ਪੈਨ ਕਾਰਡ
  • ਆਮਦਨ ਦਾ ਸਬੂਤ : ਪਿਛਲੇ ਤਿੰਨ ਮਹੀਨੇ ਦੀ ਤਨਖਾਹ ਸਲਿੱਪ
  • ਰਿਹਾਇਸ਼ ਦਾ ਸਬੂਤ : ਕਿਰਾਏ ਦਾ ਐਗਰੀਮੈਂਟ, ਪਾਸਪੋਰਟ, ਲੈਂਡਲਾਈਨ ਬਿੱਲ, ਪੋਸਟ-ਪੇਡ ਮੋਬਾਇਲ ਬਿੱਲ, ਬੈਂਕ ਸਟੇਟਮੈਂਟ
  • ਪਛਾਣ ਸਬੂਤ : ਡਰਾਇਵਿੰਗ ਲਾਇਸੈਂਸ, ਆਧਾਰ ਨੰਬਰ, ਵੋਟਰ ਨੰਬਰ, ਪਾਸਪੋਰਟ
  • ਪਿਛਲੇ 6 ਮਹੀਨੇ ਦਾ ਬੈਂਕ ਸਟੇਟਮੈਂਟ
  • ਰੁਜ਼ਗਾਰ ਦਾ ਸਬੂਤ : ਆਫਰ ਲੈਟਰਪ, ਫਾਰਮ 16, ਰਿਲੀਵਿੰਗ ਲੈਟਰ

Related News