ਜਾਣੋ ਕੀ ਹੁੰਦਾ ਹੈ Construction Loan

02/22/2019 12:26:05 PM

ਨਵੀਂ ਦਿੱਲੀ — ਨਵਾਂ ਅਤੇ ਸੁਪਨਿਆਂ ਵਾਲਾ ਘਰ ਹਰ ਕੋਈ ਬਣਾਉਣਾ ਚਾਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਉਹ ਚਾਹੇ ਉਸ ਦਾ ਘਰ ਉਸ ਤਰ੍ਹਾਂ ਦਾ ਹੀ ਬਣੇ। ਪਰ ਜੇਕਰ ਤੁਸੀਂ ਆਪਣਾ ਘਰ, ਫੈਕਟਰੀ ਜਾਂ ਕੋਈ ਬਿਲਡਿੰਗ ਬਣਾਉਣਾ ਚਾਹੁੰਦੇ ਹੋ ਅਤੇ ਕੁਝ ਪੈਸਿਆਂ ਦੀ ਕਮੀ ਕਾਰਨ ਕੰਮ ਰੁਕ ਰਿਹਾ ਹੈ ਤਾਂ ਹਾਲਾਤ ਗੁੰਝਲਦਾਰ ਹੋ ਜਾਂਦੇ ਹਨ। ਇਸ ਦਾ ਇਕ ਵਿਕਲਪ ਹੈ ਕੰਸਟਰਕਸ਼ਨ ਲੋਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।

ਕੀ ਹੁੰਦਾ ਹੈ ਕੰਸਟਰੱਕਸ਼ਨ ਲੋਨ(Construction Loan)?

Construction Loan ਇਕ ਸ਼ਾਰਟ ਟਰਮ ਅੰਤਰਿਮ ਲੋਨ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਬਿਲਡਿੰਗ ਨੂੰ ਬਣਵਾਉਣ ਲਈ ਲਿਆ ਜਾਂਦਾ ਹੈ। ਲੋਨ ਲੈਣ ਵਾਲਾ ਵਿਅਕਤੀ ਹੋਰ ਬਾਕੀ ਲੋਨ ਦੀ ਤਰ੍ਹਾਂ ਇਸ ਨੂੰ ਵੀ ਈ.ਐਮ.ਆਈ.(EMI) 'ਚ ਹੀ ਚੁਕਾਉਂਦਾ ਹੈ। Construction Loan ਦੀ ਕੀਮਤ ਵੀ ਪ੍ਰਾਈਮ ਰੇਟ ਦੇ ਹਿਸਾਬ ਨਾਲ ਵੇਰਿਏਬਲ ਰੇਟਸ(Variable rates) ਨਾਲ ਉੱਪਰ-ਹੇਠਾਂ ਹੁੰਦੀ ਰਹਿੰਦੀ ਹੈ। Construction Loan ਲੈਣ ਲਈ ਕਰਜ਼ਦਾਰ ਨੂੰ ਇਕ ਕੰਸਟਰੱਕਸ਼ਨ ਟਾਈਮਟੇਬਲ, ਵੇਰਵੇ ਸਹਿਤ ਪਲਾਨ, ਬਜਟ ਅਤੇ ਲੋਨ ਲੈਣ ਦੇ ਕਾਰਨ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। 

Construction Loan ਮੁੱਖ ਰੂਪ ਨਾਲ ਦੋ ਤਰ੍ਹਾਂ ਦੇ ਹੁੰਦੇ ਹਨ।

1. ਕੰਸਟਰੱਕਸ਼ਨ-ਟੂ-ਪਰਮਾਨੈਂਟ ਲੋਨ

ਇਸ ਤਰ੍ਹਾਂ ਦੇ ਲੋਨ ਤੁਸੀਂ ਘਰ ਦੇ ਨਿਰਮਾਣ ਲਈ ਲੈ ਸਕਦੇ ਹੋ। ਇਹ ਫਾਰਮੈਟ ਅਸਲ ਵਿਚ ਟੂ-ਇਨ-ਵਨ ਲੋਨ ਹੈ। ਘਰ ਬਣਾਉਣ ਦੇ ਦੌਰਾਨ ਗਾਹਕ ਸਿਰਫ ਆਊਟਸਟੈਂਡਿੰਗ ਬੈਲੇਂਸ(Outstanding balance) 'ਤੇ ਵੀ ਵਿਆਜ ਭਰਦਾ ਹੈ ਅਤੇ ਪਿੰ੍ਰਸੀਪਲ ਅਮਾਊਂਟ ਨੂੰ ਦੇਣ ਦੀ ਚਿੰਤਾ ਨਹੀਂ ਹੁੰਦੀ । ਨਿਰਮਾਣ ਦੀ ਮਿਆਦ ਦੇ ਦੌਰਾਨ ਗਾਹਕ ਨੂੰ ਵਿਆਪਕ ਵਿਆਜ ਦਰ(ਵੇਰੀਏਬਲ ਵਿਆਜ ਦਰ) ਦੇਣੀ ਹੋਵੇਗੀ। 

ਪਰਮਾਨੈਂਟ ਮੌਰਗੇਜ(ਬੰਧਕ ਕਰਜ਼ਾ) ਬਣਨ 'ਤੇ ਤੁਹਾਡੇ ਕੋਲ ਲੋਨ ਚੁਕਾਉਣ ਲਈ 15 ਤੋਂ 30 ਸਾਲ ਦਾ ਸਮਾਂ ਹੁੰਦਾ ਹੈ ਅਤੇ ਤੁਹਾਨੂੰ ਪ੍ਰਿੰਸੀਪਲ ਅਮਾਊਂਟ ਅਤੇ ਵਿਆਜ ਦੋਵਾਂ ਦਾ ਭੁਗਤਾਨ ਕਰਨਾ ਹੁੰਦਾ ਹੈ।

2. ਨਿਰਮਾਣ-ਓਨਲੀ ਲੋਨ

ਇਸ ਤਰ੍ਹਾਂ ਦੇ ਲੋਨ ਵਿਚ ਦੋ ਵੱਖ-ਵੱਖ ਲੋਨ ਮਿਲਦੇ ਹਨ। ਪਹਿਲਾ ਘਰ ਦੇ ਨਿਰਮਾਣ ਲਈ ਜਿਹੜਾ ਕਿ ਆਮ ਤੌਰ 'ਤੇ 1 ਸਾਲ ਜਾਂ ਘੱਟ ਸਮੇਂ ਲਈ ਹੁੰਦਾ ਹੈ। ਦੂਜਾ ਘਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਨਿਰਮਾਣ ਦੀ ਲਾਗਤ ਦਾ ਭੁਗਤਾਨ ਕਰਨ ਲਈ ਮੌਰਗੇਜ ਲੋਨ(ਬੰਧਕ ਲੋਨ) ਲਿਆ ਜਾਂਦਾ ਹੈ।
ਕੰਸਟਰੱਕਸ਼ਨ-ਓਨਲੀ ਲੋਨ 'ਚ ਗਾਹਕਾਂ ਨੂੰ ਡਾਊਨ ਪੇਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਇਹ ਉਨ੍ਹਾਂ ਲਈ ਇਕ ਸਮਾਰਟ ਆਪਸ਼ਨ ਹੈ ਜਿਨ੍ਹਾਂ ਕੋਲ ਆਪਣਾ ਮਕਾਨ ਹੈ ਅਤੇ ਉਹ ਦੂਜੇ ਮਕਾਨ ਨੂੰ ਬਣਵਾ ਰਹੇ ਹਨ। ਹਾਲਾਂਕਿ ਇਸ ਤਰ੍ਹਾਂ ਦਾ ਲੋਨ ਮਹਿੰਗਾ ਸਾਬਤ ਹੋ ਸਕਦਾ ਹੈ।

ਕਿਸ ਤਰ੍ਹਾਂ ਮਿਲ ਸਕੇਗਾ ਕੰਸਟਰੱਕਸ਼ਨ ਲੋਨ

ਕਿਸੇ ਟ੍ਰਡਿਸ਼ਨ ਮੌਰਗੇਜ ਲੋਨ ਲਈ ਯੋਗ ਹੋਣ ਤੋਂ ਜ਼ਿਆਦਾ ਔਖਾ ਕੰਮ ਹੈ ਹੋਮ ਕੰਸਟਰੱਕਸ਼ਨ ਲੋਨ ਲੈਣਾ। ਕੰਸਟਰੱਕਸ਼ਨ ਲੋਨ ਲੈਣ ਲਈ ਤੁਹਾਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਪੈ ਸਕਦੀ ਹੈ। 
- ਸ਼ਾਨਦਾਰ ਕ੍ਰੈਡਿਟ ਸਕੋਰ
- ਸਥਾਈ ਆਮਦਨੀ
- ਘੱਟ ਡੈਬਿਟ ਤੋਂ ਆਮਦਨ ਅਨੁਪਾਤ
- 20 ਫੀਸਦੀ ਡਾਊਨ ਪੇਮੈਂਟ

ਇਸ ਤੋਂ ਇਲਾਵਾ ਕਰਜ਼ਾਦਾਤਾ ਤੁਹਾਡੇ ਘਰ ਦੇ ਆਕਾਰ, ਇਸਤੇਮਾਲ ਕੀਤੇ ਜਾਣ ਵਾਲੇ ਮੈਟੀਰੀਅਲ ਅਤੇ ਘਰ ਵਿਚ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਵੀ ਜਾਣਕਾਰੀ ਲੈਣਗੇ।

ਕਿਥੋਂ ਲੈ ਸਕਦੇ ਹਾਂ ਕੰਸਟਰੱਕਸ਼ਨ ਲੋਨ

ਦੂਜੇ ਟਰੈਡਿਸ਼ਨਲ ਲੋਨ ਦੀ ਤੁਲਨਾ ਵਿਚ ਹੋਮ ਕੰਸਟਰੱਕਸ਼ਨ ਲੋਨ ਜ਼ਿਆਦਾ ਰਿਸਕੀ ਹੁੰਦੇ ਹਨ। ਇਸ ਲਈ ਸਾਰੇ ਬੈਂਕ ਅਤੇ ਵਿੱਤੀ ਸੰਸਥਾਵਾਂ ਅਜਿਹੇ ਲੋਨ ਆਫਰ ਨਹੀਂ ਕਰਦੇ। ਲੋਨ ਲੈਣ ਤੋਂ ਪਹਿਲਾਂ ਠੀਕ ਰਹਿੰਦਾ ਹੈ ਕਿ ਕਈ ਵੱਖ-ਵੱਖ ਲੋਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਚੰਗੀ ਤਰ੍ਹਾਂ ਪਤਾ ਲਗਾ ਲਵੋ। ਧਿਆਨ ਰਹੇ ਕਿ ਕੰਟਰੈਕਟਰ ਦੇ ਨਾਲ ਕੰਮ ਕਰਨ ਤੋਂ ਪਹਿਲਾਂ ਕੰਸਟਰੱਕਸ਼ਨ ਲੋਨ ਪ੍ਰੀ-ਅਪਰੂਵ ਕਰਵਾ ਲਓ।


Related News