ਸੋਨਾ ਖਰੀਦਣ ਤੋਂ ਭੱਜ ਰਹੇ ਹਨ ਭਾਰਤੀ!
Tuesday, Dec 25, 2018 - 01:02 PM (IST)
ਨਵੀਂ ਦਿੱਲੀ—ਭਾਰਤ 'ਚ ਸੋਨੇ ਦੀ ਖਰੀਦ ਦਾ ਧਾਰਮਿਕ ਮਹੱਤਵ ਵੀ ਹੁੰਦਾ ਹੈ ਇਸ ਲਈ ਤਿਓਹਾਰਾਂ 'ਤੇ ਇਸ ਕੀਮਤੀ ਧਾਤੂ ਦੀ ਮੰਗ ਕਾਫੀ ਵਧ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ 'ਚ ਭਾਰਤੀਆਂ 'ਚ ਸੋਨੇ ਦੀ ਖਰੀਦ ਨੂੰ ਲੈ ਕੇ ਥੋੜ੍ਹੀ ਅਰੂਚੀ ਦੇਖੀ ਜਾ ਰਹੀ ਹੈ। ਲੋਕਾਂ ਵਲੋਂ ਸੋਨੇ ਦੀ ਖਰੀਦ ਤੋਂ ਦੂਰੀ ਵਧਾਉਣ ਦੇ ਕਈ ਕਾਰਨ ਹਨ। ਸਾਲ 2017 'ਚ ਵਰਲਡ ਗੋਲਡ ਕੈਂਸਿਲ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਭਾਰਤ 'ਚ ਗੋਲਡ ਕੰਜਪਸ਼ਨ 'ਚ ਪਿਛਲੇ 8 ਸਾਲਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।
ਪੇਂਡੂ ਖੇਤਰਾਂ 'ਚ ਘੱਟ ਹੋਈ ਸੋਨੇ ਦੀ ਮੰਗ
ਸ਼ੁਰੂਆਤੀ ਤੌਰ 'ਤੇ ਦੇਖਣ ਤੋਂ ਪਹਿਲਾਂ ਇਹੀਂ ਲੱਗਦਾ ਸੀ ਕਿ ਸੋਨੇ ਦੀ ਖਰੀਦਦਾਰੀ 'ਚ ਇਸ ਗਿਰਾਵਟ ਦੀ ਮੁੱਖ ਵਜ੍ਹਾ ਬੂਲੀਅਨ ਟ੍ਰੈਡਿੰਗ 'ਚ ਸਰਕਾਰ ਦੀ ਪਾਰਦ੍ਰਿਸ਼ਤਾ ਦੀ ਨੀਤੀ ਹੋ ਸਕਦੀ ਹੈ। ਨਾਲ ਹੀ ਭਾਰਤ ਦੇ ਕਈ ਪੇਂਡੂ ਖੇਤਰਾਂ 'ਚ ਸੋਨੇ ਦੀ ਮੰਗ 'ਚ ਕਮੀ ਆਉਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ। ਅਜਿਹੇ ਦੇਸ਼ 'ਚ ਜਿਥੇ ਸੋਨਾ ਇੰਵੈਸਟਮੈਂਟ ਤੋਂ ਲੈ ਕੇ ਵਿਆਹ-ਸ਼ਾਦੀ ਦੇ ਸੀਜ਼ਨ ਤੱਕ ਲਈ ਵਰਤੋਂ ਕੀਤੀ ਜਾਂਦੀ ਹੈ ਉਥੇ ਇਸ ਦੀ ਮੰਗ 'ਚ ਕਮੀ ਆਉਣਾ ਸੰਸਾਰਕ ਬਾਜ਼ਾਰ 'ਚ ਸੋਨੇ ਦੀਆਂ ਵਧਦੀਆਂ ਕੀਮਤਾਂ ਦਾ ਕਾਰਨ ਹੋ ਸਕਦਾ ਹੈ। ਦੱਸ ਦੇਈਏ ਕਿ ਭਾਰਤ ਦੁਨੀਆ ਭਰ 'ਚ ਚੀਨ ਦੇ ਬਾਅਦ ਦੂਜਾ ਸਭ ਤੋਂ ਵੱਡਾ ਗੋਲਡ ਕੰਜ਼ਿਊਮਰ ਦੇਸ਼ ਹੈ।
ਜੁਲਾਈ 2017 'ਚ ਦੇਸ਼ ਭਰ 'ਚ ਲਾਗੂ ਹੋਏ ਜੀ.ਐੱਸ.ਟੀ. ਦੀ ਵਜ੍ਹਾ ਨਾਲ ਸੋਨੇ 'ਤੇ ਸੇਲਸ ਟੈਕਸ 'ਚ 3 ਫੀਸਦੀ ਦਾ ਵਾਧਾ ਹੋ ਗਿਆ। ਇਸ ਦੇ ਬਾਅਦ ਭਾਰਤ ਅਧਿਕਾਰੀਆਂ ਨੇ ਜਿਊਲਰਸ ਲਈ 2017 ਦੀ ਆਖਿਰੀ ਤਿਮਾਹੀ 'ਚ ਐਂਟੀ-ਮਨੀ ਲਾਂਡਰਿੰਗ ਨਿਯਮਾਂ ਨੂੰ ਸਖਤ ਕਰ ਦਿੱਤਾ। ਡਬਲਿਊ.ਜੀ.ਸੀ. ਦੀ ਰਿਪੋਰਟ ਦੀ ਮੰਨੀਏ ਤਾਂ 2017 ਦੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ 'ਚ ਦੇਸ਼ 'ਚ ਸੋਨੇ ਦੀ ਮੰਗ 'ਚ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਦੀ ਕਮੀ ਆਈ ਸੀ। ਪਰ ਇਸ ਦੇ ਬਾਅਦ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ 'ਚ ਸੇਨੇ ਦੀ ਮੰਗ 'ਚ ਥੋੜ੍ਹੀ ਮਜ਼ਬੂਤੀ ਦਿਸੀ ਪਰ ਇਸ ਦਾ ਕਾਰਨ ਇਸ ਦੌਰਾਨ ਪੈਣ ਵਾਲੇ ਤਿਓਹਾਰ ਅਤੇ ਵਿਆਹਾਂ ਦੇ ਸੀਜ਼ਨ ਨੂੰ ਮੰਨਿਆ ਜਾ ਸਕਦਾ ਹੈ।
ਡਬਲਿਊ.ਜੀ.ਸੀ. ਦੀ ਰਿਪੋਰਟ ਮੁਤਾਬਕ ਭਾਰਤ 'ਚ ਸੋਨੇ ਦੀ ਦੋ ਤਿਹਾਈ ਮੰਗ ਪੇਂਡੂ ਇਲਾਕਿਆਂ ਤੋਂ ਆਉਂਦੀ ਹੈ ਪਰ ਪਿਛਲੇ ਸਾਲ ਘੱਟ ਮੀਂਹ ਦੇ ਮੱਦੇਨਜ਼ਰ ਪੇਂਡੂ ਲੋਕਾਂ ਦੀ ਅਰਥਵਿਵਸਥਾ 'ਤੇ ਬੁਰਾ ਅਸਰ ਪਿਆ ਸੀ। ਇਸ ਕਾਰਨ ਨਾਲ ਵੀ ਪੇਂਡੂ ਖੇਤਰਾਂ 'ਚ ਸੋਨੇ ਦੀ ਘੱਟ ਮੰਗ ਰਹੀ।
