ਵਧੀ ਹੋਈ ਕੀਤਮ ’ਤੇ ਵੇਚਣਾ ਚਾਹੁੰਦੇ ਹੋ ਸੋਨਾ ਤਾਂ ਜਾਣੋ ਟੈਕਸ ਦਾ ਹਿਸਾਬ-ਕਿਤਾਬ

08/31/2019 2:38:26 PM

ਮੁੰਬਈ — ਭਾਰਤ ਦੇਸ਼ ’ਚ ਸੋਨਾ ਇਸ ਸਮੇਂ ਆਪਣੇ ਹੁਣ ਤੱਕ ਦੇ ਉੱਚ ਪੱਧਰ 40,000 ਤੱਕ ਪਹੁੰਚ ਚੁੱਕਾ ਹੈ। ਹੁਣ ਜੇਕਰ ਤੁਸੀਂ ਸੋਨੇ ਦੀਆਂ ਵਧਦੀਆਂ ਕੀਮਤਾਂ ਦੇਖ ਕੇ ਇਸ ਨੂੰ ਵੇਚਣ ਬਾਰੇ ਸੋਚ ਰਹੇ ਹੋ ਤਾਂ ਇਸ ਤੋਂ ਪਹਿਲਾਂ ਟੈਕਸ ਦਾ ਹਿਸਾਬ-ਕਿਤਾਬ ਸਮਝ ਲਓ। ਜੇਕਰ ਤੁਸੀਂ ਵਿਰਾਸਤ ਜਾਂ ਤੋਹਫੇ ’ਚ ਮਿਲਿਆ ਸੋਨਾ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਇਸ ਬਾਰੇ ਜ਼ਰੂਰੀ ਨਿਯਮ।

ਸੋਨਾ ਵੇਚਣ ਸਮੇਂ ਇਹ ਦੇਖਿਆ ਜਾਂਦਾ ਹੈ ਕਿ ਤੁਹਾਡੇ ਕੋਲ ਇਹ ਜਾਇਦਾਦ ਕਿੰਨੇ ਸਮੇਂ ਤੋਂ ਸੀ ਅਤੇ ਇਸ ਨੂੰ ਵੇਚ ਕੇ ਤੁਹਾਨੂੰ ਕਿੰਨਾ ਲਾਭ ਹੋਇਆ। 

ਵਿਰਾਸਤ ’ਚ ਮਿਲਿਆ ਸੋਨਾ

ਜੇਕਰ ਸੋਨਾ ਤੁਹਾਨੂੰ ਵਿਰਾਸਤ ’ਚ ਮਿਲਿਆ ਹੈ ਜਾਂ ਤੁਹਾਡੇ ਕਿਸੇ ਕਰੀਬੀ ਰਿਸ਼ਤੇਦਾਰ ਨੇ ਸੋਨਾ ਤੋਹਫੇ ਵਜੋਂ ਦਿੱਤਾ ਹੈ ਤਾਂ ਇਸ ’ਤੇ ਤੁਹਾਨੂੰ ਟੈਕਸ ਨਹÄ ਦੇਣਾ ਹੋਵੇਗਾ ਪਰ ਇਹ ਹੀ ਸੋਨਾ ਜੇਕਰ ਤੁਸੀਂ ਇਕ ਸਮਾਂ ਵਿਸ਼ੇਸ਼ ਦੇ ਬਾਅਦ ਵੇਚ ਰਹੇ ਹੋ ਤਾਂ ਇਸ ’ਤੇ ਤੁਹਾਨੂੰ ਟੈਕਸ ਦੇਣਾ ਪੈ ਸਕਦਾ ਹੈ ਕਿਉਂਕਿ ਇਸ ਨੂੰ ਕੈਪਿਟਲ ਗੇਨ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਅਤੇ ਇਹ ਇਨਕਮ ਟੈਕਸ ਰਿਟਰਨ ਫਾਰਮ ’ਚ ਕੈਟੇਗਰੀ ਇਨਕਮ ਫਰੋਮ ਕੈਪੀਟਲ ਗੇਨਜ਼ ਦੇ ਅਧੀਨ ਆਉਂਦਾ ਹੈ।

ਇਸ ਨੂੰ ਸ਼ਾਰਟ ਟਰਮ ਕੈਪੀਟਲ ਗੇਨਜ਼ ਅਤੇ ਲਾਂਗ ਟਰਮ ਕੈਪੀਟਲ ਗੇਨਜ਼ ’ਚ ਵੰਡਿਆ ਗਿਆ ਹੈ।

ਸ਼ਾਰਟ ਟਰਮ ਕੈਪੀਟਲ ਗੇਨਜ਼

36 ਮਹੀਨੇ ਯਾਨੀ ਕਿ 3 ਸਾਲ ਤੱਕ ਦੀ ਮਿਆਦ ਤੱਕ ਰੱਖਿਆ ਗਿਆ ਸੋਨਾ ਸ਼ਾਰਟ ਟਰਮ ਕੈਪੀਟਲ ਗੇਨਜ਼ ਗਿਣਿਆ ਜਾਂਦਾ ਹੈ। ਇਸ ’ਤੇ ਟੈਕਸਦਾਤਾ ਦੇ ਆਮਦਨ ਟੈਕਸ ਸਲੈਬ ਦੇ ਆਧਾਰ ’ਤੇ ਟੈਕਸ ਲੱਗੇਗਾ।

ਲਾਂਗ ਟਰਮ ਕੈਪੀਟਲ ਗੇਨਜ਼

36 ਮਹੀਨੇ ਯਾਨੀ ਕਿ ਤਿੰਨ ਸਾਲ ਦੀ ਮਿਆਦ ਤੋਂ ਜ਼ਿਆਦਾ ਸਮੇਂ ਤੱਕ ਦਾ ਸੋਨਾ ਰੱਖਣ ’ਤੇ ਇਸ ਨੂੰ ਲਾਂਗ ਟਰਮ ਕੈਪੀਟਲ ਗੇਨਜ਼ ਦੀ ਕੈਟੇਗਰੀ ’ਚ ਰੱਖਿਆ ਜਾਂਦਾ ਹੈ। ਇਸ ’ਤੇ ਇਨਡੈਕਸੇਸ਼ਨ ਬੈਨੇਫਿਟਸ(indexation benefits) ਦੇ ਨਾਲ 20 ਫੀਸਦੀ ਟੈਕਸ ਲੱਗੇਗਾ।

ਖਰੀਦ ਕੀਮਤ 

ਵਿਰਾਸਤ ’ਚ ਮਿਲੇ ਸੋਨੇ ਦੀ ਖਰੀਦ ਕੀਮਤ ਉਹ ਕੀਮਤ ਹੁੰਦੀ ਹੈ ਜਿਸ ਦਾ ਭੁਗਤਾਨ ਤੁਹਾਡੇ ਪੁਰਖੇ ਚੁਕਾਉਂਦੇ ਹਨ।

ਜੇਕਰ ਤੁਹਾਨੂੰ ਇਹ ਸੋਨਾ 1 ਅਪ੍ਰੈਲ 2001 ਤੋਂ ਪਹਿਲਾਂ ਮਿਲਿਆ ਹੈ ਤਾਂ ਤੁਸੀਂ 1 ਅਪ੍ਰੈਲ 2001 ਤੱਕ ਦੇ ਸੋਨੇ ਦੇ Fair Market Value (FMV)  ਜਾਂ ਖਰੀਦ ਕੀਮਤ(Purchase price) ਦੇ ਹਿਸਾਬ ਨਾਲ ਇਸ ਦਾ ਮੁੱਲ ਕੱਢ ਸਕਦੇ ਹੋ। ਜੇਕਰ 1 ਅਪ੍ਰੈਲ 2001 ਦੇ ਬਾਅਦ ਤੁਹਾਨੂੰ ਪੁਸ਼ਤੈਨੀ ਸੋਨਾ ਮਿਲਿਆ ਹੈ ਤਾਂ ਤੁਹਾਨੂੰ ਖਰੀਦ ਕੀਮਤ ’ਤੇ ਹੀ ਇਸ ਦਾ ਮੁੱਲ ਕੱਢਣਾ ਹੋਵੇਗਾ।

PunjabKesari


Related News