ਹਾਲੀਡੇ 'ਤੇ ਜਾਣ ਦਾ ਬਣਾ ਰਹੇ ਹੋ ਪਲਾਨ ਤਾਂ ਇੰਝ ਕਰੋ ਪੈਸਿਆਂ ਦਾ ਇੰਤਜ਼ਾਮ
Sunday, Jul 14, 2019 - 02:46 PM (IST)

ਨਵੀਂ ਦਿੱਲੀ—ਜ਼ਿੰਦਗੀ 'ਚ ਹਾਲੀਡੇ 'ਤੇ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰੇ ਲੋਕ ਇਸ ਭੱਜ ਦੌੜ ਭਰੀ ਜ਼ਿੰਦਗੀ 'ਚ ਕੁਝ ਰਾਹਤ ਦੇ ਪਲ ਚਾਹੁੰਦੇ ਹਨ। ਨੌਜਵਾਨਾਂ ਲਈ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹੋਰ ਕਿਸੇ ਵੀ ਫਾਈਨਾਂਸ਼ੀਅਲ ਗੋਲ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜੇਕਰ ਤੁਸੀਂ ਵੀ 2020 'ਚ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਅਜਿਹੇ ਸੁਝਾਅ ਦੇ ਬਾਰੇ 'ਚ ਦਸ ਰਹੇ ਹਾਂ ਜਿਸ ਨਾਲ ਤੁਸੀਂ ਹਾਲੀਡੇ ਲਈ ਸਹੀ ਤਰ੍ਹਾਂ ਨਾਲ ਫੰਡ ਇਕੱਠਾ ਕਰ ਪਾਓਗੇ।
ਯਾਤਰਾ ਦੇ ਲਈ ਬਜਟ ਤਿਆਰ ਕਰਨਾ ਸਭ ਤੋਂ ਮਹਤੱਵਪੂਰਨ ਕੰਮ ਹੈ। ਸਮਝਦਾਰੀ ਨਾਲ ਯੋਜਨਾ ਬਣਾਉਣ ਲਈ ਤੁਸੀਂ ਜ਼ਿਆਦਾ ਬਚਤ ਕਰਨ ਲਈ ਫਾਲਤੂ ਖਰਚਿਆਂ 'ਚ ਕਟੌਤੀ ਕਰ ਸਕਦੇ ਹੋ। ਇਸ ਦੇ ਨਾਲ ਬਾਜ਼ਾਰ 'ਚ ਬਹੁਤ ਸਾਰੀ ਡੀਲ ਮੌਜੂਦ ਹੈ ਜਿਸ ਨਾਲ ਤੁਸੀਂ ਘਟ ਖਰਚ 'ਚ ਘੁੰਮ ਸਕਦੇ ਹੋ। ਜੇਕਰ ਤੁਸੀਂ ਆਪਣੇ ਅਗਲੇ ਸਾਲ ਦੀਆਂ ਛੁੱਟੀਆਂ ਲਈ ਯੋਜਨਾ ਬਣਾਉਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਫਲਾਈਟ ਆਫਰ 'ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿਓ। ਅਜਿਹੇ 'ਚ ਤੁਸੀਂ ਫਲਾਈਟ ਟਿਕਟ 'ਤੇ ਬਹੁਤ ਬਚਤ ਕਰ ਪਾਓਗੇ।
ਹੋਟਲ ਬੁਕਿੰਗ ਲਈ ਰਿਸਰਚ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ। ਟ੍ਰੈਵਲ ਬਜਟ 'ਚ ਹੋਟਲ ਅਤੇ ਆਰਾਮ ਸਭ ਤੋਂ ਜ਼ਿਆਦਾ ਮੁੱਖ ਭੂਮਿਕਾ ਨਿਭਾਉਂਦਾ ਹੈ। ਵਧੀਆ ਆਫਰ ਲਈ ਤੁਸੀਂ ਪਹਿਲਾਂ ਤੋਂ ਹੀ ਬੁਕਿੰਗ ਕਰ ਸਕਦੇ ਹੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾ ਪਾਓ। ਅਡਵਾਂਸ ਪਲਾਂਨਿੰਗ ਤੁਹਾਨੂੰ ਆਪਣੇ ਕ੍ਰੈਡਿਟ, ਡੈਬਿਟ ਕਾਰਡ ਦੀ ਵਰਤੋਂ ਕਰਨ ਜਾਂ ਆਪਣੀ ਸੇਵਿੰਗ ਨੂੰ ਖਤਮ ਕੀਤੇ ਬਿਨ੍ਹਾਂ ਟ੍ਰੈਵਲ ਦਾ ਮਜ਼ਾ ਲੈ ਸਕਦੇ ਹੋ। ਜੇਕਰ ਤੁਹਾਡੇ ਕੋਲ ਠੀਕ-ਠਾਕ ਪੈਸਾ ਹੈ ਤਾਂ ਤੁਸੀਂ ਚੰਗੀ ਡੀਲ ਪ੍ਰਾਪਤ ਕਰ ਸਕਦੇ ਹੋ।
ਖਰਚਿਆਂ ਦੀ ਇਕ ਲਿਸਟ ਤਿਆਰ ਕਰੋ ਅਤੇ ਫਿਰ ਉਸ ਦੇ ਅਨੁਸਾਰ ਬਚਤ ਕਰਨੀ ਸ਼ੁਰੂ ਕਰੋ। ਮੰਨ ਲਓ ਇਕ ਅਮਰੀਕਾ ਦੇ ਟੂਰ ਦੇ ਦੌਰਾਨ 5 ਮੈਂਬਰਾਂ ਵਾਲੀ ਫੈਮਿਲੀ ਲਈ ਲਗਭਗ 10 ਲੱਖ ਰੁਪਏ ਖਰਚ ਹੋਣਗੇ। ਇਸ ਦੇ ਬਾਅਦ ਮੁਦਰਾਸਫੀਤੀ ਦੀ ਦਰ ਨੂੰ ਧਿਆਨ 'ਚ ਰੱਖਦੇ ਹੋਏ ਸੇਵਿੰਗ ਕਰਨੀ ਸ਼ੁਰੂ ਕਰੋ। ਇਸ ਦੇ ਨਾਲ ਤੁਸੀਂ ਹਾਲੀਡੇ ਲੋਨ ਲੈਣ ਦੇ ਬਾਰੇ 'ਚ ਵੀ ਵਿਚਾਰ ਕਰ ਸਕਦੇ ਹੋ।