ਕੰਪਨੀ ਵਲੋਂ ਮਿਲਣ ਵਾਲੇ ਬੀਮਾ ਕਵਰ ਦੀਆਂ ਹੁੰਦੀਆਂ ਹਨ ਇਹ ਖਾਸਿਅਤਾਂ, ਜਾਣੋ

05/08/2019 1:05:32 PM

ਨਵੀਂ ਦਿੱਲੀ — ਗਰੁੱਪ ਟਰਮ ਲਾਈਫ ਇੰਸ਼ੋਰੈਂਸ(GTL) ਇਕ ਅਜਿਹਾ ਬੀਮਾ ਹੈ, ਜੋ ਰੁਜ਼ਗਾਰਗਾਤਾ ਆਪਣੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਉਂਦਾ ਹੈ। ਇਹ ਸਿਰਫ ਇਕ ਸਾਲ ਦੀ ਪਾਲਸੀ ਹੁੰਦੀ ਹੈ, ਜਿਸ ਨੂੰ ਹਰ ਸਾਲ ਰੀਨਿਊ ਕੀਤਾ ਜਾਂਦਾ ਹੈ। ਇਕ ਕਰਮਚਾਰੀ ਹੋਣ ਦੇ ਨਾਤੇ ਤੁਹਾਨੂੰ ਇਸ ਬੀਮੇ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਕੰਪਨੀ ਜਾਂ ਫਰਮ ਆਪਣੇ ਕਰਮਚਾਰੀਆਂ ਨੂੰ ਲਾਈਫ ਇੰਸ਼ੋਰੈਂਸ ਦੀ ਸਹੂਲਤ ਉਪਲੱਬਧ ਕਰਵਾਉਣ ਦੇ ਨਾਲ ਦੂਜੇ ਕਾਰਨਾਂ ਨਾਲ ਵੀ ਗਰੁੱਪ ਟਰਮ ਲਾਈਫ ਇੰਸ਼ੋਰੈਂਸ ਉਪਲੱਬਧ ਕਰਵਾਉਂਦੀ ਹੈ। ਆਪਣੇ ਕਰਮਚਾਰੀਆਂ ਨੂੰ ਲਾਈਫ ਕਵਰ ਉਪਲੱਬਧ ਕਰਵਾਉਣ ਲਈ ਕਈ ਕੰਪਨੀਆਂ ਗਰੁੱਪ ਟਰਮ ਲਾਈਫ ਇੰਸ਼ੋਰੈਂਸ ਦਾ ਵਿਕਲਪ ਚੁਣਦੀਆਂ ਹਨ।

ਕੰਪਨੀ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਪਾਲਸੀ ਜਾਰੀ ਹੋਣ ਦੀ ਤਾਰੀਖ ਤੋਂ ਕਵਰ ਮਿਲਦਾ ਹੈ ਅਤੇ ਨਵੇਂ ਕਰਮਚਾਰੀ ਨੂੰ ਨਿਯੁਕਤੀ ਦੀ ਤਾਰੀਖ ਤੋਂ ਕਵਰ ਮਿਲਦਾ ਹੈ। ਹਰੇਕ ਕੰਪਨੀ ਆਪਣੇ ਹਿਸਾਬ ਨਾਲ ਕਰਮਚਾਰੀਆਂ ਨੂੰ ਲਾਈਫ ਕਵਰੇਜ ਪ੍ਰਦਾਨ ਕਰਦੀ ਹੈ। 

ਅਹੁਦੇ ਦੇ ਅਧਾਰ 'ਤੇ

ਕੁਝ ਆਰਗਨਾਈਜ਼ੇਸ਼ਨ ਫਲੈਟ ਕਵਰ ਦੀ ਪੇਸ਼ਕਸ਼ ਕਰਦੀਆਂ ਹਨ ਜਿਵੇਂ ਪ੍ਰਤੀ ਕਰਮਚਾਰੀ 5 ਲੱਖ ਰੁਪਏ। ਕੁਝ ਆਰਗਨਾਈਜ਼ੇਸ਼ਨ ਵੱਖ-ਵੱਖ ਕਵਰ ਦੇਣ ਦਾ ਵਿਕਲਪ ਚੁਣਦੇ ਹਨ ਜਿਵੇਂ ਕਰਮਚਾਰੀਆਂ ਲਈ 5 ਲੱਖ ਰੁਪਏ, ਮੈਨੇਜਮੈਂਟ ਲਈ 10 ਲੱਖ ਰੁਪਏ ਅਤੇ ਵੱਡੇ ਅਧਿਕਾਰੀਆਂ ਲਈ 15 ਲੱਖ ਰੁਪਏ ਆਦਿ।

ਕਈ ਸੰਗਠਨ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਾਲਾਨਾ ਸੀ.ਟੀ.ਸੀ. ਦੇ ਆਧਾਰ 'ਤੇ ਲਾਈਫ ਕਵਰ ਉਪਲੱਬਧ ਕਰਵਾਉਂਦੀਆਂ ਹਨ। ਜਿਵੇਂ ਕਿ ਕਿਸੇ ਕਰਮਚਾਰੀ ਦਾ ਸੀ.ਟੀ.ਸੀ. 5 ਲੱਖ ਰੁਪਏ ਹੈ 'ਤੇ ਇਸ ਦਾ ਤਿੰਨ ਗੁਣਾ ਯਾਨੀ ਕਿ ਲਗਭਗ 15 ਲੱਖ ਰੁਪਏ ਤੱਕ ਦਾ ਕਵਰ ਦਿੱਤਾ ਜਾਵੇਗਾ।

ਕਈ ਵੱਡੇ ਸੰਗਠਨ ਕਰਮਚਾਰੀਆਂ ਨੂੰ ਲਾਈਫ ਅਤੇ ਹੈਲਥ ਇੰਸ਼ੋਰੈਂਸ ਕਵਰ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਰਾਸ਼ੀ ਦਾ ਜ਼ਿਕਰ ਕਰਦੇ ਹਨ। ਜਿਨ੍ਹਾਂ ਦਾ ਜ਼ਿਕਰ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਅਪਵਾਇੰਟਮੈਂਟ ਲੈਟਰ ਵਿਚ ਹੁੰਦਾ ਹੈ ਤਾਂ ਜੋ ਕਰਮਚਾਰੀ ਇਸ ਦਾ ਲਾਭ ਲੈ ਸਕਣ। 
ਗਰੁੱਪ ਦੇ ਆਕਾਰ, ਗਰੁੱਪ ਦੀ ਔਸਤ ਉਮਰ, ਸਮ ਐਸ਼ਿਓਰਡ, ਪਿਛਲੀ ਮੌਤ ਦਰ ਦਾ ਅਨੁਭਵ ਅਤੇ ਹੋਰ ਕਾਰਨ ਦੇ ਆਧਾਰ 'ਤੇ ਬੀਮਾ ਕੰਪਨੀਆਂ ਪ੍ਰੀਮੀਅਮ ਤੈਅ ਕਰਦੀਆਂ ਹਨ। ਆਰਗਨਾਈਜ਼ੇਸ਼ਨ ਪ੍ਰੀਮੀਅਮ ਭਰਦਾ ਹੈ ਅਤੇ ਉਸਨੂੰ ਇਕ ਮਾਸਟਰ ਪਾਲਸੀ ਜਾਰੀ ਕੀਤੀ ਜਾਂਦੀ ਹੈ।

ਪ੍ਰੀਮੀਅਮ ਦਾ ਭੁਗਤਾਨ ਫਰਮ ਕਰਦੀ ਹੈ ਜਿਹੜਾ ਕਿ ਉਸਦੇ ਵਪਾਰ ਦੇ ਖਰਚੇ ਵਿਚ ਸ਼ਾਮਲ ਹੁੰਦਾ ਹੈ। ਇਸ ਲਈ ਕਰਮਚਾਰੀ ਆਪਣੇ ਉੱਪਰ ਜੀਵਨ ਬੀਮਾ ਲਈ ਦਿੱਤੇ ਗਏ ਪ੍ਰੀਮੀਅਮ 'ਤੇ ਟੈਕਸ ਛੋਟ ਦਾ ਲਾਭ ਨਹੀਂ ਲੈ ਸਕਦਾ। ਹਰੇਕ ਗਰੁੱਪ ਟਰਮ ਲਾਈਫ ਇੰਸ਼ੋਰੈਂਸ ਪਾਲਸੀ ਆਮ ਤੌਰ 'ਤੇ ਫਰੀ ਕਵਰ ਲਿਮਟ ਜਾਂ ਬਿਨਾਂ ਮੈਡਿਕਲ ਲਿਮਟ ਦੇ ਨਾਲ ਆਉਂਦੀ ਹੈ। ਗਰੁੱਪ ਟਰਮ ਲਾਈਫ ਇੰਸ਼ੋਰੈਂਸ ਦੀ ਇਹ ਖੂਬੀ ਕਾਫੀ ਵੱਖ ਹੈ। ਇਸ ਲਿਮਟ ਨੂੰ ਔਸਤ ਉਮਰ, ਗਰੁੱਪ ਦੇ ਆਕਾਰ ਅਤੇ ਕੁੱਲ ਸਮ ਅਸ਼ਿਓਰਡ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।

ਲਿਮਟ ਦੇ ਅੰਦਰ ਆਉਣ ਵਾਲੇ ਕਰਮਚਾਰੀ ਆਪਣੇ ਆਪ ਕਵਰ ਹੋ ਜਾਂਦੇ ਹਨ। ਲਿਮਟ ਤੋਂ ਬਾਹਰ ਵਾਲੇ ਕਰਮਚਾਰੀਆਂ  ਕੋਲੋਂ ਸਿਹਤ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਹਨ, ਚੰਗੀ ਸਿਹਤ ਦੀ ਪੁਸ਼ਟੀਕਰਣ 'ਤੇ ਸਾਈਨ ਕਰਵਾਏ ਜਾਂਦੇ ਹਨ ਜਾਂ ਫਿਰ ਮੈਡੀਕਲ ਟੈਸਟ ਲਈ ਕਿਹਾ ਜਾਂਦਾ ਹੈ।


Related News