ਕੀ ਹੈ ਗੋਲਡ ਹੈਜਿੰਗ? ਜਾਣੋ ਕਿੰਝ ਇਹ ਨੁਕਸਾਨ ਤੋਂ ਬਚਾਉਂਦਾ ਹੈ

07/16/2019 12:35:52 PM

ਨਵੀਂ ਦਿੱਲੀ—ਭਾਰਤ 'ਚ ਕੁਝ ਜੌਹਰੀਆਂ ਨੇ ਲੋਕਲ ਕਮੋਡਿਟੀ ਐਕਸਚੇਂਜ ਐੱਮ.ਸੀ.ਐਕਸ. 'ਤੇ ਗੋਲਡ ਐਕਸਪੋਜ਼ਰ ਦੀ ਹੈਜਿੰਗ ਸ਼ੁਰੂ ਕੀਤੀ ਹੈ। ਦਰਅਸਲ ਰਿਜ਼ਰਵ ਬੈਂਕ ਨੇ 13 ਮਾਰਚ 2018 ਨੂੰ ਗੋਲਡ 'ਤੇ ਉਨ੍ਹਾਂ ਕਮੋਡਿਟੀ ਦੀ ਲਿਸਟ ਤੋਂ ਹਟਾ ਦਿੱਤਾ ਸੀ ਜਿਨ੍ਹਾਂ ਦੇ ਰਿਸਕ ਦੀ ਵਿਦੇਸ਼ੀ ਬਾਜ਼ਾਰਾਂ 'ਚ ਹੈਜਿੰਗ ਕੀਤੀ ਜਾ ਸਕਦਾ ਹੈ। ਇਸ ਲਈ ਜੌਹਰੀ ਅਜਿਹਾ ਕਰਨ ਨੂੰ ਮਜ਼ਬੂਰ ਹੋਏ ਹਨ। ਜਦੋਂ ਤੁਸੀਂ ਕੀਮਤ 'ਚ ਉਤਾਰ-ਚੜ੍ਹਾਅ ਤੋਂ ਬਚਣ ਲਈ ਕਿਸੇ ਚੀਜ਼ 'ਚ ਖਰੀਦ-ਵਿਕਰੀ ਦੋਵਾਂ ਦੇ ਸੌਦੇ ਕਰਦੇ ਹੋ ਤਾਂ ਉਸ ਨੂੰ ਹੈਜਿੰਗ ਕਿਹਾ ਜਾਂਦਾ ਹੈ। 
ਕਿੰਝ ਕਰਦੇ ਹਨ ਹੈਜਿੰਗ
ਮੰਨ ਲਓ ਕਿ ਤੁਸੀਂ ਜੌਹਰੀ ਹੋ। ਤੁਹਾਡੇ ਕੋਲ ਇਸ ਮਹੀਨੇ ਦੇ ਅੰਤ ਤੱਕ ਕਿਸੇ ਗਾਹਕ ਨੂੰ ਕੁਝ ਗਹਿਣੇ ਡਿਲਵਰੀ ਕਰਨ ਦਾ ਆਰਡਰ ਮਿਲਦਾ ਹੈ। ਗਹਿਣੇ ਬਣਾਉਣ ਲਈ ਤੁਹਾਨੂੰ ਬੈਂਕ ਜਾਂ ਬੁਲੀਅਨ ਡੀਲਰ ਤੋਂ ਗੋਲਡ ਵਾਰ ਖਰੀਦਣਾ ਹੋਵੇਗਾ ਅਤੇ ਉਦੋਂ ਤੁਸੀਂ ਉਸ ਨੂੰ ਗਾਹਕ ਨੂੰ ਡਿਲਵਰ ਕਰ ਪਾਓਗੇ। ਮੰਨ ਲਓ ਕਿ ਮਹੀਨੇ ਦੇ ਅੰਤ ਤੱਕ ਗੋਲਡ ਦੀ ਕੀਮਤ 'ਚ ਅਜੇ ਦੀ ਤੁਲਨਾ 'ਚ ਗਿਰਾਵਟ ਆਉਂਦੀ ਹੈ। ਅਜਿਹੇ 'ਚ ਤੁਹਾਨੂੰ ਹੁਣ ਖਰੀਦੇ ਗਏ ਗੋਲਡ 'ਤੇ ਨੁਕਸਾਨ ਹੋਵੇਗਾ। ਇਸ ਰਿਸਕ ਤੋਂ ਬਚਣ ਲਈ ਜਿਵੇਂ ਹੀ ਤੁਸੀਂ ਸਪਾਟ ਮਾਰਕਿਟ ਤੋਂ ਗੋਲਡ ਖਰੀਦਦੇ ਹੋ ਉਸ ਦੀ ਓਨੀ ਹੀ ਮਾਤਰਾ ਦੀ ਕਮੋਡਿਟੀ ਡੈਰੀਵੇਟਿਵ ਐਕਸਚੇਂਜ 'ਤੇ ਵਿਕਰੀ ਕਰਨੀ ਹੁੰਦੀ ਹੈ।
ਹੁਣ ਮੰਨ ਲਓ ਕਿ ਅੱਜ ਤੁਹਾਨੂੰ 10 ਗ੍ਰਾਮ ਸੋਨਾ ਖਰੀਦਣ ਲਈ 30 ਹਜ਼ਾਰ ਰੁਪਏ ਖਰਚ ਕਰਨੇ ਪੈ ਰਹੇ ਹਨ। ਤੁਸੀਂ 30 ਲੱਖ ਰੁਪਏ 'ਚ ਇਕ ਕਿਲੋ ਸੋਨਾ ਖਰੀਦਦੇ ਹੋ ਅਤੇ ਓਨੀ ਹੀ ਰਕਮ ਦਾ ਫਿਊਚਰ ਕਾਨਟ੍ਰੈਕਟ ਕਮੋਡਿਟੀ ਐਕਸਚੇਂਜ 'ਤੇ ਵੇਚ ਦਿੰਦੇ ਹੋ। ਹੁਣ ਮੰਨ ਲੈਂਦੇ ਹਾਂ ਕਿ ਇਸ ਮਹੀਨੇ ਦੇ ਅੰਤ ਤੱਕ ਗੋਲਡ ਦੀ ਕੀਮਤ ਘਟ ਕੇ 29 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੋ ਜਾਂਦੀ ਹੈ।
ਜੇਕਰ ਤੁਸੀਂ ਹੈਜਿੰਗ ਕੀਤੀ ਹੈ ਤਾਂ ਸਪਾਟ ਮਾਰਕਿਟ 'ਚ 1,000 ਰੁਪਏ ਪ੍ਰਤੀ 10 ਗ੍ਰਾਮ ਦੇ ਨੁਕਸਾਨ 'ਤੇ ਤੁਹਾਨੂੰ ਫਿਊਚਰਸ ਮਾਰਕਿਟ 'ਚ ਇੰਨਾ ਹੀ ਪ੍ਰਾਫਿਟ ਹੋਵੇਗਾ। ਇਸ ਲਈ ਗੋਲਡ ਦੀ ਕੀਮਤ 'ਚ ਉਤਾਰ-ਚੜ੍ਹਾਅ ਤੋਂ ਤੁਸੀਂ ਬੇਅਸਰ ਰਹੋਗੇ। ਹਾਲਾਂਕਿ ਹੇਜਿੰਗ ਦੀ ਵੀ ਕਾਸਟ ਹੁੰਦੀ ਹੈ ਅਤੇ ਆਮ ਤੌਰ 'ਤੇ ਵੱਡੀ ਕੰਪਨੀਆਂ ਹੀ ਖੁਦ ਨੂੰ ਪ੍ਰਾਈਸ ਰਿਸਕ ਤੋਂ ਬਚਾਉਣ ਲਈ ਇਸ ਦੀ ਮਦਦ ਲੈਂਦੀ ਹੈ। 
ਕੰਪਨੀਆਂ ਗੋਲਡ ਦੀ ਹੈਜਿੰਗ ਕਿਥੇ ਕਰਦੀਆਂ ਹਨ?
ਓਵਰ ਦਿ ਕਾਊਂਟਰ ਮਾਰਕਿਟ ਜਾਂ ਐੱਮ.ਸੀ.ਐਕਸ ਵਰਗੇ ਕਮੋਡਿਟੀ ਐਕਸਚੇਂਜ ਦੇ ਰਾਹੀਂ ਗੋਲਡ ਦੀ ਹੈਜਿੰਗ ਕੀਤੀ ਜਾ ਸਕਦੀ ਹੈ। ਓਵਰ ਦਿ ਕਾਊਂਟਰ ਮਾਰਕਿਟ 'ਚ ਬੈਂਕਾਂ ਦਾ ਦਬਦਬਾ ਹੈ। ਬੀ.ਐੱਸ.ਈ. ਅਤੇ ਐੱਨ.ਐੱਸ.ਈ. ਦੇ ਕੋਲ ਵੀ ਗੋਲਡ ਡੈਰੀਵੇਟਿਵ ਪ੍ਰਾਡੈਕਟਸ ਹੈ। ਮਾਰਕਿਟ ਪਾਰਟੀਸਪੈਂਟਸ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਦੋਵਾਂ ਐਕਸਚੇਂਜਾਂ ਦੇ ਕਮੋਡਿਟੀ ਬਿਜ਼ਨੈੱਸ 'ਚ ਵਾਧਾ ਹੋਵੇਗਾ। 
ਹੇਜਰ ਦੀ ਕਾਊਂਟਰ ਪਾਰਟੀ ਕੌਣ ਹੁੰਦਾ ਹੈ?
ਇਸ 'ਚ ਕਾਊਂਟਰ ਪਾਰਟੀ ਸੱਟੇਬਾਜ਼ ਹੁੰਦਾ ਹੈ। ਇਹ ਹੇਜ ਫੰਡ ਜਾਂ ਰਿਟੇਲ ਸੈਗਮੈਂਟ ਦਾ ਕੋਈ ਪਲੇਅਰ ਹੋ ਸਕਦਾ ਹੈ।


Aarti dhillon

Content Editor

Related News