ਕੋਰੋਨਾ ਆਫ਼ਤ ''ਚ ਪੈਸਿਆਂ ਦੀ ਜ਼ਰੂਰਤ ਹੈ ਤਾਂ FD ਦੇ ਬਦਲੇ ਲਵੋ ਸਸਤਾ ਲੋਨ

Sunday, Jun 28, 2020 - 04:38 PM (IST)

ਕੋਰੋਨਾ ਆਫ਼ਤ ''ਚ ਪੈਸਿਆਂ ਦੀ ਜ਼ਰੂਰਤ ਹੈ ਤਾਂ FD ਦੇ ਬਦਲੇ ਲਵੋ ਸਸਤਾ ਲੋਨ

ਨੈਸ਼ਨਲ ਡੈਸਕ- ਇਹ ਕੋਰੋਨਾ ਆਫ਼ਤ ਦਾ ਸਮਾਂ ਹੈ। ਅਜਿਹੇ 'ਚ ਤੁਹਾਨੂੰ ਜੇਕਰ ਅਚਾਨਕ ਮੈਡੀਕਲ ਐਮਰਜੈਂਸੀ ਜਾਂ ਕਿਸੇ ਦੂਜੇ ਮਹੱਤਵਪੂਰਨ ਕੰਮ ਲਈ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਬੈਂਕ ਲੋਨ ਵੱਲ ਰੁਖ ਕਰਦੇ ਹੋ। ਜੇਕਰ ਤੁਹਾਨੂੰ ਵੀ ਐਮਰਜੈਂਸੀ ਪੈਸੇ ਚਾਹੀਦੇ ਹਨ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਿਸ ਕਿਸੇ ਬੈਂਕ 'ਚ ਤੁਹਾਡਾ ਫਿਕਸਡ ਡਿਪਾਜ਼ਿਟ (ਐੱਫ.ਡੀ.) ਹੈ, ਉਹ ਆਸਾਨੀ ਨਾਲ ਅਤੇ ਬਹੁਤ ਜਲਦ ਤੁਹਾਨੂੰ ਲੋਨ ਦੇ ਦੇਵੇਗਾ। ਇਸ ਲਈ ਐੱਫ.ਡੀ. ਤੁੜਵਾਉਣ ਦੀ ਜ਼ਰੂਰਤ ਨਹੀਂ ਹੈ। ਬੈਂਕ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਆਸਾਨੀ ਨਾਲ ਆਪਣੇ ਗਾਹਕਾਂ ਨੂੰ ਲੋਨ ਉਪਲੱਬਧ ਕਰਵਾ ਰਹੇ ਹਨ। ਜ਼ਿਆਦਾਤਰ ਬੈਂਕ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਆਸਾਨੀ ਨਾਲ ਲੋਨ ਉਪਲੱਬਧ ਕਰਵਾ ਰਹੇ ਹਨ। ਲੋਨ ਦੀ ਰਾਸ਼ੀ ਐੱਫ.ਡੀ. ਦੀ 90-95 ਫੀਸਦੀ ਤੱਕ ਹੋਵੇਗੀ। ਅਜਿਹੇ ਲੋਨ 'ਤੇ ਬੈਂਕ ਘੱਟ ਵਿਆਜ਼ ਰੇਟ ਚਾਰਜ ਕਰਦੇ ਹਨ।

ਲੋਨ ਲੈਣ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵਿਆਜ਼ ਰੇਟ ਘੱਟ ਹੋਵੇਗਾ। ਲੋਨ ਲੈਣ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ। ਐੱਫ.ਡੀ. ਸੁਰੱਖਿਅਤ ਰਹੇਗੀ। ਲੋਨ ਰਾਸ਼ੀ ਤੁਰੰਤ ਅਕਾਊਂਟ 'ਚ ਟਰਾਂਸਫਰ ਹੋ ਜਾਵੇਗੀ। ਲੋਨ ਦੀ ਰਾਸ਼ੀ 2 ਤਰੀਕਿਆਂ ਨਾਲ ਚੁਕਾਈ ਜਾ ਸਕਦੀ ਹੈ। ਤੁਸੀਂ ਈ.ਐੱਮ.ਆਈ. ਦੀ ਸਹੂਲਤ ਦਾ ਲਾਭ ਚੁੱਕ ਸਕਦੇ ਹੋ ਜਾਂ ਫਿਰ ਇਕੋ ਵਾਰ 'ਚ ਰਕਮ ਵਾਪਸ ਕਰ ਸਕਦੇ ਹੋ। ਜੇਕਰ ਤੁਸੀਂ ਸ਼ਾਰਟ ਟਰਮ ਲਈ ਪਰਸਨਲ ਲੋਨ ਲੈਂਦੇ ਹੋ ਤਾਂ ਇਸ 'ਤੇ ਵਿਆਜ਼ ਰੇਟ ਜ਼ਿਆਦਾ ਲੱਗਦਾ ਹੈ। ਐੱਫ.ਡੀ. ਦੇ ਆਧਾਰ 'ਤੇ ਜੋ ਲੋਨ ਮਿਲਦਾ ਹੈ, ਉਸ ਦਾ ਵਿਆਜ਼ ਰੇਟ ਐੱਫ.ਡੀ. ਰੇਟ ਤੋਂ 0.5 ਫੀਸਦੀ-2 ਫੀਸਦੀ ਤੱਕ ਜ਼ਿਆਦਾ ਹੁੰਦਾ ਹੈ।


author

DIsha

Content Editor

Related News