SBI ਦੀ ਚੈੱਕ ਬੁੱਕ ਆਨਲਾਈਨ ਮੰਗਵਾਓ, ਜਾਣੋ ਕੀ ਹੈ ਪ੍ਰੋਸੈੱਸ

11/24/2019 11:50:46 AM

ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੰਦਾ ਹੈ। ਇਸ 'ਚ ਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਮਿਸਡ ਕਾਲ ਬੈਂਕਿੰਗ ਤੋਂ ਲੈ ਕੇ ਐੱਸ.ਐੱਮ.ਐੱਸ.ਬੈਂਕਿੰਗ ਤੱਕ ਦੀਆਂ ਸੁਵਿਧਾਵਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਜੇਕਰ ਤੁਸੀਂ ਐੱਸ.ਬੀ.ਆਈ. ਗਾਹਕ ਹੋ ਅਤੇ ਤੁਹਾਡੇ ਕੋਲ ਬੈਂਕ ਦੀ ਚੈੱਕ ਬੁੱਕ ਨਹੀਂ ਹੈ ਤਾਂ ਤੁਸੀਂ ਆਸਾਨੀ ਨਾਲ ਚੈੱਕ ਬੁੱਕ ਲਈ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਆਨਲਾਈਨ ਚੈੱਕ ਬੁੱਕ ਲਈ ਵੀ ਅਰਜ਼ੀ ਕਰ ਸਕਦੇ ਹੋ।
ਤੁਸੀਂ 25,50 ਜਾਂ 100 ਦੀ ਚੈੱਕ ਪੱਤੀਆਂ ਦੀ ਗਿਣਤੀ 'ਚ ਚੈੱਕ ਬੁੱਕ ਲਈ ਅਨੁਰੋਧ ਕਰ ਸਕਦੇ ਹੋ। ਤੁਸੀਂ ਇਸ ਨੂੰ ਬੈਂਕ ਦੀ ਬ੍ਰਾਂਚ ਤੋਂ ਵੀ ਲੈ ਸਕਦੇ ਹੋ। ਤੁਸੀਂ ਆਪਣੇ ਰਜਿਸਟਰਡ ਪਤੇ 'ਤੇ ਚੈੱਕ ਬੁੱਕ ਦੇਣ ਦਾ ਵਿਕਲਪ ਚੁਣ ਸਕਦੇ ਹੋ। ਤੁਹਾਡੀ ਰਿਕਵੈਸਟ ਦੇ 3 ਦਿਨ ਦੇ ਅੰਦਰ ਤੁਹਾਨੂੰ ਚੈੱਕ ਬੁੱਕ ਦੇ ਦਿੱਤੀ ਜਾਵੇਗੀ।
ਨੈੱਟ ਬੈਂਕਿੰਗ ਦੇ ਰਾਹੀਂ ਕਿੰਝ ਕਰੀਏ ਆਨਲਾਈਨ ਚੈੱਕ ਬੁੱਕ ਆਰਡਰ
ਸਟੈੱਪ 1- ਐੱਸ.ਬੀ.ਆਈ. ਨੈੱਟ ਬੈਂਕਿੰਗ ਖਾਤੇ ਦੀ ਅਧਿਕਾਰਿਕ ਵੈੱਬਸਾਈਟ onlinesbi.com 'ਤੇ ਜਾਓ।
ਸਟੈੱਪ 2- ਆਪਣੀ ਯੂਜ਼ਰ ਆਈ.ਡੀ. ਅਤੇ ਪਾਸਵਰਡ ਪਾ ਕੇ ਲਾਗਇਨ ਕਰੋ।
ਸਟੈੱਪ 3- ਲਾਗਇਨ ਕਰਨ ਦੇ ਬਾਅਦ ਇਕ ਨਵਾਂ ਪੇਜ ਦਿਖਾਈ ਦੇਵੇਗਾ। ਰਿਕਵੈਸਟ ਐਂਡ ਇੰਕਵਾਇਰੀ ਆਪਸ਼ਨ 'ਤੇ ਕਲਿੱਕ ਕਰੋ।
ਸਟੈੱਪ 4- ਇਕ ਡਰਾਪ ਡਾਊਨ ਮੈਨੂ ਦਿਖਾਈ ਦੇਵੇਗਾ। ਚੈੱਕ ਬੁੱਕ ਰਿਸਵੈਸਟ ਵਿਕਲਪ 'ਤੇ ਕਲਿੱਕ ਕਰੋ।
ਸਟੈੱਪ 5- ਹੁਣ ਸਕ੍ਰੀਨ 'ਤੇ ਤੁਹਾਡੇ ਖਾਤੇ ਦੇ ਸਾਰੀ ਡਿਟੇਲ ਦਿਸ ਜਾਵੇਗੀ। ਉਸ ਖਾਤੇ ਦੀ ਤੋਣ ਕਰੋ ਜਿਸ ਲਈ ਤੁਸੀਂ ਚੈੱਕ ਬੁੱਕ ਚਾਹੁੰਦੇ ਹੋ। ਧਿਆਨ ਦਿਓ ਕਿ ਤੁਸੀਂ ਇਕ ਵਾਰ 'ਚ ਇਕ ਚੈੱਕ ਬੁੱਕ ਲਈ ਅਰਜ਼ੀ ਕਰ ਸਕਦੇ ਹੋ।
ਸਟੈੱਪ 6- ਨਵੇਂ ਪੇਜ 'ਤੇ ਚੈੱਕ ਬੁੱਕ 'ਚ ਆਪਣੇ ਉਪਯੋਗਿਤਾ ਦੇ ਹਿਸਾਬ ਨਾਲ ਗਿਣਤੀ ਦਰਜ ਕਰੇ। ਡਰਾਪਬਾਕਸ 'ਤੇ ਵਿਕਲਪ ਦਿੱਤਾ ਗਿਆ ਹੈ। ਜੇਕਰ ਤੁਸੀਂ ਇਕ ਆਮ ਚੈੱਕ ਬੁੱਕ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕ ਦੀ ਬ੍ਰਾਂਚ 'ਚ ਜਾਣਾ ਹੋਵੇਗਾ ਅਤੇ ਇਸ ਲਈ ਅਰਜ਼ੀ ਕਰਨੀ ਹੋਵੇਗੀ।
ਸਟੈੱਪ 7-ਹੁਣ ਸਬਮਿਟ 'ਤੇ ਕਲਿੱਕ ਕਰੋ।
ਸਟੈੱਪ 8- ਨਵੇਂ ਪੇਜ 'ਤੇ ਆਪਣੀ ਡਿਟੇਲ ਐਡਰੈੱਸ ਚੁਣੋ।
ਸਟੈੱਪ 9- ਐਡਰੈੱਸ ਸਲੈਕਟ ਕਰਨ ਦੇ ਬਾਅਦ ਸਬਮਿਟ 'ਤੇ ਕਲਿੱਕ ਕਰੋ। ਚੈੱਕ ਬੁੱਕ ਅਨੁਰੋਧ ਦੀ ਡਿਟੇਲ ਜਾਂਚ ਕਰੋ ਅਤੇ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ ਭੇਜੇ ਗਏ ਓ.ਟੀ.ਪੀ. ਦਰਜ ਕਰੋ ਅਤੇ 'ਪੁਸ਼ਟੀ ਕਰੋ' 'ਤੇ ਕਲਿੱਕ ਕਰੋ।
ਤੁਹਾਡੀ ਚੈੱਕ ਬੁੱਕ ਤਿੰਨ ਕਾਰਜ ਦਿਨਾਂ ਦੇ ਅੰਦਰ ਤੁਹਾਡੇ ਪਤਾ 'ਤੇ ਭੇਜ ਦਿੱਤੀ ਜਾਵੇਗੀ।


Aarti dhillon

Content Editor

Related News