ਕਾਰ ਲੋਨ ਅਪਲਾਈ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

10/12/2019 1:20:10 PM

ਨਵੀਂ ਦਿੱਲੀ — ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਭਾਰੀ ਮੰਦੀ ਦਾ ਸਾਹਮਣਾ ਕਰ ਰਹੀਆਂ ਆਟੋ ਕੰਪਨੀਆਂ ਨੂੰ ਇਸ ਸਾਲ  ਤਿਉਹਾਰਾਂ ਦੇ ਸੀਜ਼ਨ ਤੋਂ ਵੱਡੀਆਂ ਆਸਾਂ ਹਨ। ਆਟੋ ਸੈਕਟਰ ਨੂੰ ਉਮੀਦ ਹੈ ਕਿ ਇਸ ਤਿਉਹਾਰ ਦੇ ਮੌਸਮ 'ਚ ਚੰਗੀ ਵਿਕਰੀ ਹੋ ਸਕਦੀ ਹੈ। ਇਸਦੇ ਲਈ ਆਟੋ ਕੰਪਨੀਆਂ ਵੱਡੇ ਸਟਾਕ ਅਤੇ ਛੋਟਾਂ ਦਾ ਪਿਟਾਰਾ ਲੈ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਅਤੇ ਚੰਗੀ ਬੁਕਿੰਗ ਦੀ ਉਮੀਦ ਕਰ ਰਹੀਆਂ ਹਨ। ਇਸ ਸੀਜ਼ਨ ਵਿਚ ਮੰਗ ਵਧਾਉਣ ਲਈ, ਉਨ੍ਹਾਂ ਨੇ ਕਈ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ ਜਿਵੇਂ ਕਿ ਮੁਫਤ ਬੀਮਾ, ਨਕਦ ਛੋਟ ਅਤੇ ਵਾਰੰਟੀ ਸਮੇਤ ਬਹੁਤ ਕੁਝ। ਆਟੋ ਕੰਪਨੀਆਂ ਤੋਂ ਇਲਾਵਾ ਕੁਝ ਬੈਂਕਾਂ ਨੇ ਵੀ ਸੁਸਤ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕਰਜ਼ਿਆਂ ਦੀ ਪ੍ਰੋਸੈਸਿੰਗ ਫੀਸ, ਛੋਟ ਅਤੇ ਵਿਆਜ ਦਰ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ। ਜੇਕਰ ਤੁਸੀਂ ਵੀ ਇਸ ਤਿਉਹਾਰ ਦੇ ਮੌਸਮ 'ਚ ਇਨ੍ਹਾਂ ਛੋਟਾਂ ਦਾ ਲਾਭ ਲੈਣਾ ਚਾਹੁੰਦੇ ਹੋ ਅਤੇ ਆਟੋ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।

ਆਪਣੇ ਕ੍ਰੈਡਿਟ ਸਕੋਰ ਦੀ ਕਰੋ ਜਾਂਚ

ਜੇਕਰ ਤੁਸੀਂਂ ਆਟੋ ਲੋਨ ਲੈਣ ਦਾ ਮਨ ਬਣਾ ਲਿਆ ਹੈ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਕ੍ਰੈਡਿਟ ਸਕੋਰ ਦਾ ਪਤਾ ਹੋਣਾ। ਇਹ ਇਸ ਲਈ ਹੈ ਕਿ ਜਦੋਂ ਤੁਸੀਂ ਆਟੋ ਲੋਨ ਲਈ ਅਰਜ਼ੀ ਦਿੰਦੇ ਹੋ, ਤਾਂ ਬੈਂਕ ਤੁਹਾਡੇ ਕ੍ਰੈਡਿਟ ਸਕੋਰ ਬਾਰੇ ਜਾਣਨਾ ਚਾਹੁੰਣਗੇ। ਬਹੁਤ ਸਾਰੇ ਬੈਂਕ ਤੁਹਾਡੇ ਕਰੈਡਿਟ ਸਕੋਰ ਦੇ ਅਧਾਰ ਤੇ ਹੀ ਲੋਨ ਅਤੇ ਵਿਆਜ ਦਰ ਤੈਅ ਕਰਦੇ ਹਨ। ਆਮ ਤੌਰ 'ਤੇ ਜਿਨ੍ਹਾਂ ਲੋਕਾਂ ਦਾ ਕ੍ਰੈਡਿਟ ਸਕੋਰ 750 ਤੋਂ ਵਧੀਆ ਹੁੰਦਾ ਹੈ, ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮਿਲ ਜਾਂਦਾ ਹੈ। ਜੇਕਰ ਤੁਹਾਡੀ ਕ੍ਰੈਡਿਟ ਹਿਸਟਰੀ ਚੰਗੀ ਨਹੀਂ ਹੈ, ਤਾਂ ਤੁਹਾਡੇ ਲੋਨ ਦੀ ਅਰਜ਼ੀ ਰੱਦ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਤੁਸੀਂ ਖੁਦ ਹੀ ਕ੍ਰੈਡਿਟ ਬਿਊਰੋ ਜਾਂ ਕਿਸੇ ਭਰੋਸੇਮੰਦ ਪੋਰਟਲ ਤੇ ਆਨਲਾਈਨ ਜਾ ਕੇ ਆਪਣੇ ਕ੍ਰੈਡਿਟ ਸਕੋਰ ਬਾਰੇ ਪਤਾ ਲਗਾ ਸਕਦੇ ਹੋ। ਸਿਰਫ ਇਨਾਂ ਹੀ ਨਹੀਂ ਜੇਕਰ ਤੁਸੀਂ ਆਪਣੇ ਕ੍ਰੈਡਿਟ ਸਕੋਰ ਨਾਲ ਸੰਤੁਸ਼ਟ ਨਹੀਂ ਹੋ ਅਤੇ ਤੁਹਾਨੂੰ ਲਗਦਾ ਹੈ ਕਿ ਸਕੋਰ ਦਾ ਅਨੁਮਾਨ ਲਗਾਉਣ ਵਿਚ ਕੋਈ ਗਲਤੀ ਜਾਂ ਧੋਖਾਧੜੀ ਹੋਈ ਹੈ ਤਾਂ ਤੁਸੀਂ ਇਸ ਨੂੰ ਸਹੀ ਵੀ ਕਰ ਸਕਦੇ ਹੋ। ਇਕ ਵਾਰ ਕ੍ਰੈਡਿਟ ਸਕੋਰ ਬਿਹਤਰ ਹੋਣ ਤੇ ਕਰਜ਼ਾ ਲੈਣ ਦੀ ਸੰਭਾਵਨਾ ਵੱਧ ਜਾਂਦੀਆਂ ਹਨ। ਇਸਦੇ ਨਾਲ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿੰਨੀ ਈ.ਐਮ.ਆਈ. ਦੇ ਸਕਦੇ ਹੋ।

ਵੱਖ-ਵੱਖ ਪੈਮਾਨਿਆਂ 'ਤੇ ਕਰੋ ਲੈਂਡਰਸ ਦਾ ਮੁਲਾਂਕਣ

ਹੁਣ ਜੇਕਰ ਤੁਸੀਂ ਕਾਰ ਲੋਨ ਲੈਣ ਦਾ ਮਨ ਬਣਾ ਹੀ ਲਿਆ ਹੈ ਅਤੇ ਆਪਣਾ ਕ੍ਰੈਡਿਟ ਸਕੋਰ ਵੀ ਜਾਂਚ ਲਿਆ ਹੈ ਤਾਂ ਤੁਹਾਡਾ ਅਗਲਾ ਕਦਮ ਹੋਵੇਗਾ ਲੈਂਡਰ ਦੀ ਚੋਣ ਕਰਨਾ। ਕਈ ਵਾਰ ਆਪਣੇ ਸਹੂਲਤ ਦੇ ਹਿਸਾਬ ਨਾਲ ਲੈਂਡਰ ਦੀ ਚੋਣ ਕਰਦੇ ਸਮੇਂ ਗਲਤੀ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਕਿ ਆਮ ਤੌਰ 'ਤੇ ਲੋਕ ਸਿਰਫ ਲੋਨ ਦੀ ਵਿਆਜ ਦਰ ਦੇ ਆਧਾਰ 'ਤੇ ਹੀ ਲੈਂਡਰ ਦੀ ਚੋਣ ਕਰਦੇ ਹਨ ਜਦੋਂਕਿ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਲਾਜ਼ਮੀ ਹੁੰਦਾ ਹੈ। ਇਸ ਲਈ ਲੋਨ ਦੀ ਪ੍ਰੋਸੈਸਿੰਗ ਫੀਸ, ਲੋਨ ਦੀ ਮਿਆਦ ਅਤੇ ਤੈਅ ਸਮੇਂ ਤੋਂ ਪਹਿਲਾਂ ਲੋਨ ਦੀ ਪੇਮੈਂਟ ਹੋ ਜਾਣ 'ਤੇ ਲੱਗਣ ਵਾਲੇ ਚਾਰਜ ਬਾਰੇ ਵੀ ਜ਼ਰੂਰ ਜਾਣਕਾਰੀ ਲਈ ਜਾਣੀ ਚਾਹੀਦੀ ਹੈ। ਇਨ੍ਹਾਂ ਸਾਰਿਆਂ ਪੈਮਾਨਿਆਂ ਦੇ ਅਧਾਰ 'ਤੇ ਚੈੱਕ ਕਰਨ ਤੋਂ ਬਾਅਦ ਹੀ ਆਪਣਾ ਫੈਸਲਾ ਲਿਆ ਜਾਣਾ ਚਾਹੀਦਾ ਹੈ।

ਜ਼ਿਆਦਾ ਤੋਂ ਜ਼ਿਆਦਾ ਡਾਊਨ ਪੇਮੈਂਟ ਕਰਨ ਦੀ ਕਰੋ ਕੋਸ਼ਿਸ਼

ਬੈਂਕ ਆਮ ਤੌਰ 'ਤੇ ਕਾਰ ਦੀ ਕੀਮਤ ਦਾ 85-90 ਫੀਸਦੀ ਤੱਕ ਡਾਊਨ ਪੇਮੈਂਟ ਕਰਦੇ ਹਨ। ਇਸ ਲਈ ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਡਾਊਨ ਪੇਮੈਂਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਘੱਟ ਤੋਂ ਘੱਟ ਲੋਨ ਲੈਣਾ ਪਵੇ। ਹਾਲਾਂਕਿ ਇਸ ਤਿਉਹਾਰੀ ਸੀਜ਼ਨ 'ਚ ਕਈ ਬੈਂਕ 100 ਫੀਸਦੀ ਲੋਨ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਆਮ ਤੌਰ 'ਤੇ ਬੈਂਕ ਆਟੋ ਲੋਨ ਲਈ 8.6 ਫੀਸਦੀ ਤੋਂ ਲੈ ਕੇ 14 ਫੀਸਦੀ ਤੱਕ ਦਾ ਵਿਆਜ ਲੈਂਦੇ ਹਨ।


Related News