ਹੁਸ਼ਿਆਰਪੁਰ ਦੇ ਨੌਜਵਾਨ ਅੰਮ੍ਰਿਤ ਮਾਨ ਦੀ ਇਟਲੀ ਦੀ ਵਾਲੀਬਾਲ ਟੀਮ 'ਚ ਚੋਣ
Sunday, Jul 30, 2023 - 04:53 AM (IST)
ਰੋਮ (ਕੈਂਥ) : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਨਾ ਦੇ ਚੰਚਲ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਅੰਮ੍ਰਿਤ ਸਿੰਘ ਮਾਨ ਦੀ ਆਪਣੀ ਵਧੀਆ ਖੇਡ ਸਦਕਾ ਇਟਲੀ ਦੀ ਵਾਲੀਬਾਲ ਦੀ ਬੀ ਸੀਰੀਜ਼ ਦੀ ਟੀਮ ਸਪੈਸਾਨੇਜੇ (ਮੋਧਨਾ) ਵਿੱਚ ਚੋਣ ਹੋਈ ਹੈ। ਇਸ ਸਬੰਧੀ ਪ੍ਰੈੱਸ ਨੂੰ ਭੇਜੀ ਜਾਣਕਾਰੀ ਰਾਹੀਂ ਅੰਮ੍ਰਿਤ ਮਾਨ ਦੇ ਪਿਤਾ ਪਰਮਿੰਦਰ ਸਿੰਘ ਮਾਨ ਅਤੇ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਇਟਲੀ ਦੀ ਨੈਸ਼ਨਲ ਪੱਧਰ ਦੀ ਸੀਰੀਜ਼ ਹੈ ਅਤੇ ਇਸ ਸੀਰੀਜ਼ ਦੇ ਸਾਲ 2023-24 ਮੈਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣਗੇ।
ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਦਾ ਕੀ ਹੈ ਅਗਲਾ ਪਲਾਨ, ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਖੁੱਲ੍ਹ ਕੇ ਬੋਲੇ (ਵੀਡੀਓ)
ਪਰਮਿੰਦਰ ਸਿੰਘ ਮਾਨ 1992 'ਚ ਇਟਲੀ ਆਏ ਸਨ ਤੇ 1998 'ਚ ਅੰਮ੍ਰਿਤ ਮਾਨ ਦਾ ਜਨਮ ਤੈਰਾਚੀਨਾ (ਇਟਲੀ) ਵਿੱਚ ਹੋਇਆ। ਪੜ੍ਹਾਈ ਦੇ ਨਾਲ-ਨਾਲ ਅੰਮ੍ਰਿਤ ਦੀ ਰੁਚੀ ਖੇਡਾਂ ਵਿੱਚ ਵੀ ਕਾਫੀ ਸੀ। ਛੋਟੀ ਉਮਰ ਵਿੱਚ ਹੀ ਉਸ ਨੇ ਵਾਲੀਬਾਲ ਖੇਡਣਾ ਸ਼ੁਰੂ ਕਰ ਦਿੱਤਾ। 13 ਸਾਲ ਦੀ ਉਮਰ ਵਿੱਚ ਉਸ ਦੀ ਚੋਣ ਆਪਣੇ ਸ਼ਹਿਰ ਰੋਤੋਫਰੇਨੋ ਦੀ ਵਾਲੀਬਾਲ ਟੀਮ ਵਿੱਚ ਹੋ ਗਈ। 5 ਸਾਲ ਬਾਅਦ ਉਸ ਦੀ ਖੇਡ ਨੂੰ ਦੇਖਦਿਆਂ ਸੀਰੀਜ਼ ਸੀ ਦੀ ਪੀ ਐਸ਼ ਐੱਨ ਸਨ ਨੀਕੋਲੋ ਦੀ ਟੀਮ ਨੇ ਉਸ ਨੂੰ ਮੌਕਾ ਦਿੱਤਾ, ਜਿੱਥੇ ਉਸ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਹੁਣ ਉਸ ਦੀ ਚੋਣ ਸੀਰੀਜ਼ ਬੀ ਦੇ ਉਪਰੋਕਤ ਕਲੱਬ ਵਿੱਚ ਹੋਈ ਹੈ, ਜਿੱਥੇ ਇਹ ਗੱਭਰੂ ਆਪਣੀ ਖੇਡ ਨਾਲ ਪੰਜਾਬੀਆਂ ਦਾ ਮਾਣ ਤੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
