ਇਟਲੀ ''ਚ ਇਕ ਹੋਰ ਭਾਰਤੀ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ

Thursday, Jun 08, 2023 - 09:48 PM (IST)

ਇਟਲੀ ''ਚ ਇਕ ਹੋਰ ਭਾਰਤੀ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ

ਰੋਮ (ਕੈਂਥ) :  ਇਟਲੀ 'ਚ ਭਾਰਤੀਆਂ ਦੀਆਂ ਬੇਵਕਤੀ ਮੌਤਾਂ ਦਾ ਸਿਲਸਿਲਾ ਰੁਕਣ ਦੀ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੁੱਖਦ ਸਮਾਚਾਰ ਤਹਿਤ ਤਰਸੇਮ ਸਿੰਘ ਪਿੰਡ ਵੱਡੀ ਮਿਆਣੀ (52) ਵੀਆ ਦਾਨਾ ਮਾਨਤੋਵਾ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ, ਜਿਸ ਦੀ ਬੀਤੇ ਦਿਨ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ।

ਉਹ ਆਪਣੇ ਪਿੱਛੇ ਪਤਨੀ ਸਮੇਤ ਇਕ ਬੇਟੀ (16) ਜੋ ਹੈਂਡੀਕੈਪ ਹੈ ਤੇ ਇਕ ਪੁੱਤਰ (15) ਛੱਡ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਵੀ 10 ਜੂਨ ਨੂੰ ਮਾਨਤੋਵਾ ਚੀਮੀਤੇਰੋ (ਇਟਲੀ) ਵਿਖੇ 11.30 'ਤੇ ਕਰ ਦਿੱਤਾ ਜਾਵੇਗਾ। ਉਸੇ ਦਿਨ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਜੌਰਾ ਵਿਖੇ ਅੰਤਿਮ ਅਰਦਾਸ ਦੀ ਰਸਮ ਹੋਵੇਗੀ।

ਇਹ ਵੀ ਪੜ੍ਹੋ : ਇਟਲੀ : ਅਦਾਲਤ ਨੇ 18 ਸਾਲ ਪਹਿਲਾਂ ਜਾਨ ਗੁਆ ਚੁੱਕੇ ਨੌਜਵਾਨ ਦੇ ਮਾਪਿਆਂ ਨੂੰ ਦਿੱਤਾ ਇਨਸਾਫ਼, ਇੰਝ ਹੋਈ ਸੀ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News