27 ਅਕਤੂਬਰ ਨੂੰ ਲਾਂਚ ਹੋ ਸਕਦਾ ਹੈ ਨਵਾਂ ਮੈਕਬੁੱਕ ਲੈਪਟਾਪ
Wednesday, Oct 19, 2016 - 01:12 PM (IST)
ਜਲੰਧਰ - ਦੁਨੀਆ ਭਰ ''ਚ ਆਪਣੇ ਆਈਫੋਨ ਨਾਲ ਮਸ਼ਹੂਰ ਹੋਈ ਕੰਪਨੀ ਐਪਲ 27 ਅਕਤੂਬਰ ਨੂੰ ਇਕ ਈਵੇਂਟ ਦਾ ਪ੍ਰਬੰਧ ਕਰਨ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਇਸ ਈਵੇਂਟ ''ਚ ਕੰਪਨੀ ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਲੈਪਟਾਪ ਦੇ ਨਵੇਂ ਜੇਨਰੇਸ਼ਨ ਡਿਵਾਇਸ ਪੇਸ਼ ਕਰ ਸਕਦੀ ਹੈ। ਦੱਸ ਦਈਏ ਕਿ 2015 ਤੋਂ ਬਾਅਦ ਕੰਪਨੀ ਦੀ ਮੈਕਬੁਕ ਸੀਰੀਜ਼ ''ਚ ਇਹ ਪਹਿਲਾ ਵੱਡਾ ਅਪਗਰੇਡ ਹੋਵੇਗਾ।
ਰਿਪੋਰਟਸ ''ਚ ਦਾਅਵਾ ਕੀਤਾ ਗਿਆ ਹੈ ਕਿ ਮੈਕਬੁਕ ਪ੍ਰੋ ਦੇ ਨਵੇਂ ਵਰਜ਼ਨ ''ਚ ਯੂ.ਐੱਸ. ਬੀ ਟਾਈਪ-ਸੀ ਅਤੇ ਥੰਡਰਬੋਲਟ 3 ਪੋਰਟ ਹੋਣਗੇ। ਇਹ ਵੀ ਦੱਸਿਆ ਗਿਆ ਹੈ ਕਿ ਨਵੇਂ ਮੈਕਬੁਕ ਪ੍ਰੋ ਤੋਂ ਮੈਗਸੇਫ, ਆਮ ਯੂਐੱਸ. ਬੀ ਅਤੇ ਥੰਰਬੋਲਟ 2 ਪੋਰਟ ਦੀ ਛੁੱਟੀ ਹੋਣ ਵਾਲੀ ਹੈ। ਜੇਕਰ ਪੁਰਾਣੇ ਦਾਵਿਆਂ ਨੂੰ ਠੀਕ ਮੰਨਿਆ ਜਾਵੇ ਤਾਂ ਅਸੀਂ ਮੈਕਬੁੱਕ ਪ੍ਰੋ ''ਚ ਕੁੱਝ ਵੱਡੇ ਅਪਡੇਟ ਦੀ ਉਮੀਦ ਕਰ ਸਕਦੇ ਹਾਂ। ਕੀ-ਬੋਰਡ ''ਤੇ ਫੰਕਸ਼ਨ ਬਟਨ ਦੀ ਜਗ੍ਹਾ ਓਲੇਡ ਪੈਨਲ ਆ ਸਕਦਾ ਹੈ। ਪੈਨਲ ਨੂੰ ਟੱਚ ਆਈ. ਡੀ ਤੋਂ ਇੰਟੀਗ੍ਰੇਟ ਕੀਤਾ ਜਾਵੇਗਾ ਜਿਸ ਦੇ ਬਾਅਦ ਲੈਪਟਾਪ ਨੂੰ ਫਿੰਗਰਪ੍ਰਿੰਟ ਦੇ ਜ਼ਰੀਏ ਐਕਸੇਸ ਕਰਨਾ ਸੰਭਵ ਹੋਵੇਗਾ।
ਨਵੀਂ ਮੈਕਬੁੱਕ ਏਅਰ ਵੀ ਯੂ. ਐੱਸ. ਬੀ ਟਾਈਪ-ਸੀ ਕੁਨੈੱਕਟੀਵਿਟੀ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਮੈਕ ਲਾਈਨ ਅਪ ''ਚ 5K ਰੈਜ਼ੋਲਿਊਸ਼ਨ ਵਾਲਾ ਮਾਨੀਟਰ ਲਿਆਉਣ ਦੀ ਵੀ ਤਿਆਰੀ ਹੈ। ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ ਇਸ ਪ੍ਰੋਡਕਟ ਲਈ ਐੱਲ. ਜੀ ਦੇ ਨਾਲ ਸਾਂਝੀ ਕੀਤੀ ਹੈ।
