ਛੋਟੀ ਜਿਹੀ ਗੱਲ ''ਤੇ ਪਤਨੀ ਦਾ ਚੜ੍ਹਿਆ ਪਾਰਾ, ਦੰਦਾਂ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ

Sunday, Sep 06, 2020 - 06:30 PM (IST)

ਛੋਟੀ ਜਿਹੀ ਗੱਲ ''ਤੇ ਪਤਨੀ ਦਾ ਚੜ੍ਹਿਆ ਪਾਰਾ, ਦੰਦਾਂ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ

ਹਰਾਰੇ (ਬਿਊਰੋ) ਪਤੀ-ਪਤਨੀ ਵਿਚਾਲੇ ਝਗੜੇ ਹੋਣਾ ਆਮ ਗੱਲ ਹੈ।ਜ਼ਿਆਦਾਤਰ ਜੋੜਿਆਂ ਵਿਚ ਇਹ ਝਗੜਾ ਜ਼ਿਆਦਾ ਦੇਰ ਨਹੀ ਟਿਕਦਾ ਪਰ ਕਈ ਵਾਰ ਥੋੜ੍ਹੋ ਸਮੇਂ ਦਾ ਗੁੱਸਾ ਭਿਆਨਕ ਨਤੀਜੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਅਜਿਹਾ ਹੀ ਦਿਲ ਦਹਿਲਾ ਦੇਣਾ ਵਾਲਾ ਇਕ ਮਾਮਲਾ ਜ਼ਿੰਬਾਬਵੇ ਦਾ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਨੇ ਗੁੱਸੇ ਵਿਚ ਦੰਦਾਂ ਨਾਲ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ।ਪਤੀ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਚੂਹਿਆਂ ਨੂੰ ਡਰਾ ਕੇ ਘਰੋਂ ਭਜਾ ਨਹੀਂ ਸੀ ਸਕਿਆ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਸਾਰੇ ਲੋਕ ਹੈਰਾਨ ਹਨ।

ਦੋਸਤਾਂ ਨਾਲ ਪਾਰਟੀ ਕਰ ਪਹੁੰਚੀ ਸੀ ਘਰ
ਘਰੇਲੂ ਹਿੰਸਾ ਦੀ ਇਹ ਘਟਨਾ ਜ਼ਿੰਬਾਬਵੇ ਦੇ ਕਿਤਵੇ ਵਿਚ ਵਾਪਰੀ। ਜਾਂਬੀਅਨ ਆਬਜ਼ਰਵਰ ਦੀ ਖਬਰ ਦੇ ਮੁਤਾਬਕ, ਸ਼ਹਿਰ ਦੇ 52 ਸਾਲਾ ਦੇ ਅਬਰਾਹਮ ਮੁਸੋਂਡਾ ਦੀ 40 ਸਾਲਾ ਪਤਨੀ ਮੁਕੁਪਾ ਨੇ ਉਸ 'ਤੇ ਹਮਲਾ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ। ਖਬਰ ਦੇ ਮੁਤਾਬਕ, ਅਬਰਾਹਮ ਦੀ ਪਤਨੀ ਆਪਣੇ ਦੋਸਤਾਂ ਦੇ ਨਾਲ ਪਾਰਟੀ ਵਿਚ ਸੀ ਅਤੇ ਉਹ ਸ਼ਰਾਬ ਪੀ ਕੇ ਘਰ ਪਰਤੀ ਸੀ। ਇਸ ਦੇ ਬਾਅਦ ਜਦੋਂ ਉਹ ਬੈੱਡ 'ਤੇ ਲੰਮੇ ਪਈ ਤਾਂ ਬੈੱਡ ਦੇ ਨੇੜੇ ਉਸ ਨੂੰ ਚੂਹਾ ਦਿਖਾਈ ਦਿੱਤਾ। ਫਿਰ ਉਸ ਨੇ ਆਪਣੇ ਪਤੀ ਨੂੰ ਚੂਹੇ ਨੂੰ ਉੱਥੋਂ ਡਰਾ ਕੇ ਭਜਾਉਣ ਲਈ ਕਿਹਾ।

ਇਸ ਗੱਲ 'ਤੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਪਤਨੀ ਨੇ ਗੁੱਸੇ ਵਿਚ ਪਤੀ ਦੇ ਪ੍ਰਾਈਵੇਟ ਪਾਰਟ ਨੂੰ ਕੱਟ ਲਿਆ। ਇਸ ਦੇ ਬਾਅਦ ਅਬਰਾਹਮ ਤੁਰੰਤ ਕਿਤਵੇ ਟੀਚਿੰਗ ਹਸਪਤਾਲ ਗਏ, ਜਿੱਥੇ ਉਸ ਦਾ ਇਲਾਜ ਹੋਇਆ। ਉੱਥੇ ਕਾਪਰਬੈਲਟ ਪੁਲਸ ਕਮਿਸ਼ਨਰ ਦੇ ਮੁਤਾਬਕ, ਬਾਅਦ ਵਿਚ ਪਤੀ-ਪਤਨੀ ਨੂੰ ਵੱਖਰੇ ਕਮਰਿਆਂ ਵਿਚ ਸ਼ਿਫਟ ਕਰ ਦਿੱਤਾ ਗਿਆ। ਘਰੇਲੂ ਹਿੰਸਾ ਦੀ ਇਹ ਘਟਨਾ ਸਾਹਮਣੇ ਆਉਣ ਦੇ ਬਾਅਦ ਪੂਰੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।


author

Vandana

Content Editor

Related News