ਜ਼ੇਲੈਂਸਕੀ ਦਾ ਵੱਡਾ ਦਾਅਵਾ ; ਯੂਕ੍ਰੇਨੀ ਹਮਲਿਆਂ ਕਾਰਨ 20 ਫ਼ੀਸਦੀ ਤੱਕ ਘਟੀ ਰੂਸ ਦੀ ਆਇਲ ਰਿਫਾਈਨਿੰਗ ਕਪੈਸਟੀ
Wednesday, Oct 29, 2025 - 09:21 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਤੋਂ ਮਿਲੀ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੂਸ ਦੇ ਅੰਦਰ ਵੱਖ-ਵੱਖ ਰਿਫਾਇਨਰੀਆਂ ’ਤੇ ਲੰਬੇ ਦੂਰੀ ਦੇ ਯੂਕ੍ਰੇਨੀ ਹਮਲਿਆਂ ਨੇ ਮਾਸਕੋ ਦੀ ਤੇਲ ਸੋਧਣ ਸਮਰੱਥਾ ਨੂੰ 20 ਫੀਸਦੀ ਘਟਾ ਦਿੱਤਾ ਹੈ।
ਜ਼ੇਲੈਂਸਕੀ ਦੇ ਅਨੁਸਾਰ ਰੂਸੀ ਧਰਤੀ ’ਤੇ ਇਨ੍ਹਾਂ ਤੀਬਰ ਹਮਲਿਆਂ ਵਿਚੋਂ 90 ਫੀਸਦੀ ਤੋਂ ਵੱਧ ਯੂਕ੍ਰੇਨ ’ਚ ਬਣੇ ਲੰਬੇ ਦੂਰੀ ਦੇ ਹਥਿਆਰਾਂ ਨਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਯੂਕ੍ਰੇਨ ਨੂੰ ਹੋਰ ਲੰਬੀ ਦੂਰੀ ਦੇ ਹਥਿਆਰ ਬਣਾਉਣ ਲਈ ਵਾਧੂ ਵਿਦੇਸ਼ੀ ਵਿੱਤੀ ਸਹਾਇਤਾ ਦੀ ਲੋੜ ਹੈ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ
ਤੇਲ ਐਕਸਪੋਰਟ ਗੁਆਂਢੀ ਦੇਸ਼ ਯੂਕ੍ਰੇਨ ਵਿਰੁੱਧ ਰੂਸ ਦੇ ਹਮਲੇ ਨੂੰ ਵਿੱਤੀ ਮਦਦ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ। ਜਿੱਥੇ ਯੂਕ੍ਰੇਨ ਦੇ ਹਥਿਆਰ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਅਮਰੀਕਾ ਅਤੇ ਯੂਰਪੀ ਸੰਘ ਦੀਆਂ ਨਵੀਆਂ ਪਾਬੰਦੀਆਂ ਦਾ ਮਕਸਦ ਮਾਸਕੋ ਨੂੰ ਤੇਲ ਅਤੇ ਗੈਸ ਐਕਸਪੋਰਟ ਤੋਂ ਹੋਣ ਵਾਲੇ ਮਾਲੀਏ ਨੂੰ ਘਟਾਉਣਾ ਹੈ।
ਅਮਰੀਕਾ ਦੀ ਅਗਵਾਈ ਵਾਲੇ ਨਵੇਂ ਸ਼ਾਂਤੀ ਯਤਨਾਂ ਦੇ ਬਾਵਜੂਦ ਲੱਗਭਗ 4 ਸਾਲਾਂ ਬਾਅਦ ਵੀ ਯੁੱਧ ਖਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਕ੍ਰੇਮਲਿਨ ਵੱਲੋਂ ਸਮਝੌਤਾ ਕਰਨ ਦੀ ਕੋਈ ਇੱਛਾ ਨਾ ਦਿਖਾਏ ਜਾਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਰੂਸੀ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕੋਇਲ ਵਿਰੁੱਧ ਪਾਬੰਦੀਆਂ ਦਾ ਐਲਾਨ ਕਰ ਕੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ।
ਇਹ ਪਾਬੰਦੀਆਂ 21 ਨਵੰਬਰ ਤੋਂ ਲਾਗੂ ਹੋਣਗੀਆਂ ਅਤੇ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਟਰੰਪ ਸੰਭਾਵਿਤ ਤੌਰ ’ਤੇ ਇਨ੍ਹਾਂ ਨੂੰ ਰੂਸੀਆਂ ’ਤੇ ਦਬਾਅ ਪਾਉਣ ਜਾਂ ਗੱਲਬਾਤ ਲਈ ਮਜਬੂਰ ਕਰਨ ਲਈ ਇਕ ਸਾਧਨ ਵਜੋਂ ਵਰਤਣਗੇ। ਚੀਨ ਅਤੇ ਭਾਰਤ ਰੂਸੀ ਤੇਲ ਦੇ ਸਭ ਤੋਂ ਵੱਡੇ ਗਾਹਕ ਹਨ।
ਇਹ ਵੀ ਪੜ੍ਹੋ- ਰੇਡ ਮਾਰਨ ਗਈ ਪੁਲਸ ਟੀਮ ਨੇ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ, 4 ਮੁਲਾਜ਼ਮਾਂ ਸਮੇਤ 64 ਲੋਕਾਂ ਦੀ ਮੌਤ
