ਪਾਕਿਸਤਾਨੀ ਫ਼ੌਜ ਦੇ ਹਮਲਿਆਂ ''ਚ ਇਕ ਪੱਤਰਕਾਰ ਦੀ ਮੌਤ, ਦੂਜਾ ਜ਼ਖ਼ਮੀ
Wednesday, Oct 15, 2025 - 05:01 PM (IST)

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਦੀ ਮੀਡੀਆ ਰਿਪੋਰਟ ਅਨੁਸਾਰ ਸਰਹੱਦ 'ਤੇ ਪਾਕਿਸਤਾਨੀ ਫ਼ੌਜਾਂ ਦੀ ਗੋਲੀਬਾਰੀ 'ਚ ਉੱਥੇ ਦੇ ਇਕ ਟੀਵੀ ਪੱਤਰਕਾਰ ਦੀ ਮੌਤ ਹੋ ਗਈ। ਅਫਗਾਨੀ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਉੱਥੇ ਦੇ ਕੁਝ ਪੱਤਰਕਾਰ ਸਰਹੱਦ 'ਤੇ ਪਾਕਿਸਤਾਨ ਦੇ ਹਮਲਿਆਂ ਦੀ ਰਿਪੋਰਟ ਕਰਨ ਸਰਹੱਦੀ ਇਲਾਕਿਆਂ 'ਚ ਗਏ ਸਨ।
ਉੱਥੇ ਉਹ ਪਾਕਿਸਤਾਨੀ ਫ਼ੌਜਾਂ ਦੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੀ ਲਪੇਟ 'ਚ ਆ ਗਏ। ਮੀਡੀਆ ਰਿਪੋਰਟ ਅਨੁਸਾਰ ਇਨ੍ਹਾਂ ਹਮਲਿਆਂ 'ਚ ਪੱਤਰਕਾਰ ਅਬਦੁੱਲ ਗਫੂਰ ਆਬਿਦ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਸਾਥੀ ਪੱਤਰਕਾਰ ਅਵਾਬ ਅਰਮਾਨ ਜ਼ਖ਼ਮੀ ਹੋ ਗਿਆ ਹੈ।