UK ''ਚ ਇਕ ਹੋਰ ਸ਼ਰਮਨਾਕ ਕਾਰਾ ! 20 ਸਾਲਾ ਭਾਰਤੀ ਮੂਲ ਦੀ ਕੁੜੀ ਨਾਲ ਬ੍ਰਿਟਿਸ਼ ਨਾਗਰਿਕ ਨੇ ਕੀਤਾ ਜਬਰ-ਜਨਾਹ

Monday, Oct 27, 2025 - 12:18 PM (IST)

UK ''ਚ ਇਕ ਹੋਰ ਸ਼ਰਮਨਾਕ ਕਾਰਾ ! 20 ਸਾਲਾ ਭਾਰਤੀ ਮੂਲ ਦੀ ਕੁੜੀ ਨਾਲ ਬ੍ਰਿਟਿਸ਼ ਨਾਗਰਿਕ ਨੇ ਕੀਤਾ ਜਬਰ-ਜਨਾਹ

ਇੰਟਰਨੈਸ਼ਨਲ ਡੈਸਕ- ਯੂ.ਕੇ. ਦੇ ਵੈਸਟ ਮਿਡਲੈਂਡਜ਼ ਇਲਾਕੇ ਵਿੱਚ ਨਸਲੀ ਨਫ਼ਰਤ ਨਾਲ ਜੁੜਿਆ ਇੱਕ ਹੋਰ ਵੱਡਾ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੇ ਵਾਲਸਾਲ (Walsall) ਦੇ ਪਾਰਕ ਹਾਲ ਵਿੱਚ ਇੱਕ 20 ਸਾਲਾ ਭਾਰਤੀ ਮੂਲ ਦੀ ਕੁੜੀ ਨੂੰ ਨਸਲੀ ਨਫ਼ਰਤ ਦੇ ਕਾਰਨ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਸਥਾਨਕ ਕਮਿਊਨਿਟੀ ਗਰੁੱਪਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਇੱਕ ਪੰਜਾਬੀ ਕੁੜੀ ਦੱਸੀ ਜਾਂਦੀ ਹੈ।

ਪੁਲਸ ਨੂੰ ਸ਼ਨੀਵਾਰ ਸ਼ਾਮ ਨੂੰ ਸੜਕ 'ਤੇ ਇੱਕ ਔਰਤ ਦੇ ਮੁਸੀਬਤ 'ਚ ਹੋਣ ਦੀ ਜਾਣਕਾਰੀ ਮਿਲੀ ਸੀ। ਸਥਾਨਕ ਸੂਤਰਾਂ ਨੇ ਦੱਸਿਆ ਕਿ ਹਮਲਾਵਰ ਨੇ ਔਰਤ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਸੀ। ਵੈਸਟ ਮਿਡਲੈਂਡਜ਼ ਪੁਲਸ ਨੇ ਇਸ ਹਮਲੇ ਨੂੰ ਨਸਲੀ ਰੂਪ ਵਿੱਚ ਪ੍ਰੇਰਿਤ ਅਪਰਾਧ ਮੰਨ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਟੈਕਟਿਵ ਸੁਪਰਿੰਟੈਂਡੈਂਟ (DS) ਰੋਨਨ ਟਾਇਰਰ ਨੇ ਇਸ ਨੂੰ "ਇੱਕ ਔਰਤ 'ਤੇ ਬੇਹੱਦ ਭਿਆਨਕ ਹਮਲਾ" ਦੱਸਿਆ ਹੈ ਅਤੇ ਕਿਹਾ ਹੈ ਕਿ ਮੁਲਜ਼ਮ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਇੱਕ ਗੋਰੇ ਸ਼ੱਕੀ ਦੀ ਤਲਾਸ਼ ਵਿੱਚ ਉਸ ਦੇ ਸੀ.ਸੀ.ਟੀ.ਵੀ. ਫੁਟੇਜ ਜਾਰੀ ਕੀਤੇ ਹਨ, ਜਿਸ ਦੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ ਤੇ ਉਸ ਦੇ ਵਾਲ ਛੋਟੇ ਹਨ। ਪੁਲਸ ਆਮ ਲੋਕਾਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਅਹਿਮ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ- ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...

ਇਹ ਤਾਜ਼ਾ ਘਟਨਾ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਦੋ ਮਹੀਨਿਆਂ ਵਿੱਚ 20 ਸਾਲ ਦੀਆਂ ਔਰਤਾਂ ਨਾਲ ਨਸਲੀ ਤੌਰ 'ਤੇ ਪ੍ਰੇਰਿਤ ਜਬਰ-ਜਨਾਹ ਦੀ ਇਹ ਦੂਜੀ ਘਟਨਾ ਹੈ। ਕੁਝ ਹਫ਼ਤੇ ਪਹਿਲਾਂ ਓਲਡਬਰੀ ਇਲਾਕੇ ਵਿੱਚ ਵੀ ਇੱਕ ਬ੍ਰਿਟਿਸ਼ ਸਿੱਖ ਔਰਤ ਨਾਲ ਇਸੇ ਤਰ੍ਹਾਂ ਜਬਰ-ਜਨਾਹ ਕੀਤਾ ਗਿਆ ਸੀ ਤੇ ਉਸ 'ਤੇ ਨਸਲੀ ਟਿੱਪਣੀਆਂ ਕਰਦੇ ਹੋਏ ਉਸ ਨੂੰ ਦੇਸ਼ ਛੱਡਣ ਬਾਰੇ ਕਿਹਾ ਗਿਆ ਸੀ।

ਵਾਲਸਾਲ ਪੁਲਸ ਦੇ ਮੁੱਖ ਸੁਪਰਿੰਟੈਂਡੈਂਟ ਫਿਲ ਡੌਲਬੀ ਨੇ ਸਵੀਕਾਰ ਕੀਤਾ ਹੈ ਕਿ ਇਸ ਘਟਨਾ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਹੋਵੇਗੀ, ਪਰ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਵਿੱਚ ਪੁਲਸ ਦੀ ਮੌਜੂਦਗੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ- ਅਮਰੀਕਾ 'ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ ! ਹੁਣ ਨਹੀਂ ਰਹੇਗੀ 'ਪਹਿਲਾਂ ਵਾਲੀ ਗੱਲ'


author

Harpreet SIngh

Content Editor

Related News