ਜੰਗ ਵਿਚਾਲੇ ਖਾੜੀ ਦੇਸ਼ਾਂ ਤੋਂ ਜ਼ੈਲੇਂਸਕੀ ਨੇ ਮੰਗੇ ਪੈਸੇ ! ਇਰਾਨੀ ਡਰੋਨਾਂ ਤੋਂ ਬਚਣ ''ਚ ਮਦਦ ਦਾ ਦਿਵਾਇਆ ਭਰੋਸਾ
Tuesday, Mar 17, 2026 - 10:02 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਮਿਡਲ ਈਸਟ ਦੇ ਦੇਸ਼ਾਂ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਬਦਲੇ ਈਰਾਨ ਦੇ ਕਾਮੀਕਾਜ਼ੇ ਡਰੋਨਾਂ ਤੋਂ ਬਚਣ ਵਿਚ ਮਦਦ ਕਰਨਗੇ। ਖਾੜੀ ਦੇਸ਼ਾਂ ਨੂੰ ਈਰਾਨ ਦੇ ‘ਸ਼ਾਹੇਦ’ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਗਿਣਤੀ ਵਿਚ ਏਅਰ ਡਿਫੈਂਸ ਮਿਜ਼ਾਈਲਾਂ ਦੀ ਵਰਤੋਂ ਕਰਨੀ ਪਈ ਹੈ।
ਦੂਜੇ ਪਾਸੇ, ਯੂਕ੍ਰੇਨ ਹਰ ਰਾਤ ਰੂਸ ਦੇ ਡਰੋਨ ਹਮਲਿਆਂ ਨੂੰ ਰੋਕਣ ਲਈ ਵੱਖ-ਵੱਖ ਹਥਿਆਰਾਂ ਦੀ ਵਰਤੋਂ ਕਰਦਾ ਹੈ, ਜਿਸ ਵਿਚ ਸਸਤੇ ਛੋਟੇ ਡਰੋਨ ਅਤੇ ਜੈਮਿੰਗ ਉਪਕਰਣ ਵੀ ਸ਼ਾਮਲ ਹਨ। ਜ਼ੈਲੇਂਸਕੀ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਯੂਰਪ, ਮਿਡਲ ਈਸਟ ਅਤੇ ਅਫਰੀਕਾ ਦੇ ਕਈ ਦੇਸ਼ਾਂ ਨੇ ਵੀ ਯੂਕ੍ਰੇਨ ਤੋਂ ਅਜਿਹੇ ਡਰੋਨ ਹਮਲਿਆਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਮਦਦ ਮੰਗੀ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਗਿਆ ਪੈਟਰੋਲ ! CarLess ਨਿਯਮ ਲਿਆਉਣ ਦੀ ਤਿਆਰੀ 'ਚ ਇਸ ਦੇਸ਼ ਦੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
