ਰੂਸ ਨਾਲ ਜਾਰੀ ਜੰਗ ਵਿਚਾਲੇ ਜ਼ੇਲੈਂਸਕੀ ਨੇ ਯੂਰਪੀ ਏਅਰ ਡਿਫੈਂਸ ਸਿਸਟਮ ਦੀ ਕੀਤੀ ਮੰਗ
Wednesday, Sep 17, 2025 - 09:32 AM (IST)

ਇੰਟਰਨੈਸ਼ਨਲ ਡੈਸਕ- ਰੂਸੀ ਫੌਜ ਨੇ ਦੱਖਣੀ ਯੂਕ੍ਰੇਨੀ ਸ਼ਹਿਰ ਜ਼ਾਪੋਰਿਜ਼ੀਆ ’ਤੇ ਮੰਗਲਵਾਰ ਰਾਤ ਨੂੰ ਰਾਕੇਟਾਂ ਨਾਲ ਹਮਲਾ ਕੀਤਾ, ਜਿਸ ਵਿਚ 2 ਬੱਚਿਆਂ ਸਮੇਤ 13 ਲੋਕ ਜ਼ਖਮੀ ਹੋ ਗਏ। ਉੱਥੇ ਹੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਯੂਰਪੀ ਨੇਤਾਵਾਂ ਨੂੰ ਮਹਾਦੀਪ ਨੂੰ ਸੁਰੱਖਿਅਤ ਬਣਾਉਣ ਲਈ ਇਕ ਮਹੱਤਵਪੂਰਨ ਹਵਾਈ ਰੱਖਿਆ ਪ੍ਰਣਾਲੀ ਤਿਆਰ ਕਰਨ ਦੀ ਅਪੀਲ ਕੀਤੀ।
ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਪਿਛਲੇ 2 ਹਫ਼ਤਿਆਂ ਵਿਚ ਰੂਸ ਨੇ ਯੂਕ੍ਰੇਨ ਦੇ ਅੰਦਰ ਟੀਚਿਆਂ ’ਤੇ 3500 ਤੋਂ ਵੱਧ ਡਰੋਨ, 2500 ਤੋਂ ਵੱਧ ਸ਼ਕਤੀਸ਼ਾਲੀ ਗਲਾਈਡ ਬੰਬ ਅਤੇ ਲੱਗਭਗ 200 ਮਿਜ਼ਾਈਲਾਂ ਦਾਗੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਯੂਰਪੀ ਆਸਮਾਨ ਨੂੰ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਨਾਲ ਸਾਂਝੇ ਤੌਰ ’ਤੇ ਸੁਰੱਖਿਅਤ ਕਰੀਏ। ਇਸ ਲਈ ਸਾਰੀ ਤਕਨਾਲੋਜੀ ਉਪਲਬਧ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਨਿਵੇਸ਼ ਅਤੇ ਇੱਛਾ ਸ਼ਕਤੀ ਦੀ ਲੋੜ ਹੈ, ਸਾਨੂੰ ਆਪਣੇ ਸਾਰੇ ਭਾਈਵਾਲਾਂ ਤੋਂ ਸਖ਼ਤ ਕਾਰਵਾਈਆਂ ਅਤੇ ਫੈਸਲਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ- ਰੂਸ ਨੇ ਬੇਲਾਰੂਸ ਨਾਲ ਕੀਤਾ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ! NATO ਦੇਸ਼ਾਂ 'ਚ ਵਧਿਆ ਤਣਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e