ਭਾਰਤ ਤੇ ਰੂਸ ਨੇ ਲੈ ਕੇ ਭਿੜ ਗਏ ਐਲਨ ਮਸਕ ਤੇ ਨਵਾਰੋ ! ਦੋਵਾਂ ਵਿਚਾਲੇ ਛਿੜੀ X War

Monday, Sep 08, 2025 - 10:19 AM (IST)

ਭਾਰਤ ਤੇ ਰੂਸ ਨੇ ਲੈ ਕੇ ਭਿੜ ਗਏ ਐਲਨ ਮਸਕ ਤੇ ਨਵਾਰੋ ! ਦੋਵਾਂ ਵਿਚਾਲੇ ਛਿੜੀ X War

ਇੰਟਰਨੈਸ਼ਨਲ ਡੈਸਕ- ਭਾਰਤ ਤੇ ਰੂਸ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ। ਭਾਰਤ ’ਤੇ 50 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਭਾਰਤ ’ਤੇ ਲਗਾਤਾਰ ਹਮਲਾ ਕਰ ਰਹੇ ਹਨ। ਹੁਣ ਟਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲੋਨ ਮਸਕ ਦਰਮਿਆਨ ਭਾਰਤ ਨੂੰ ਲੈ ਕੇ ‘ਝਗੜਾ’ ਸ਼ੁਰੂ ਹੋ ਗਿਆ ਹੈ ਤੇ ਦੋਵੇਂ ਆਪਸ ’ਚ ਭਿੜੇ ਹਨ।

ਇਹ ਝਗੜਾ ਉਦੋਂ ਹੋਇਆ ਜਦੋਂ ਨਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਬਾਰੇ ਇਕ ਪੋਸਟ ਨੂੰ ਗਲਤ ਕਿਹਾ। ਨਵਾਰੋ ਨੂੰ ਟਰੰਪ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਮਸਕ ਕਿਸੇ ਸਮੇ ਟਰੰਪ ਦਾ ਖੱਬਾ ਹੱਥ ਹੁੰਦੇ ਸਨ। ਹਾਲਾਂਕਿ, ਹੁਣ ਮਸਕ ਤੇ ਟਰੰਪ ਵੱਖ ਹੋ ਗਏ ਹਨ। ਨਵਾਰੋ ਨੇ ਮਸਕ ਦੀ ਪੋਸਟ ਨੂੰ ਬਕਵਾਸ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਐਲੋਨ ਮਸਕ ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ।

ਨਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਲਈ ਰੂਸੀ ਤੇਲ ਖਰੀਦ ਰਿਹਾ ਹੈ। ਨਾਲ ਹੀ, ਨਵਾਰੋ ਨੇ ਆਪਣੀ ਪੋਸਟ ’ਚ ਭਾਰਤ ’ਤੇ ਦੋਸ਼ ਲਾਇਆ ਕਿ ਉਹ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਖੋਹ ਰਿਹਾ ਹੈ।

ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ

ਦੋਹਾਂ ਦਰਮਿਆਨ ਝਗੜਾ ਕਿਵੇਂ ਸ਼ੁਰੂ ਹੋਇਆ ?
ਨਵਾਰੋ ਨੇ ਕੁਝ ਸਮਾਂ ਪਹਿਲਾਂ ਐਕਸ ’ਤੇ ਇਕ ਪੋਸਟ ਪਾਈ ਸੀ। ਉਸ ਪੋਸਟ ’ਚ ਉਨ੍ਹਾਂ ਭਾਰਤ ’ਤੇ ਰੂਸੀ ਤੇਲ ਤੋਂ ਮੁਨਾਫ਼ਾ ਕਮਾਉਣ ਦਾ ਦੋਸ਼ ਲਾਇਆ ਸੀ। ਨਾਲ ਹੀ ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਟੈਰਿਫ ਕਾਰਨ ਅਮਰੀਕੀ ਆਪਣੀਆਂ ਨੌਕਰੀਆਂ ਗੁਆ ਰਹੇ ਹਨ।

ਨਵਾਰੋ ਨੇ ਇਹ ਗੱਲਾਂ ਵਾਸ਼ਿੰਗਟਨ ਪੋਸਟ ’ਚ ਛਪੇ ਇਕ ਲੇਖ ਦੇ ਜਵਾਬ ’ਚ ਕਹੀਆਂ। ਲੇਖ ’ਚ ਟਰੰਪ ਪ੍ਰਸ਼ਾਸਨ ਦੇ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਯਤਨਾਂ ’ਚ ਪ੍ਰਸਪਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਸਨ।

ਇਸ ਤੋਂ ਬਾਅਦ ਐਲੋਨ ਮਸਕ ਦੀ ਕੰਪਨੀ ਐਕਸ ਨੇ ਨਵਾਰੋ ਦੀ ਪੋਸਟ ਦਾ ਜਵਾਬ ਦਿੱਤਾ। ਐਕਸ ਨੇ ਲਿਖਿਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਸਿਰਫ਼ ਮੁਨਾਫ਼ੇ ਲਈ ਨਹੀਂ, ਸਗੋਂ ਊਰਜਾ ਸੁਰੱਖਿਆ ਲਈ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਦੀ ਉਲੰਘਣਾ ਨਹੀਂ ਹੁੰਦੀ। ਭਾਰਤ ’ਚ ਕੁਝ ਟੈਰਿਫ ਹਨ, ਪਰ ਅਮਰੀਕਾ ਦਾ ਭਾਰਤ ਨਾਲ ਸੇਵਾਵਾਂ ’ਚ ਵਪਾਰ ਸਰਪਲੱਸ ਹੈ। ਅਮਰੀਕਾ ਵੀ ਰੂਸ ਤੋਂ ਕੁਝ ਚੀਜ਼ਾਂ ਦਰਾਮਦ ਕਰਦਾ ਹੈ, ਜੋ ਇਕ ਢੋਂਗ ਹੈ।

ਕੋਈ ਵਪਾਰਕ ਸੌਦਾ ਨਾ ਹੋਣ ਕਾਰਨ ਅਮਰੀਕਾ ਗੁੱਸੇ ’ਚ
ਪਿਛਲੇ ਕੁਝ ਹਫ਼ਤਿਆਂ ’ਚ ਭਾਰਤ-ਅਮਰੀਕਾ ਸਬੰਧਾਂ ’ਚ ਤਣਾਅ ਵੇਖਿਆ ਗਿਆ ਹੈ। ਇਹ ਤਣਾਅ 2 ਦਹਾਕਿਆਂ ਦੇ ਨੇੜਲੇ ਸਹਿਯੋਗ ਤੋਂ ਬਾਅਦ ਆਇਆ ਹੈ। ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਵਪਾਰ ਸੌਦੇ ’ਤੇ ਗੱਲਬਾਤ ਰੁਕ ਗਈ।

ਇਸ ਤੋਂ ਇਲਾਵਾ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਕਿ ਉਨ੍ਹਾਂ ਮਈ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਨੂੰ ਟਾਲਿਆ ਸੀ। ਭਾਰਤ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਇਹ ਟਕਰਾਅ ਖ਼ਤਮ ਹੋ ਗਿਆ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਸਤੀਫ਼ਾ ਦੇਣ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News