ਰੂਸ ਨੇ ਬੇਲਾਰੂਸ ਨਾਲ ਕੀਤਾ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ! NATO ਦੇਸ਼ਾਂ ''ਚ ਵਧਿਆ ਤਣਾਅ
Wednesday, Sep 17, 2025 - 09:28 AM (IST)

ਇੰਟਰਨੈਸ਼ਨਲ ਡੈਸਕ- ਰੂਸ ਨੇ ਬੇਲਾਰੂਸ ਨਾਲ ਸਾਂਝੇ ਫੌਜੀ ਅਭਿਆਸ ਦੌਰਾਨ ਆਪਣੀ ਰਵਾਇਤੀ ਅਤੇ ਪ੍ਰਮਾਣੂ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਬੀ ਯੂਰਪ ਵਿਚ ਨਾਟੋ ਨਾਲ ਤਣਾਅ ਹੋਰ ਵਧ ਗਿਆ ਹੈ। ਹਾਲ ਹੀ ਦੇ ਹਫ਼ਤਿਆਂ ’ਚ ਕਈ ਘਟਨਾਵਾਂ ਨੇ ਖੇਤਰੀ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਹੈ।
ਇਨ੍ਹਾਂ ਵਿਚੋਂ ਪੋਲੈਂਡ ਵਿਚ ਰੂਸੀ ਡਰੋਨਾਂ ਦੇ ਦਾਖਲੇ ਨੂੰ ਉੱਥੋਂ ਦੇ ਅਧਿਕਾਰੀਆਂ ਨੇ ‘ਜਾਣਬੁੱਝ ਕੇ ਭੜਕਾਹਟ’ ਕਰਾਰ ਦਿੱਤਾ ਹੈ। ਜਵਾਬ ਵਿਚ ਨਾਟੋ ਨੇ ਆਪਣੇ ਪੂਰਬੀ ਹਿੱਸੇ ’ਚ ਹਵਾਈ ਰੱਖਿਆ ਤੰਤਰ ਨੂੰ ਮਜ਼ਬੂਤ ਕੀਤਾ ਹੈ। ਰੂਸ ਅਤੇ ਬੇਲਾਰੂਸ ਵਿਚਕਾਰ ਇਸ ਲੰਬੇ ਸਮੇਂ ਤੋਂ ਯੋਜਨਾਬੱਧ ਸਾਂਝੇ ਫੌਜੀ ਅਭਿਆਸ ‘ਜ਼ਾਪਾਦ 2025’ ਵਿਚ ਬੰਬਾਰ, ਜੰਗੀ ਜਹਾਜ਼, ਹਜ਼ਾਰਾਂ ਸੈਨਿਕ ਅਤੇ ਸੈਂਕੜੇ ਲੜਾਕੂ ਵਾਹਨਾਂ ਨੇ ਹਿੱਸਾ ਲਿਆ, ਜੋ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਹਨ।
ਇਸ ਅਭਿਆਸ ’ਚ ਦੁਸ਼ਮਣ ਦੇ ਹਮਲੇ ਦੀ ਸਥਿਤੀ ’ਚ ਸਾਂਝੀ ਜਵਾਬੀ ਕਾਰਵਾਈ ਲਈ ਤਿਆਰੀ ਕੀਤੀ ਗਈ, ਜਿਸ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਯੋਜਨਾਬੰਦੀ ਅਤੇ ਰੂਸ ਦੀ ਨਵੀਂ ‘ਓਰੇਸ਼ਨਿਕ’ ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਸ਼ਾਮਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e