ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆ ਨੂੰ 'ਰੂਸੀ ਤਸੀਹਿਆਂ' ਦਾ ਜਵਾਬ ਦੇਣ ਦੀ ਕੀਤੀ ਅਪੀਲ

04/18/2022 10:36:44 AM

ਲਵੀਵ/ਯੂਕ੍ਰੇਨ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫ਼ੌਜੀ ਦੱਖਣੀ ਯੂਕ੍ਰੇਨ ਵਿਚ ਲੋਕਾਂ ਨੂੰ ਤਸੀਹੇ ਦੇ ਰਹੇ ਹਨ ਅਤੇ ਕਈ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਦੁਨੀਆ ਨੂੰ ਇਨ੍ਹਾਂ ਤਸੀਹਿਆਂ ਦਾ ਜਵਾਬ ਦੇਣ ਦੀ ਅਪੀਲ ਕੀਤੀ। ਜ਼ੇਲੇਂਸਕੀ ਨੇ ਐਤਵਾਰ ਸ਼ਾਮ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਟੌਰਚਰ ਰੂਮ ਬਣਾਏ ਗਏ ਹਨ। ਉਹ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਕਰ ਰਹੇ ਹਨ।'

ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ ਨੇ ਮੋਦੀ ਨੂੰ ਲਿਖੀ ਚਿੱਠੀ, ਭਾਰਤ-ਪਾਕਿਸਤਾਨ ਵਿਚਾਲੇ ਸਾਰਥਿਕ ਸਬੰਧਾਂ ਦੀ ਕੀਤੀ ਵਕਾਲਤ

ਜ਼ੇਲੇਂਸਕੀ ਨੇ ਕਿਹਾ ਕਿ ਮਨੁੱਖੀ ਸਹਾਇਤਾ ਦੀਆਂ ਵਸਤੂਆਂ ਚੋਰੀ ਕੀਤੀ ਗਈਆਂ ਹਨ, ਜਿਸ ਨਾਲ ਅਕਾਲ ਪੈ ਗਿਆ ਹੈ। ਉਨ੍ਹਾਂ ਿਕਹਾ ਕਿ ਖੇਰਸੋਨ ਅਤੇ ਜਾਪੋਰਿਝਝਿਆ ਖੇਤਰਾਂ ਦੇ ਕਬਜ਼ੇ ਵਾਲੇ ਹਿੱਸਿਆਂ ਵਿਚ, ਰੂਸ ਵੱਖਵਾਦੀ ਰਾਜ ਬਣਾ ਰਿਹਾ ਹੈ ਅਤੇ ਰੂਸੀ ਮੁਦਰਾ 'ਰੂਬਲ' ਦੀ ਸ਼ੁਰੂਆਤ ਕਰ ਰਿਹਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਰੂਸ ਨੇ ਗੋਲੀਬਾਰੀ ਵਧਾ ਦਿੱਤੀ ਹੈ, ਜਿਸ ਵਿਚ ਪਿਛਲੇ 4 ਦਿਨਾਂ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 106 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਰੂਸ ਨੇ ਬ੍ਰਿਟੇਨ ਦੇ PM ਜਾਨਸਨ ਅਤੇ ਉੱਚ ਅਧਿਕਾਰੀਆਂ 'ਤੇ ਦੇਸ਼ 'ਚ ਦਾਖ਼ਲ ਹੋਣ 'ਤੇ ਲਾਈ ਪਾਬੰਦੀ

ਉਨ੍ਹਾਂ ਕਿਹਾ, 'ਇਹ ਕੁੱਝ ਹੋਰ ਨਹੀਂ, ਸਗੋਂ ਜਾਨਬੁੱਝ ਕੇ ਫੈਲਾਇਆ ਜਾ ਰਿਹਾ ਅੱਤਵਾਦ ਹੈ। ਰਿਹਾਇਸ਼ੀ ਖੇਤਰਾਂ ਵਿੱਚ ਆਮ ਨਾਗਰਿਕਾਂ ਨੂੰ ਮੋਰਟਾਰ ਅਤੇ ਤੋਪਖਾਨੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।' ਪੂਰਬੀ ਯੂਕ੍ਰੇਨ ਵਿਚ ਇਕ ਯੋਜਨਾਬੱਧ ਰੂਸੀ ਹਮਲਾ 'ਜਲਦੀ ਹੀ ਸ਼ੁਰੂ ਹੋਵੇਗਾ'। ਜ਼ੇਲੇਂਸਕੀ ਨੇ ਇਕ ਵਾਰ ਫਿਰ ਦੁਨੀਆ ਨੂੰ ਬੈਂਕਿੰਗ ਸੈਕਟਰ ਅਤੇ ਤੇਲ ਉਦਯੋਗ ਸਮੇਤ ਹੋਰ ਖੇਤਰਾਂ ਵਿਚ ਰੂਸ ਵਿਰੁੱਧ ਪਾਬੰਦੀਆਂ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ, 'ਯੂਰਪ ਅਤੇ ਅਮਰੀਕਾ ਵਿੱਚ ਹਰ ਕੋਈ ਦੇਖ ਸਕਦਾ ਹੈ ਕਿ ਰੂਸ ਖੁੱਲੇ ਤੌਰ 'ਤੇ ਪੱਛਮੀ ਸਮਾਜ ਨੂੰ ਅਸਥਿਰ ਕਰਨ ਲਈ ਊਰਜਾ ਦੀ ਵਰਤੋਂ ਕਰ ਰਿਹਾ ਹੈ। ਇਸਦਾ ਮੁਕਾਬਲਾ ਕਰਨ ਲਈ, ਪੱਛਮੀ ਦੇਸ਼ਾਂ ਨੂੰ ਤੇਜ਼ੀ ਨਾਲ ਨਵੀਆਂ ਅਤੇ ਸ਼ਕਤੀਸ਼ਾਲੀ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ।'

ਇਹ ਵੀ ਪੜ੍ਹੋ: ਪਾਕਿ ਸਿੱਖ ਵਪਾਰੀ ਨੇ 'ਰਮਜ਼ਾਨ ਪੈਕੇਜ' ਤਹਿਤ ਲੋਕਾਂ ਨੂੰ ਵੰਡੇ ਖਜੂਰ ਅਤੇ ਖੰਡ ਦੇ ਪੈਕਟ, ਸੀਮੈਂਟ ਵੀ ਕੀਤਾ ਦਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News