ਜ਼ੇਲੇਂਸਕੀ ਨੇ ਰੂਸ ਨਾਲ ਜੰਗ ''ਚ ਆਪਣੇ ਫਰਜ਼ਾਂ ਤੋਂ ਬਚਣ ਵਾਲੇ ਅਧਿਕਾਰੀਆਂ ਨੂੰ ਲਗਾਈ ਫਟਕਾਰ
Wednesday, Jun 26, 2024 - 05:36 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਰੂਸ ਨਾਲ ਜੰਗ 'ਚ ਆਪਣੇ ਫਰਜ਼ਾਂ ਤੋਂ ਭੱਜਣ ਵਾਲੇ ਅਧਿਕਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣਗੇ। ਜ਼ੇਲੇਂਸਕੀ ਅਤੇ ਫ਼ੌਜ ਮੁਖੀ ਓਲੇਕਸੈਂਡਰ ਸਾਈਰਸਕੀ ਪੂਰਬੀ ਦੋਨੇਤਸਕ ਖੇਤਰ 'ਚ ਉਨ੍ਹਾਂ ਫ਼ੌਜੀਆਂ ਨੂੰ ਮਿਲੇ, ਜਿਨ੍ਹਾਂ ਨੇ ਹਾਲੀਆ ਮਹੀਨਿਆਂ 'ਚ ਰੂਸ ਦੇ ਜ਼ੋਰਦਾਰ ਹਮਲਿਆਂ ਦਾ ਮੁਕਾਬਲਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ, ਸਮਾਜਿਕ ਮੁੱਦਿਆਂ, ਨਾਗਰਿਕਾਂ ਦੀ ਨਿਕਾਸੀ ਯੋਜਨਾਵਾਂ ਅਤੇ ਸਥਾਨਕ ਰਿਹਾਇਸ਼ੀ ਇਕਾਈਆਂ ਮੁੜ ਨਿਰਮਾਣ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੀਵ 'ਚ ਉਹ ਉਨ੍ਹਾਂ ਅਧਿਕਾਰੀਆਂ ਨਾਲ ਗੱਲ ਕਰਨਗੇ, ਜਿਨ੍ਹਾਂ ਨੂੰ ਇੱਥੇ ਅਤੇ ਮੋਹਰੀ ਮੋਰਚੇ ਦੇ ਨਜ਼ਦੀਕੀ ਇਲਾਕਿਆਂ 'ਚ ਹੋਣਾ ਚਾਹੀਦਾ, ਜਿੱਥੇ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਜ਼ੇਲੇਂਸਕੀ ਨੇ ਕਿਹਾ,''ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਕੁਝ ਅਧਿਕਾਰੀ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੋਂ ਇੱਥੇ ਨਹੀਂ ਆਏ ਹਾਂ।'' ਉਨ੍ਹਾਂ ਕਿਹਾ ਕਿ ਇਸ ਬਾਰੇ ਡੂੰਘੀ ਚਰਚਾ ਕੀਤੀ ਜਾਵੇਗੀ ਅਤੇ ਮੈਂ ਉਨ੍ਹਾਂ ਨੂੰ ਉਪਯੁਕਤ ਨਿਰਦੇਸ਼ ਦੇਵਾਂਗਾ।''
ਜ਼ੇਲੇਂਸਕੀ ਨੇ ਜੰਗ ਦੌਰਾਨ ਮੋਹਰੀ ਮੋਰਚੇ ਵਾਲੇ ਇਲਾਕਿਆਂ ਦਾ ਹਮੇਸ਼ਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਨੇਤਸਕ ਖੇਤਰ ਦੀ ਉਨ੍ਹਾਂ ਦੀ ਯਾਤਰਾ ਦਾ ਮਕਸਦ 'ਜੁਆਇੰਟ ਫੋਰਸੇਜ਼ ਕਮਾਨ' ਦੇ ਨਵੇਂ ਕਮਾਂਡਰ ਐਂਡਰਿਲ ਹਨਾਤੋਵ ਦਾ ਜਾਣ-ਪਛਾਣ ਕਰਾਉਣਾ ਸੀ। ਹਨਾਤੋਵ ਨੇ ਯੁਰੀ ਸੋਦੋਲ ਦੀ ਜਗ੍ਹਾ ਲਈ ਹੈ, ਜੋ ਫਰਵਰੀ 2023 ਤੋਂ ਇਸ ਅਹੁਦੇ 'ਤੇ ਸਨ। ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਜ਼ੇਲੇਂਸਕੀ ਦੇ ਦੌਰੇ ਤੋਂ ਪਹਿਲਾਂ ਰੂਸੀ ਫ਼ੌਜੀਆਂ ਨੇ ਦੋਨੇਤਸਕ ਦੇ ਸੇਲੀਦੋਵ ਸ਼ਹਿਰ 'ਤੇ ਇਕ ਸ਼ਕਤੀਸ਼ਾਲੀ ਬੰਬ ਸੁੱਟਿਆ, ਜਿਸ ਨਾਲ 34 ਰਿਹਾਇਸ਼ੀ ਇਕਾਈਆਂ, 6 ਬਹੁ ਮੰਜ਼ਿਲਾ ਇਮਾਰਤਾਂ ਅਤੇ ਪ੍ਰਸ਼ਾਸਨਿਕ ਭਵਨਾਂ ਨੂੰ ਵਿਆਪਕ ਨੁਕਸਾਨ ਪਹੁੰਚਿਆ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਖੇਤਰ ਦੇ ਮੁਖੀ ਵਾਦਿਮ ਫਿਲਸਕੀਨ ਨੇ ਕਿਹਾ ਕਿ ਪਿਛਲੇ 24 ਘੰਟੇ 'ਚ ਰੂਸੀ ਫ਼ੌਜ ਨੇ ਦੋਨੇਤਸਕ ਖੇਤਰ ਦੀਆਂ 20 ਬਸਤੀਆਂ 'ਤੇ ਗੋਲੇ ਦਾਗ਼ੇ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੋਂ ਰਕੀਬ 250 ਲੋਕਾਂ ਨੂੰ ਦੋਨੇਤਸਕ ਖੇਤਰ ਸਥਿਤ ਉਨ੍ਹਾਂ ਦੇ ਘਰਾਂ ਤੋਂ ਹਟਾ ਕੇ ਦੂਜੀ ਜਗ੍ਹਾ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8