ਜੰਗ ਦੇ ਵਿਚਕਾਰ ਜ਼ੇਲੇਂਸਕੀ ਨੇ ਰੱਖਿਆ ਮੰਤਰੀ ਓਲੇਕਸੀ ਨੂੰ ਕੀਤਾ ਬਰਖ਼ਾਸਤ, ਹੁਣ ਇਨ੍ਹਾਂ ਨੂੰ ਮਿਲੇਗੀ ਕਮਾਨ

09/04/2023 9:31:22 AM

ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਇਸ ਹਫਤੇ ਓਲੇਕਸੀ ਰੇਜ਼ਨੀਕੋਵ ਦੀ ਥਾਂ ਕ੍ਰੀਮੀਆ ਦੇ ਤਾਤਾਰ ਸਾਂਸਦ ਰੁਸਤਮ ਉਮੇਰੋਵ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਜਾਵੇਗਾ। ਜ਼ੇਲੇਂਸਕੀ ਨੇ ਆਪਣੇ ਅਧਿਕਾਰਤ ਟੈਲੀਗ੍ਰਾਮ ਅਕਾਉਂਟ 'ਤੇ ਇਹ ਘੋਸ਼ਣਾ ਕਰਦੇ ਹੋਏ ਲਿਖਿਆ ਕਿ ਉਮੇਰੋਵ ਨੇ "550 ਦਿਨਾਂ ਤੋਂ ਵੱਧ ਸਮੇਂ ਤੱਕ ਵੱਡੇ ਪੱਧਰ ਦੀ ਜੰਗ ਦੀ ਅਗਵਾਈ ਕੀਤੀ ਹੈ, ਜਿਸ ਤੋਂ ਬਾਅਦ ਨਵੀਂ ਲੀਡਰਸ਼ਿਪ ਦੀ ਲੋੜ ਮਹਿਸੂਸ ਹੋ ਰਹੀ ਹੈ।"

ਇਹ ਵੀ ਪੜ੍ਹੋ: ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਹਥਿਆਰਬੰਦਾਂ ਤੇ ਪੁਲਸ ਵਿਚਾਲੇ ਮੁਕਾਬਲਾ, 18 ਲੁਟੇਰੇ ਢੇਰ

PunjabKesari

ਬਾਅਦ ਵਿੱਚ ਆਪਣੇ ਰਾਤ ਭਰ ਦੇ ਸੰਬੋਧਨ ਵਿੱਚ, ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ "ਰੱਖਿਆ ਮੰਤਰਾਲਾ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ ਅਤੇ ਫੌਜ ਅਤੇ ਸਮਾਜ ਦੋਵਾਂ ਨਾਲ ਗੱਲਬਾਤ ਲਈ ਵੱਖ-ਵੱਖ ਰੂਪਾਂ ਦੀ ਲੋੜ ਹੈ।" ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਵੇਰਖੋਵਨਾ ਰਾਡਾ (ਯੂਕ੍ਰੇਨੀ ਸੰਸਦ) ਉਮੇਰੋਵ ਦੀਆਂ ਕਾਬਲੀਅਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਨ੍ਹਾਂ ਨੂੰ (ਉਮੇਰੋਵ) ਨੂੰ ਕੋਈ ਵਾਧੂ ਨਿਰਦੇਸ਼ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਸੰਸਦ ਤੋਂ ਉਨ੍ਹਾਂ ਦੀ ਉਮੀਦਵਾਰੀ ਲਈ ਸਮਰਥਨ ਮਿਲਣ ਦੀ ਉਮੀਦ ਹੈ।''

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਥਰਮਨ ਨੇ ਜਿੱਤੀ ਰਾਸ਼ਟਰਪਤੀ ਚੋਣ, PM ਮੋਦੀ ਨੇ ਦਿੱਤੀ ਵਧਾਈ

ਵਿਰੋਧੀ ਦਲ ਹੋਲੋਸ ਪਾਰਟੀ ਨਾਲ ਸਬੰਧ ਰੱਖਣ ਵਾਲੇ 41 ਸਾਲਾ ਉਮੇਰੋਵ ਸਤੰਬਰ 2022 ਤੋਂ ਯੂਕ੍ਰੇਨ ਦੇ ਸਰਕਾਰੀ ਸੰਪੱਤੀ ਫੰਡ ਦੇ ਮੁਖੀ ਵਜੋਂ ਸੇਵਾ ਕਰ ਰਹੇ ਹਨ। ਉਹ ਜੰਗੀ ਕੈਦੀਆਂ, ਸਿਆਸੀ ਕੈਦੀਆਂ, ਬੱਚਿਆਂ ਅਤੇ ਆਮ ਨਾਗਰਿਕਾਂ ਦੀ ਅਦਲਾ-ਬਦਲੀ ਦੇ ਨਾਲ-ਨਾਲ ਕਬਜ਼ੇ ਵਾਲੇ ਖੇਤਰਾਂ ਤੋਂ ਨਾਗਰਿਕਾਂ ਦੇ ਨਿਕਾਸੀ ਅਭਿਆਨ ਵਿੱਚ ਵੀ ਸ਼ਾਮਲ ਸਨ। ਉਮੇਰੋਵ ਸੰਯੁਕਤ ਰਾਸ਼ਟਰ ਸਮਰਥਿਤ ਅਨਾਜ ਸੌਦੇ 'ਤੇ ਰੂਸ ਨਾਲ ਗੱਲਬਾਤ ਵਿਚ ਯੂਕ੍ਰੇਨ ਦੇ ਪ੍ਰਤੀਨਿਧੀ ਮੰਡਲ ਦਾ ਵੀ ਹਿੱਸਾ ਸਨ।

ਇਹ ਵੀ ਪੜ੍ਹੋ: ਥਰਮਨ ਵਿਸ਼ਵ ਰਾਜਨੀਤੀ 'ਚ ਦਬਦਬਾ ਕਾਇਮ ਕਰਨ ਵਾਲੇ ਭਾਰਤੀ ਮੂਲ ਦੇ ਨੇਤਾਵਾਂ ਦੀ ਸੂਚੀ 'ਚ ਹੋਏ ਸ਼ਾਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News