'ਕਲਪਨਾ ਕਰੋ, ਤੁਹਾਡੇ ਦੇਸ਼ 'ਚ ਬੰਬ ਡਿੱਗ ਰਹੇ ਹਨ'... ਜੇਲੇਂਸਕੀ ਨੇ ਭਾਵੁਕ ਅਪੀਲ ਕਰਕੇ ਕੈਨੇਡਾ ਤੋਂ ਮੰਗੀ ਮਦਦ

03/16/2022 11:41:45 AM

ਟੋਰਾਂਟੋ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਆਪਣੇ ਭਾਵੁਕ ਭਾਸ਼ਣ ਵਿਚ ਕੈਨੇਡਾ ਤੋਂ ਮਦਦ ਦੀ ਅਪੀਲ ਕੀਤੀ ਹੈ। ਜੇਲੇਂਸਕੀ ਨੇ ਮੰਗਲਵਾਰ ਨੂੰ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿਚਾਲੇ ਬੰਬਾਂ ਨੂੰ ਸੁੱਟਣ ਦੀ ਕਲਪਨਾ ਕਰਨ ਲਈ ਕਿਹਾ। ਉਨ੍ਹਾਂ ਨੇ ਕੈਨੇਡਾ ਦੀ ਸੰਸਦ ਅਤੇ ਸਰਕਾਰ ਨੂੰ ਰੂਸ 'ਤੇ ਵਾਧੂ ਆਰਥਿਕ ਅਤੇ ਫ਼ੌਜੀ ਦਬਾਅ ਪਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਪੁਤਿਨ ਦਾ ਪਲਟਵਾਰ, ਬਾਈਡੇਨ ਅਤੇ ਬਲਿੰਕਨ ਸਮੇਤ ਕਈ ਅਧਿਕਾਰੀਆਂ ’ਤੇ ਲਾਈ ਪਾਬੰਦੀ

PunjabKesari

ਜੇਲੇਂਸਕੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਸਦ ਮੈਂਬਰਾਂ ਨੂੰ ਯੂਕ੍ਰੇਨ ਉੱਤੇ ਨੋ-ਫਲਾਈ ਜ਼ੋਨ ਬਣਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਜਸਟਿਨ, ਕੀ ਤੁਸੀਂ ਉਸ ਸਥਿਤੀ ਦੀ ਕਲਪਨਾ ਕਰ ਸਕਦੇ ਹੋ, ਜਦੋਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਗੰਭੀਰ ਧਮਾਕਿਆਂ, ਹਵਾਈ ਅੱਡੇ 'ਤੇ ਬੰਬਾਰੀ, ਓਟਾਵਾ ਹਵਾਈ ਅੱਡੇ 'ਤੇ ਬੰਬਾਰੀ ਦੀਆਂ ਆਵਾਜ਼ਾਂ ਨੂੰ ਸੁਣਨਾ ਪਏ। ਜਦੋਂ ਤੁਹਾਨੂੰ ਰੋਜ਼ਾਨਾ ਜ਼ਖ਼ਮੀਆਂ ਦੀ ਸੰਖਿਆ ਬਾਰੇ ਜਾਣਕਾਰੀ ਮਿਲੇ।'

ਇਹ ਵੀ ਪੜ੍ਹੋ: ਇਸ ਕਾਰਨ ਵਾਪਰਿਆ ਸੀ ਕੈਨੇਡਾ ਸੜਕ ਹਾਦਸਾ, ਮਾਰੇ ਗਏ ਸਨ 5 ਭਾਰਤੀ ਵਿਦਿਆਰਥੀ

ਕੈਨੇਡਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਸੰਬਧਨ ਤੋਂ ਪਹਿਲਾਂ ਹੀ ਖੜ੍ਹੇ ਹੋ ਕੋ ਉਨ੍ਹਾਂ ਦਾ ਸਵਾਗਤ ਕੀਤਾ। ਜੇਲੇਂਸਕੀ ਨੇ ਕਿਹਾ, 'ਕੀ ਤੁਸੀਂ ਉਸ ਸਥਿਤੀ ਦੇ ਬਾਰੇ ਵਿਚ ਸੋਚ ਸਕਦੇ ਹੋ, ਜਦੋਂ ਟੋਰਾਂਟੋ ਵਿਚ ਪ੍ਰਸਿੱਧ ਸੀ.ਐੱਨ. ਟਾਵਰ 'ਤੇ ਰੂਸੀ ਬੰਬਾਂ ਨੂੰ ਸੁੱਟਿਆ ਜਾਵੇ, ਪਰ ਇਹ ਸਾਡੀ ਹਕੀਕਤ ਹੈ।' ਉਨ੍ਹਾਂ ਨੇ ਕੈਨੇਡਾ ਦਾ ਉਸ ਦੇ ਮਨੁੱਖੀ ਅਤੇ ਫ਼ੌਜੀ ਸਮਰਥਨ ਲਈ ਧੰਨਵਾਦ ਕੀਤਾ ਅਤੇ ਦੇਸ਼ ਨੂੰ ਇਕ ਮਜ਼ਬੂਤ ਸਹਿਯੋਗੀ ਦੱਸਿਆ। ਜੇਲੇਂਸਕੀ ਦੀ ਵੀਡੀਓ ਨੂੰ ਕੈਨੇਡੀਅਨ ਸੰਸਦ ਵਿਚ ਇਕ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਚੀਨ ’ਚ ਕੋਰੋਨਾ ਦੇ 5000 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ, 5 ਕਰੋੜ ਲੋਕ ਘਰਾਂ ’ਚ ਕੈਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News