ਦੇਸ਼ ਛੱਡ ਕੇ ਨਹੀਂ ਜਾ ਸਕਣਗੇ ਜ਼ਰਦਾਰੀ ਭੈਣ-ਭਰਾ

07/11/2018 9:46:01 PM

ਇਸਲਾਮਾਬਾਦ— ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਦਾ ਨਾਂ ਅੱਜ ਐਗਜ਼ਿਟ ਕੰਟਰੋਲ ਲਿਸਟ 'ਚ ਪਾ ਦਿੱਤਾ ਹੈ। ਹੁਣ ਦੋਵੇਂ ਦੇਸ਼ ਛੱਡ ਕੇ ਨਹੀਂ ਜਾਣ ਸਕਣਗੇ। ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਕਥਿਤ ਰੂਪ ਨਾਲ 35 ਅਰਬ ਪਾਕਿਸਤਾਨੀ ਰੁਪਏ ਦੇ ਧਨ ਸੋਧ ਮਾਮਲਿਆਂ 'ਚ ਸ਼ਾਮਲ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਕਾਰਵਾਈ ਦੇਸ਼ 'ਚ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣਾਂ ਤੋਂ ਪਹਿਲਾਂ ਹੋਈ ਹੈ। ਡਾਨ ਨਿਊਜ਼ ਦੀ ਖਬਰ ਮੁਤਾਬਕ, ਫਰਜ਼ੀ ਖਾਤਿਆਂ ਤੇ ਕਈ ਮੁੱਖ ਬੈਂਕਾਂ ਦੇ ਜ਼ਰੀਏ ਅਰਬਾਂ ਰੁਪਏ ਦੇ ਫਰਜ਼ੀ ਲੈਣ-ਦੇਣ ਕਰਨ ਦੇ ਮਾਮਲੇ 'ਚ ਜਾਂਚ ਦੇ ਸਿਲਸਿਲੇ 'ਚ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲਾ ਨੂੰ ਇਹ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਫਰਜ਼ੀ ਖਾਤਿਆਂ ਦਾ ਕਥਿਤ ਰੂਪ ਨਾਲ ਇਸਤੇਮਾਲ ਰਿਸ਼ਵਤ ਤੇ ਹੋਰ ਗੈਰ-ਕਾਨੂੰਨੀ ਤਰੀਕੇ ਨਾਲ ਮਿਲੇ ਧਨ ਨੂੰ ਲੁਕਾਉਣ ਲਈ ਕੀਤਾ ਗਿਆ। ਜ਼ਰਦਾਰੀ ਤੇ ਫਰਿਆਲ ਸਣੇ ਕੁਲ ਸੱਤ ਲੋਕ ਇਸ ਮਾਮਲੇ 'ਚ ਦੋਸ਼ੀ ਹਨ।


Related News