ਯੂਨਸ ਸਰਕਾਰ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਨੂੰ ਬਦਲਣ ਦੀ ਤਿਆਰੀ ’ਚ

Sunday, Sep 08, 2024 - 04:25 PM (IST)

ਯੂਨਸ ਸਰਕਾਰ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਨੂੰ ਬਦਲਣ ਦੀ ਤਿਆਰੀ ’ਚ

ਢਾਕਾ - ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ’ਚ ਬਣੀ ਅੰਤਰਿਮ ਸਰਕਾਰ ਐਤਵਾਰ ਨੂੰ ਇਕ ਮਹੀਨਾ ਪੂਰਾ ਕਰੇਗੀ। ਜਨ-ਵਿਦ੍ਰੋਹ ਅਤੇ ਅਸ਼ਾਂਤੀ ਤੋਂ ਬਾਅਦ ਅੰਤਰਿਮ ਸਰਕਾਰ ਨੇ ਇਕ ਮਹੀਨੇ ਦੇ ਅੰਦਰ ਹੀ ਦੇਸ਼ ਦੀ ਸਮੁੱਚੀ ਚੋਟੀ ਦੀ ਮਸ਼ੀਨਰੀ ਨੂੰ ਬਦਲ ਦਿੱਤਾ ਹੈ। ਰਾਜਧਾਨੀ ਢਾਕਾ ’ਚ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ ਸੀ। ਇਸ ਦੌਰਾਨ, ਯੂਨਸ ਸਰਕਾਰ ਦੇ ਅੱਤਵਾਦੀ ਸਮਰਥਕ ਯੂਨਸ ਸਰਕਾਰ ਜਮਾਤ-ਏ-ਇਸਲਾਮ ਪਾਰਟੀ ’ਚ ਰਵਿੰਦਰਨਾਥ ਟੈਗੋਰ ਵੱਲੋਂ ਲਿਖੇ ਬੰਗਲਾਦੇਸ਼ ਦੇ ਰਾਸ਼ਟਰਗਾਨ  ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਹਾਲਾਂਕਿ, ਧਾਰਮਿਕ ਮਾਮਲਿਆਂ ਦੇ ਮੰਤਰੀ ਖਾਲਿਦ ਹੁਸੈਨ  ਨੇ ਰਾਸ਼ਟਰਗਾਨ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਤਜਰਬਾਕਾਰਾਂ ਦਾ ਕਹਿਣਾ ਹੈ ਕਿ ਅੰਤਰਿਮ ਸਰਕਾਰ ਨੇ ਸੰਵਿਧਾਨ ਨੂੰ ਬਦਲਣ ਲਈ ਰਿਟਾਇਰਡ ਫੌਜੀ ਅਫਸਰਾਂ ਦੀ ਇਕ ਕਮੇਟੀ ਬਣਾਈ ਹੈ।

ਇਹ ਵੀ ਪੜ੍ਹੋ ਸਿੰਗਾਪੁਰ ਤੋਂ ਗਵਾਂਗਝਾਊ ਜਾ ਰਹੇ ਜਹਾਜ਼ ’ਚ ਆਈ ਖਬਾਰੀ, 7 ਲੋਕ ਜ਼ਖਮੀ

ਫੌਜ ਦੀ ਹਮਾਇਤ ਵਾਲੀ ਅੰਤਰਿਮ ਸਰਕਾਰ ਆਉਣ ਵਾਲੇ ਦਿਨਾਂ ’ਚ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਨਾਲ ਸਬੰਧਤ ਪ੍ਰਤੀਕਾਂ ਨੂੰ ਖਤਮ ਕਰ ਦੇਵੇਗੀ। ਵਿਦਿਆਰਥੀ ਅੰਦੋਲਨ ’ਚ ਬੰਗਬੰਧੂ ਮੁਜੀਬੁਰ ਰਹਿਮਾਨ ਦੀ ਮੂਰਤੀ ਨੂੰ ਢਾਹ ਦਿੱਤਾ ਗਿਆ ਹੈ। ਅਜਿਹੇ 'ਚ ਜੇਕਰ ਰਾਸ਼ਟਰੀ ਗੀਤ ਬਦਲਿਆ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News