ਯੂਨਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਬਣੇ ਰਹਿਣਗੇ ਮੁਖੀ
Saturday, May 24, 2025 - 06:12 PM (IST)

ਢਾਕਾ (ਭਾਸ਼ਾ)- ਮੁਹੰਮਦ ਯੂਨਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਬਣੇ ਰਹਿਣਗੇ। ਇੱਕ ਕੈਬਨਿਟ ਸਲਾਹਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋ ਦਿਨ ਪਹਿਲਾਂ ਯੂਨਸ ਦੇ ਇੱਕ ਮੁੱਖ ਸਹਿਯੋਗੀ ਨੇ ਕਿਹਾ ਸੀ ਕਿ ਉਹ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਯੋਜਨਾ ਸਲਾਹਕਾਰ ਵਹੀਦੁਦੀਨ ਮਹਿਮੂਦ ਨੇ ਸਲਾਹਕਾਰ ਪ੍ਰੀਸ਼ਦ ਦੀ ਇੱਕ ਅਣ-ਨਿਰਧਾਰਤ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ,"ਯੂਨਸ ਨੇ ਇਹ ਨਹੀਂ ਕਿਹਾ ਸੀ ਕਿ ਉਹ ਅਹੁਦਾ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸੌਂਪੇ ਗਏ ਕੰਮ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਸਨ ਪਰ ਅਸੀਂ ਉਨ੍ਹਾਂ ਨੂੰ ਪਾਰ ਕਰ ਰਹੇ ਹਾਂ।"
ਪੜ੍ਹੋ ਇਹ ਅਹਿਮ ਖ਼ਬਰ-Canada ਤੋਂ 2 ਪੰਜਾਬੀ ਹੋਣਗੇ ਡਿਪੋਰਟ, ਜਾਣੋ ਮਾਮਲਾ
ਮਹਿਮੂਦ ਨੇ ਕਿਹਾ,"ਯੂਨਸ ਯਕੀਨੀ ਤੌਰ 'ਤੇ ਅਹੁਦੇ 'ਤੇ ਬਣੇ ਰਹਿਣਗੇ।" ਉਨ੍ਹਾਂ ਕਿਹਾ ਕਿ ਸਾਰੇ ਸਲਾਹਕਾਰ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ ਕਿਉਂਕਿ "ਸਾਨੂੰ ਸੌਂਪੀ ਗਈ ਜ਼ਿੰਮੇਵਾਰੀ ਮਹੱਤਵਪੂਰਨ ਹੈ; ਅਸੀਂ ਇਸ ਫਰਜ਼ ਤੋਂ ਭੱਜ ਨਹੀਂ ਸਕਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।