ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ

Monday, Dec 02, 2024 - 12:04 PM (IST)

ਇੰਟਰਨੈਸ਼ਨਲ ਡੈਸਕ- ਸਾਨ ਫਰਾਂਸਿਸਕੋ ਅਮਰੀਕਾ ਦੇ ਸਭ ਤੋਂ ਅਮੀਰ ਸ਼ਹਿਰਾਂ ਵਿੱਚੋਂ ਇੱਕ ਹੈ। Facebook, Google, Levi Strauss, Salesforce, Reddit ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਦੇ ਮੁੱਖ ਦਫਤਰ ਇੱਥੇ ਸਥਿਤ ਹਨ। ਇਹ ਉਹ ਸ਼ਹਿਰ ਹੈ ਜਿੱਥੇ ਤਕਨੀਕੀ ਨਵੀਨਤਾ ਨੇ ਦੁਨੀਆ ਨੂੰ ਬਦਲਣ ਲਈ ਕੰਮ ਕੀਤਾ। ਪਰ ਭਾਰਤੀ ਯੂਟਿਊਬਰ ਈਸ਼ਾਨ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਾਨ ਫਰਾਂਸਿਸਕੋ ਦੀ ਇਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਇਸ ਚਮਕ ਦੇ ਪਿੱਛੇ ਲੁਕੀ ਕੌੜੀ ਸੱਚਾਈ ਉਹ ਉਜਾਗਰ ਕੀਤਾ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ 7 ਲੱਖ ਵਿਦੇਸ਼ੀ ਵਿਦਿਆਰਥੀਆਂ ਲਈ ਨਵਾਂ ਸਾਲ ਲਿਆਏਗਾ ਆਫ਼ਤ, ਛੱਡਣਾ ਪੈ ਸਕਦੈ ਦੇਸ਼

 

ਭਾਰਤੀ ਯੂਟਿਊਬਰ ਈਸ਼ਾਨ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਮਰੀਕਾ ਦੇ ਸਾਨ ਫਰਾਂਸਿਸਕੋ ਦੀਆਂ ਸੜਕਾਂ 'ਤੇ ਨਸ਼ੇ ਵਿਚ ਟਲੀ, ਮਾਨਸਿਕ ਤੌਰ 'ਤੇ ਅਸਥਿਰ ਅਤੇ ਬੇਘਰ ਲੋਕ ਘੁੰਮਦੇ ਨਜ਼ਰ ਆ ਰਹੇ ਹਨ। ਈਸ਼ਾਨ ਨੇ 'ਐਕਸ' 'ਤੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਇਹ ਦੇਖ ਕੇ ਦਿਲ ਕੰਬ ਗਿਆ। ਸਾਨ ਫਰਾਂਸਿਸਕੋ, ਜੋ ਕਿਸੇ ਸਮੇਂ ਤਕਨਾਲੋਜੀ ਦਾ ਗੜ੍ਹ ਸੀ, ਹੁਣ ਸਭ ਤੋਂ ਅਸੁਰੱਖਿਅਤ ਸਥਾਨ ਬਣ ਗਿਆ ਹੈ। ਅੱਧੀਆਂ ਗਲੀਆਂ ਬੇਘਰ, ਨਸ਼ੇੜੀ ਅਤੇ ਮਾਨਸਿਕ ਰੋਗੀ ਲੋਕਾਂ ਨਾਲ ਭਰੀਆਂ ਪਈਆਂ ਹਨ। ਇਹ ਤਕਨੀਕੀ ਪੂੰਜੀਵਾਦ ਦੀ ਅਸਫਲਤਾ ਦੀ ਤਸਵੀਰ ਪੇਸ਼ ਕਰਦਾ ਹੈ। ਫੁਟੇਜ ਵਿੱਚ ਕੁੱਝ ਲੋਕ ਸੜਕਾਂ 'ਤੇ ਬੇਹੋਸ਼ ਜਾਂ ਤੁਰਨ ਲਈ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ। ਈਸ਼ਾਨ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ। ਇਕ ਯੂਜ਼ਰ ਨੇ ਲਿਖਿਆ, 'ਸਾਨ ਫਰਾਂਸਿਸਕੋ ਦੀ ਹਾਲਤ ਪੂੰਜੀਵਾਦ ਅਤੇ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦੀ ਹੈ। ਇਸ ਨੂੰ ਸੁਧਾਰਨ ਲਈ ਨੀਤੀਆਂ ਅਤੇ ਭਾਈਚਾਰਕ ਨਿਵੇਸ਼ ਦੀ ਲੋੜ ਹੈ। ਇਕ ਹੋਰ ਨੇ ਕਿਹਾ, 'ਇਹ ਚਮਕ-ਦਮਕ ਜ਼ਿੰਦਗੀ ਦੀ ਅਸਲ ਹਕੀਕਤ ਹੈ, ਜਿੱਥੇ ਤਕਨਾਲੋਜੀ ਅੱਗੇ ਹੈ, ਪਰ ਇਨਸਾਨ ਪਿੱਛੇ ਰਹਿ ਗਏ ਹਨ।'

ਇਹ ਵੀ ਪੜ੍ਹੋ: ਜੋਅ ਬਾਈਡੇਨ ਨੇ ਜਾਂਦੇ-ਜਾਂਦੇ ਆਪਣੇ ਪੁੱਤਰ ਹੰਟਰ ਨੂੰ ਲੈ ਕੇ ਕਰ'ਤਾ ਵੱਡਾ ਐਲਾਨ, ਕਿਹਾ- ਅਮਰੀਕੀ ਸਮਝਣਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News