ਅਮਰੀਕਾ 'ਚ ਵਿਦਿਆਰਥੀਆਂ ਦੀ ਲੱਗ ਗਈ 'ਲਾਟਰੀ', ਜੋਅ ਬਾਈਡੇਨ ਕਰ'ਤਾ ਇਹ ਐਲਾਨ
Monday, Dec 23, 2024 - 06:59 PM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਕਰਜ਼ੇ ਮਾਫ ਕਰ ਦਿੱਤੇ ਹਨ। ਬਾਈਡੇਨ ਨੇ 55 ਹਜ਼ਾਰ ਅਮਰੀਕੀ ਵਿਦਿਆਰਥੀਆਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਦਾ ਲਗਭਗ 4.28 ਅਰਬ ਡਾਲਰ (ਕਰੀਬ 36 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਖਤਮ ਹੋ ਜਾਵੇਗਾ। ਵ੍ਹਾਈਟ ਹਾਊਸ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਕਿ ਬਾਈਡੇਨ ਨੇ ਵਿਦਿਆਰਥੀਆਂ ਦੇ ਇਲਾਵਾ ਹੋਰ ਅਮਰੀਕੀ ਨਾਗਰਿਕਾਂ ਦੇ ਕਰਜ਼ੇ ਵੀ ਮਾਫ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਅਧਿਆਪਕ, ਨਰਸਾਂ, ਹੋਰ ਸੇਵਾ ਪ੍ਰਦਾਤਾ, ਵਕੀਲ, ਪੁਲਸ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਪ੍ਰਸਿੱਧ ਫਿਟਨੈਸ ਇੰਫਲੂਸਰ ਦੀ ਮੌਤ, ਸਿਰ 'ਚ ਵੱਜੀ ਸੀ ਗੋਲੀ
ਅਮਰੀਕੀ ਸਿੱਖਿਆ ਮੰਤਰੀ ਮਿਗੁਏਲ ਕਾਰਡੋਨਾ ਨੇ ਕਿਹਾ ਕਿ ਇਸ ਨਵੇਂ ਫੈਸਲੇ ਤੋਂ ਬਾਅਦ ਬਾਈਡੇਨ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਲਗਭਗ 50 ਲੱਖ ਲੋਕਾਂ (55 ਹਜ਼ਾਰ ਵਿਦਿਆਰਥੀਆਂ ਸਮੇਤ) ਦੇ ਕਰੀਬ 180 ਅਰਬ ਡਾਲਰ (ਲਗਭਗ 15.29 ਲੱਖ ਕਰੋੜ ਰੁਪਏ) ਦੇ ਕਰਜ਼ੇ ਮਾਫ ਕਰਨ ਦਾ ਰਸਤਾ ਸਾਫ ਹੋ ਜਾਵੇਗਾ। ਬਿਆਨ ਵਿੱਚ ਬਾਈਡੇਨ ਨੇ ਕਿਹਾ ਕਿ ਉਹ ਆਪਣੇ ਸ਼ਾਸਨ ਦੇ ਪਹਿਲੇ ਦਿਨ ਤੋਂ ਇਹ ਯਕੀਨੀ ਕਰਨਾ ਚਾਹੁੰਦੇ ਸਨ ਕਿ ਜਨਤਾ ਉਨ੍ਹਾਂ ਦੀ ਸਰਕਾਰ ਨੂੰ ਇੱਕ ਚੰਗੇ ਸ਼ਾਸਕ ਵਜੋਂ ਯਾਦ ਰੱਖੇ ਨਾ ਕਿ ਇੱਕ ਬੁਰੇ ਅਤੇ ਕਠੋਰ ਸ਼ਾਸਕ ਵਜੋਂ। ਡੈਮੋਕਰੇਟਿਕ ਰਾਸ਼ਟਰਪਤੀ ਨੇ 2022 ਵਿੱਚ ਵਿਦਿਆਰਥੀ ਕਰਜ਼ਾ ਮਾਫੀ ਦਾ ਇੱਕ ਇਤਿਹਾਸਕ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ
ਪਿਊ ਰਿਸਰਚ ਸੈਂਟਰ ਦੀ ਇੱਕ 2023 ਦੀ ਇਕ ਰਿਪੋਰਟ ਦੱਸਦੀ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਹਰ ਚਾਰ ਵਿੱਚੋਂ ਇੱਕ ਅਮਰੀਕੀ ਬਾਲਗ ਵਿਦਿਆਰਥੀ ਕਰਜ਼ੇ ਵਿੱਚ ਘਿਰਿਆ ਹੈ। ਇਸ 'ਚ ਉਨ੍ਹਾਂ 'ਤੇ ਔਸਤਨ 20 ਹਜ਼ਾਰ ਤੋਂ 25 ਹਜ਼ਾਰ ਡਾਲਰ ਦਾ ਕਰਜ਼ਾ ਹੈ। ਅਮਰੀਕੀ ਕਾਲਜਾਂ ਵਿੱਚ ਪੜ੍ਹਨ ਦੀ ਲਾਗਤ ਆਮ ਤੌਰ 'ਤੇ ਪ੍ਰਤੀ ਸਾਲ 10 ਹਜ਼ਾਰ ਤੋਂ 70 ਹਜ਼ਾਰ ਡਾਲਰ ਦੇ ਵਿਚਕਾਰ ਹੁੰਦੀ ਹੈ। ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੱਡੇ ਕਰਜ਼ੇ ਵਿੱਚ ਘਿਰਿਆ ਪਾਉਂਦੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ: ਕ੍ਰਿਸਮਸ ਚੈਰਿਟੀ ਸਮਾਗਮ ਦੌਰਾਨ ਮਚੀ ਭਾਜੜ, 32 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8