ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ ''ਚ ਭਾਰਤੀ ਵਿਅਕਤੀ ਗ੍ਰਿਫਤਾਰ

Sunday, Dec 22, 2024 - 04:18 PM (IST)

ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ ''ਚ ਭਾਰਤੀ ਵਿਅਕਤੀ ਗ੍ਰਿਫਤਾਰ

ਨਿਊਯਾਰਕ (ਰਾਜ ਗੋਗਨਾ) : ਬੀਤੇਂ ਦਿਨ ਇੱਕ ਅਮਰੀਕੀ ਅੰਡਰਕਵਰ ਅਧਿਕਾਰੀ ਨੇ ਇੱਕ ਭਾਰਤੀ ਨਾਗਰਿਕ ਨੂੰ ਇੱਕ ਨਾਬਾਲਗ ਨਾਲ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। 

ਅੰਡਰਕਵਰ ਏਜੰਟ ਨੇ ਇੱਕ ਐੱਨਆਰਆਈ ਵਿਅਕਤੀ ਦੇ ਖਿਲਾਫ ਅਪਰਾਧਕ ਸਬੂਤ ਇਕੱਠੇ ਕਰਨ ਲਈ ਆਨਲਾਈਨ ਇੱਕ 13 ਸਾਲ ਦੀ ਲੜਕੀ ਦੇ ਰੂਪ ਆਪਣੇ ਆਪ ਨੂੰ ਪੇਸ਼ ਕੀਤਾ। 24 ਸਾਲਾਂ ਗੁਜਰਾਤੀ ਭਾਰਤੀ ਕੀਰਤਨ ਪਟੇਲ ਜਿਸ ਨਾਲ ਗੱਲਬਾਤ ਕਰਦਾ ਸੀ। ਅਸਲ ਵਿੱਚ ਉਹ ਅੰਡਰਕਵਰ ਏਜੰਟ ਸੀ। ਜਿਸ ਨੇ ਉਸ ਨੂੰ ਜਾਲ ਵਿੱਚ ਫਸਾ ਕੇ ਸਰੀਰਕ ਸਬੰਧ ਬਣਾਉਣ ਲਈ ਕੀਰਤਨ ਪਟੇਲ ਨੂੰ ਲਾਲਚ ਦਿੱਤਾ ਅਤੇ ਫਲੋਰੀਡਾ ਦਾ ਗੁਜਰਾਤੀ ਨੌਜਵਾਨ ਉਸ ਦੇ ਜਾਲ ਵਿੱਚ ਫਸ ਗਿਆ। 

ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਅਮਰੀਕੀ ਅਟਾਰਨੀ ਦੇ ਦਫ਼ਤਰ ਅਨੁਸਾਰ ਕੀਰਤਨ ਪਟੇਲ, 24, ਸਾਲਾਂ  ਨੇ ਇੱਕ ਨਾਬਾਲਗ ਨੂੰ ਆਪਣੇ ਨਾਲ ਜਿਨਸੀ ਸਬੰਧ ਬਣਾਉਣ ਲਈ ਭਰਮਾਉਣ ਦੀ ਕੋਸ਼ਿਸ਼ ਕਰਨ ਲਈ ਆਪਣੇ ਆਪ ਨੂੰ ਦੋਸ਼ੀ ਵੀ ਮੰਨਿਆ ਹੈ। ਭਾਰਤੀ ਮੂਲ ਦੇ ਵਿਅਕਤੀ ਨੂੰ ਹੁਣ ਘੱਟੋ-ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ।ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚਐੱਸਆਈ) ਨੇ ਖੁਲਾਸਾ ਕੀਤਾ ਹੈ  ਕਿ ਉਨ੍ਹਾਂ ਦੇ ਇੱਕ ਏਜੰਟ ਨੇ ਆਨਲਾਈਨ ਆਪਣੇ ਆਪ ਨੂੰ ਨਾਬਾਲਗ ਵਜੋਂ ਪੇਸ਼ ਕੀਤਾ ਅਤੇ ਕੀਰਤਨ ਪਟੇਲ ਨੇ ਲੰਘੀ ਮਈ ਵਿੱਚ ਉਨ੍ਹਾਂ ਨਾਲ ਜਿਨਸੀ ਤੌਰ 'ਤੇ ਸਪਸ਼ਟ ਚੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੋਮਲੈਂਡ ਸਿਕਿੳਰਿਟੀ ਇਨਵੈਸਟੀਗੇਸ਼ਨਜ ਨੇ ਫਲੋਰੀਡਾ ਪਹੁੰਚ ਕੇ ਆਖਰਕਾਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Baljit Singh

Content Editor

Related News