Biden ਨੇ 14 ਲੋਕਾਂ ਨੂੰ ''ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ੍ਰੀਡਮ'' ਨਾਲ ਕੀਤਾ ਸਨਮਾਨਿਤ (ਤਸਵੀਰਾਂ)

Sunday, Jan 05, 2025 - 10:13 AM (IST)

Biden ਨੇ 14 ਲੋਕਾਂ ਨੂੰ ''ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ੍ਰੀਡਮ'' ਨਾਲ ਕੀਤਾ ਸਨਮਾਨਿਤ (ਤਸਵੀਰਾਂ)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਵਿਵਾਦਿਤ ਨਿਵੇਸ਼ਕ ਜਾਰਜ ਸੋਰੋਸ, ਵੋਗ ਦੀ ਮੁੱਖ ਸੰਪਾਦਕ ਅੰਨਾ ਵਿਨਟੌਰ, ਵਿਗਿਆਨੀ ਬਿਲ ਨਾਈ ਅਤੇ ਅਦਾਕਾਰ ਡੇਂਜ਼ਲ ਵਾਸ਼ਿੰਗਟਨ ਸਮੇਤ 14 ਲੋਕਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ੍ਰੀਡਮ' ਨਾਲ ਸਨਮਾਨਿਤ ਕੀਤਾ। ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਅਮਰੀਕੀ ਰਾਸ਼ਟਰਪਤੀ ਤੋਂ ਪੁਰਸਕਾਰ ਲੈਣ ਲਈ 'ਵਾਈਟ ਹਾਊਸ' 'ਚ ਨਿੱਜੀ ਤੌਰ 'ਤੇ ਮੌਜੂਦ ਨਹੀਂ ਹੋ ਸਕੇ। 

PunjabKesari

ਬਾਈਡੇਨ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕਿਹਾ, "ਰਾਸ਼ਟਰਪਤੀ ਦੇ ਤੌਰ 'ਤੇ ਆਖਰੀ ਵਾਰ ਮੈਨੂੰ ਸਾਡੇ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਮੈਡਲ ਆਫ ਫ੍ਰੀਡਮ, ਅਸਧਾਰਨ ਲੋਕਾਂ ਦੇ ਇੱਕ ਸਮੂਹ ਨੂੰ ਪ੍ਰਦਾਨ ਕਰਨ ਦਾ ਸਨਮਾਨ ਮਿਲਿਆ ਹੈ। ਉਹ ਲੋਕ ਜਿਨ੍ਹਾਂ ਨੇ ਅਮਰੀਕਾ ਦੇ ਸੱਭਿਆਚਾਰ ਅਤੇ ਉਦੇਸ਼ ਨੂੰ ਰੂਪ ਦੇਣ ਵਿੱਚ ਯੋਗਦਾਨ ਪਾਇਆ ਹੈ।'' ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਰੱਖਿਆ ਸਕੱਤਰ ਲੋਇਡ ਆਸਟਿਨ, ਕਈ ਮੰਤਰੀਆਂ ਅਤੇ ਹੋਰ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਸਰਕਾਰ ਨੇ ਪ੍ਰਵਾਸੀਆਂ ਪ੍ਰਤੀ ਦਿਖਾਈ ਸਖ਼ਤੀ, ਆਖੀ ਇਹ ਗੱਲ

ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਬਾਈਡੇਨ ਨੇ ਕਿਹਾ, "ਲੋਕਾਂ ਦੇ ਇਸ ਸਮੂਹ ਨੇ ਆਪਣੀ ਸੂਝ ਅਤੇ ਪ੍ਰਭਾਵ ਨਾਲ ਸਾਡੇ ਦੇਸ਼ ਵਿੱਚ ਇੱਕ ਅਦੁੱਤੀ ਛਾਪ ਛੱਡੀ ਹੈ ਜੋ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਦੇਖੀ ਜਾ ਸਕਦੀ ਹੈ।" ਅਮਰੀਕਾ ਵਿੱਚ ਨਸਲੀ ਨਿਆਂ ਲਈ ਲੜਨ ਵਾਲੇ ਫੈਨੀ ਲੂ ਹੈਮਰ, ਦੇਸ਼ ਦੇ 25ਵੇਂ ਰੱਖਿਆ ਮੰਤਰੀ ਐਸ਼ਟਨ ਕਾਰਟਰ,  ਨਸਲੀ ਵਿਤਕਰੇ ਦਾ ਡੱਟ ਕੇ ਵਿਰੋਧ ਕਰਨ ਵਾਲੇ ਸਾਬਕਾ ਅਟਾਰਨੀ ਜਨਰਲ ਰੌਬਰਟ ਫਰਾਂਸਿਸ ਕੈਨੇਡੀ ਅਤੇ ਵਪਾਰੀ ਅਤੇ 'ਅਮਰੀਕਨ ਮੋਟਰਜ਼' ਕਾਰਪੋਰੇਸ਼ਨ ਦੇ ਪ੍ਰਧਾਨ ਜਾਰਜ ਡਬਲਯੂ. ਰੋਮਨੀ ਨੂੰ ਇਹ ਮੈਡਲ ਮਰਨ ਉਪਰੰਤ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਮੈਡਲ ਲਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News