ਅਮਰੀਕਾ ''ਚ ਭਾਰਤੀ ਸਿੱਖ ਨੂੰ ਮਿਲੇਗਾ 8 ਕਰੋੜ ਦਾ ਬੋਨਸ, ਜਾਣੋ ਪੂਰਾ ਮਾਮਲਾ

Sunday, Jan 05, 2025 - 11:39 AM (IST)

ਅਮਰੀਕਾ ''ਚ ਭਾਰਤੀ ਸਿੱਖ ਨੂੰ ਮਿਲੇਗਾ 8 ਕਰੋੜ ਦਾ ਬੋਨਸ, ਜਾਣੋ ਪੂਰਾ ਮਾਮਲਾ

ਨਿਊਯਾਰਕ (ਰਾਜ ਗੋਗਨਾ)- ਇੱਕ ਭਾਰਤੀ-ਅਮਰੀਕੀ ਪਰਿਵਾਰ, ਜਿੰਨਾਂ ਦਾ ਅੱਜ ਤੋ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਗੈਸ ਸਟੇਸ਼ਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਸੀ, ਪਰਮਾਤਮਾ ਨੇ 2024 ਦੇ ਅੰਤ ਵਿੱਚ ਹੀ ਉਨ੍ਹਾਂ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਕਸਬੇ ਕਾਟਨਵੁੱਡ ਵਿੱਚ ਸਨਸ਼ਾਈਨ ਫੂਡ ਐਂਡ ਗੈਸ ਨਾਂ ਦਾ ਸਟੋਰ ਹੈ। ਉਸ ਦੇ ਮਾਲਕ ਭਾਰਤੀ ਸਿੱਖ ਜਸਪਾਲ ਸਿੰਘ ਅਤੇ ਉਸ ਦੇ ਪੁੱਤਰ ਈਸ਼ਰ ਗਿੱਲ ਨੇ ਲੰਘੀ 27 ਦਸੰਬਰ ਨੂੰ 1.22 ਬਿਲੀਅਨ ਡਾਲਰ ਦੀ ਮੈਗਾ ਮਿਲੀਅਨ ਜੈਕਪਾਟ ਟਿਕਟ ਸਟੋਰ ਤੋਂ ਵੇਚੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Trudeau ਦੇ ਸੋਮਵਾਰ ਤੱਕ ਅਸਤੀਫ਼ਾ ਦੇਣ ਦੀ ਸੰਭਾਵਨਾ! 

ਅਤੇ ਇਹ ਖੇਡ ਦੇ ਇਤਿਹਾਸ ਵਿੱਚ ਪੰਜਵੀਂ-ਸਭ ਤੋਂ ਵੱਡੀ ਜਿੱਤ ਹੈ, ਜਿਸ ਨੇ ਕੈਲੀਫੋਰਨੀਆ ਵਿੱਚ ਆਪਣੇ ਛੋਟੇ ਜਿਹੇ ਕਸਬੇ ਦੇ ਸਟੋਰ ਵੱਲ ਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ। ਹਾਲਾਂਕਿ ਟਿਕਟ ਖਰੀਦਦਾਰ ਦੀ ਪਛਾਣ ਅਣਜਾਣ ਹੈ। ਇਸ ਸਟੋਰ ਤੋ ਵੇਚੀ ਗਈ ਮੈਗਾ ਮਿਲੀਅਨਜ਼ ਲਾਟਰੀ ਦੀ ਵੇਚੀ ਗਈ ਟਿਕਟ ਵੇਚਣ ਦੇ ਬਦਲੇ ਵਿਚ ਇਕ ਮਿਲੀਅਨ ਡਾਲਰ ਮਤਲਬ 8,57,66,529 ਰੁਪਏ ਮਿਲਣਗੇ। ਜੈਕਪਾਟ ਦੀ ਇਸ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ। ਭਾਰਤੀ ਪਰਿਵਾਰ ਦਾ ਇਹ ਕੋਈ ਪਹਿਲਾ ਕਾਰੋਬਾਰੀ ਉੱਦਮ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੱਕ ਗੈਸ ਸਟੇਸ਼ਨ ਸੀ ਜਿਸ ਨੂੰ ਪਹਿਲਾਂ ਅਗਸਤ 2021 ਵਿੱਚ ਅੱਗ ਲੱਗ ਗਈ ਸੀ। ਪਰ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਮਾਰਚ 2023 ਵਿੱਚ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ। ਇੰਨੀ ਵੱਡੀ ਇਨਾਮੀ ਰਕਮ ਦੇ ਬਾਵਜੂਦ ਸਿੱਖ ਪਰਿਵਾਰ ਨੇ ਇਸ ਨੂੰ ਆਪਣੇ ਸਿਰ ਨਹੀਂ ਚੜ੍ਹਨ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News