ਪਾਕਿ: ਯੂ-ਟਿਊਬ ਸਟਾਰ ਜਨਾਨੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਹੁਣ ਤੱਕ 126 ਲੋਕ ਗ੍ਰਿਫ਼ਤਾਰ

Tuesday, Aug 24, 2021 - 02:08 PM (IST)

ਪਾਕਿ: ਯੂ-ਟਿਊਬ ਸਟਾਰ ਜਨਾਨੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਹੁਣ ਤੱਕ 126 ਲੋਕ ਗ੍ਰਿਫ਼ਤਾਰ

ਲਾਹੌਰ: ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਇਤਿਹਾਸਕ ਮੀਨਾਰ-ਏ-ਪਾਕਿਸਤਾਨ ’ਤੇ ਯੂਟਿਊਬ ਜਨਾਨੀ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਪੁਲਸ ਨੇ ਹੁਣ ਤੱਕ 126 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੇ ਬਾਅਦ ਪੂਰੇ ਦੇਸ਼ ’ਚ ਰੋਸ ਪਾਇਆ ਗਿਆ ਸੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ।ਇਹ ਘਟਨਾ 14 ਅਗਸਤ ਦੀ ਹੈ ਜਦੋਂ ਲਾਹੌਰ ’ਚ ਮੀਨਾਰ-ਏ-ਪਾਕਿਸਤਾਨ ਦੇ ਕੋਲ ਆਜ਼ਾਦੀ ਚੌਕ ’ਤੇ ਸੈਂਕੜੇ ਨੌਜਵਾਨ ਸੁਤੰਤਰਤਾ ਦਿਵਸ ਮਨਾ ਰਹੇ ਸਨ। ਵੀਡੀਓ ’ਚ ਸੈਂਕੜੇ ਨੌਜਵਾਨਾਂ ਨੂੰ ਪੀੜਤਾ ਨੂੰ ਹਵਾ ’ਚ ਉਛਾਲਦੇ ਹੋਏ, ਘਸੀਟਦੇ ਹੋਏ, ਉਸ ਦੇ ਕੱਪੜੇ ਫਾੜੇ ਅਤੇ ਉਸ ਦੇ ਨਾਲ ਛੇੜਛਾੜ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਪੁਲਸ ਨੇ ਬੀਤੀ ਮੰਗਲਵਾਰ ਨੂੰ 400 ਅਣਜਾਣ ਲੋਕਾਂ ਦੇ ਖ਼ਿਲਾਫ਼ 14 ਅਗਸਤ ਨੂੰ ਜਨਾਨੀ ਅਤੇ ਉਸ ਦੇ ਸਾਥੀਆਂ ਦੇ ਨਾਲ ਮਾਰਕੁੱਟ ਕਰਨ ਦਾ ਮਾਮਲਾ ਦਰਜ ਕੀਤਾ ਸੀ।ਪੰਜਾਬ ਦੇ ਪੁਲਸ ਮਹਾ ਨਿਰੱਖਕ ਇਨਾਮ ਗਨੀ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਪੁਲਸ ਨੇ ਵੀਡੀਓ ਫੁਟੇਜ ਦੇ ਜ਼ਰੀਏ ਪਛਾਣ ਕਰਕੇ ਹੁਣ ਤੱਕ ਇਸ ਮਾਮਲੇ ’ਚ 126 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਸ਼ਨਾਖ਼ਤ ਪਰੇਡ ਲਈ ਜੇਲ੍ਹ ਭੇਜਿਆ ਗਿਆ ਹੈ, ਜਿੱਥੇ ਪੀੜਤਾਂ ਇਨ੍ਹਾਂ ਸ਼ੱਕੀਆਂ ਦੀ ਪਛਾਣ ਕਰੇਗੀ। 

ਪੀੜਤਾ ਨੇ ਕਿਹਾ ਹੈ ਕਿ ਉਹ ਅਤੇ ਉਸ ਦੇ ਯੂ-ਟਿਊਬ ਚੈਨਲ ਦੇ ਛੇ ਹੋਰ ਮੈਂਬਰ ਸੁਤੰਤਰਤਾ ਦਿਵਸ ਸਮਾਰੋਹ ਦਾ ਵੀਡੀਓ ਬਣਾਉਣ ਲਈ ਮੀਨਾਰ-ਏ-ਪਾਕਿਸਤਾਨ ਲਾਹੌਰ ਦੇ ਕੋਲ ਆਜ਼ਾਦੀ ਚੌਕ ’ਤੇ ਗਏ ਸਨ।ਪੀੜਤਾ ਨੇ ਕਿਹਾ ਕਿ,‘ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਸਨ ਤਾਂ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਮੈਨੂੰ ਛੇੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਗਿਣਤੀ ਵੱਧਦੀ ਗਈ।ਉਨ੍ਹਾਂ ਨੇ ਮੇਰੇ ਕੱਪੜੇ ਫਾੜ ਦਿੱਤੇ ਅਤੇ ਮੇਰੇ ਨਾਲ ਛੇੜਛਾੜ ਕੀਤੀ।ਉਨ੍ਹਾਂ ਨੇ ਮੈਨੂੰ ਘਸੀਟਿਆ ਅਤੇ ਹਵਾ ’ਚ ਸੁੱਟਿਆ।ਇਹ ਕਰੀਬ ਡੇਢ ਘੰਟੇ ਤੱਕ ਚੱਲਿਆ। ਬਾਅਦ ’ਚ ਇਕ ਸੁਰੱਖਿਆ ਕਰਮਚਾਰੀ ਨੇ ਮੈਨੂੰ ਬਚਾਇਆ।


author

Shyna

Content Editor

Related News