ਅਕਾਲੀ ਦਲ ਦੇ ਯੂਥ ਵਿੰਗ ਦੇ ਪੁਨਰਗਠਨ ਨਾਲ ਪ੍ਰਵਾਸੀਆਂ 'ਚ ਉਤਸ਼ਾਹ

12/15/2018 4:37:12 PM

ਸਿਡਨੀ (ਸਨੀ ਚਾਂਦਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਵੱਲੋ ਯੂਥ ਵਿੰਗ ਦੇ ਜਥੇਬੰਧਕ ਢਾਂਚੇ ਦਾ ਪੁਨਰਗਠਨ ਕਰਨ 'ਤੇ ਪ੍ਰਵਾਸੀ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਵਾਸੀ ਵੀਰ ਇਸ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਫੇਰਬਦਲ ਨੂੰ 2019 ਦੀਆਂ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਦਾ ਜ਼ੋਨ ਵਾਇਸ ਗਠਨ ਕੀਤਾ ਹੈ, ਜਿਸ 'ਚ ਮਾਲਵਾ ਜ਼ੋਨ-1 ਤੋਂ ਪਰਮਬੰਸ ਬੰਟੀ ਰੋਮਾਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਤਬੀਰ ਸਿੰਘ ਖੱਟੜਾ ਨੂੰ ਮਾਲਵਾ ਜ਼ੋਨ-2 ਦਾ ਪ੍ਰਧਾਨ ਬਣਾਇਆ ਗਿਆ ਹੈ।

ਮਾਲਵਾ ਜ਼ੋਨ-3 ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਦਿੱਤੀ ਗਈ ਹੈ। ਮਾਝਾ ਜ਼ੋਨ ਦੀ ਪ੍ਰਧਾਨਗੀ ਰਵੀਕਰਨ ਸਿੰਘ ਕਾਹਲੋਂ ਸੰਭਾਲ਼ਣਗੇ ਅਤੇ ਦੁਆਬਾ ਜ਼ੋਨ ਦੇ ਪ੍ਰਧਾਨ ਨੌਜਵਾਨ ਆਗੂ ਸੁਖਦੀਪ ਸਿੰਘ ਸੁਕਾਰ ਲਾਏ ਗਏ ਹਨ। ਇਸ ਜੱਥੇਬੰਦਕ ਢਾਂਚੇ ਦੇ ਜਨਰਲ ਸਕੱਤਰ ਇੰਚਾਰਜ ਦੀ ਵਾਗ-ਡੋਰ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਨੂੰ ਦਿੱਤੀ ਗਈ ਹੈ। ਇਸ ਜੱਥੇਬੰਦਕ ਢਾਂਚੇ 'ਤੇ ਖੁਸ਼ੀ ਪ੍ਰਗਟਾਉਂਦਿਆਂ ਆਸਟ੍ਰੇਲੀਆ ਦੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚਰਨਪ੍ਰਤਾਪ ਸਿੰਘ ਟਿੰਕੂ ਨੇ ਯੂਥ ਦੇ ਇਸ ਨਵੇਂ ਬੰਨੇ ਮੁੱਢ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵੀਂ ਬਣੀ ਯੂਥ ਬ੍ਰਿਗੇਡ ਨਿਸ਼ਚਿਤ ਹੀ ਪਾਰਟੀ ਲਈ ਤਨਦੇਹੀ ਨਾਲ ਕੰਮ ਕਰੇਗੀ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਅੱਗੇ ਲੈ ਕੇ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਨਵੀਂ ਬਣੀ ਕਮੇਟੀ ਪਾਰਟੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਲਿਜਾਉਣ ਲਈ ਵੱਚਨਬੱਧ ਹੋਣਗੇ। ਇਸ ਮੌਕੇ ਉਨ੍ਹਾਂ ਸਾਰੀ ਹੀ ਅਕਾਲੀ ਦਲ ਪਾਰਟੀ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਮੈਂਬਰ ਚਰਨਪ੍ਰਤਾਪ ਸਿੰਘ ਟਿੰਕੂ , ਕੰਵਲਜੀਤ ਸਿੱਧੂ, ਗਗਨਪ੍ਰੀਤ ਕਪੂਰ, ਸੰਤੋਖ ਸਿੰਘ, ਸੁਖਬੀਰ ਸਿੰਘ ਗ੍ਰੇਵਾਲ, ਬੱਲੀ ਮਾਹਲ ਅਤੇ ਹੋਰ ਅਕਾਲੀ ਦਲ ਦੇ ਮੈਂਬਰ ਮੌਜੂਦ ਸਨ।


Sunny Mehra

Content Editor

Related News