ਦੁਨੀਆ ਭਰ ''ਚ ਔਰਤਾਂ ਲਗਾਤਾਰ ਸ਼ੋਸ਼ਣ ਦਾ ਕਰ ਰਹੀਆਂ ਹਨ ਸਾਹਮਣਾ : ਰਿਪੋਰਟ

10/11/2018 8:44:33 PM

ਮੈਲਬੌਰਨ— ਦਿੱਲੀ ਸਣੇ ਵਿਸ਼ਵ ਭਰ ਦੇ ਸ਼ਹਿਰਾਂ 'ਚ ਔਰਤਾਂ ਉਤਪੀੜਨ ਕਾਰਨ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ। ਲੜਕੀਆਂ ਦਾ ਮੰਨਣਾ ਹੈ ਕਿ ਉਤਪੀੜਨ ਦੀ ਸ਼ਿਕਾਇਤ ਦਾ ਕੋਈ ਬਹੁਤ ਮਤਲਬ ਨਹੀਂ ਹੈ ਕਿਉਂਕਿ ਉਨ੍ਹਾਂ 'ਤੇ ਕਾਫੀ ਘੱਟ ਕਾਰਵਾਈ ਹੈ। ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ 'ਪਲਾਨ ਇੰਟਰਨੈਸ਼ਨਲ' ਨੇ ਦਿੱਲੀ, ਕੰਪਾਲਾ, ਲੀਮਾ, ਮੈਡ੍ਰਿਡ ਤੇ ਸਿਡਨੀ 'ਚ ਰਹਿਣ ਵਾਲੀਆਂ 21 ਹਜ਼ਾਰ ਤੋਂ ਵਧ ਲੜਕੀਆਂ ਤੇ ਔਰਤਾਂ ਦੇ ਬਿਆਨ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ 'ਚ ਪਾਇਆ ਗਿਆ ਹੈ ਕਿ ਸਾਰੇ ਪੰਜ ਸ਼ਹਿਰਾਂ 'ਚ ਲੜਕੇ ਤੇ ਪੁਰਸ਼, ਲੜਕੀਆਂ ਤੇ ਔਰਤਾਂ ਦਾ ਪਿੱਛਾ ਕਰਦੇ ਹਨ, ਇਤਰਾਜ਼ਯੋਗ ਸ਼ਬਦ ਕਹਿੰਦੇ ਹਨ ਤੇ ਉਨ੍ਹਾਂ ਨੂੰ ਗੰਦੀ ਨਜ਼ਰ ਨਾਲ ਦੇਖਦੇ ਰਹਿੰਦੇ ਹਨ।
ਆਸਟਰੇਲੀਆ 'ਚ ਮੋਨਾਸ਼ ਯੂਨੀਵਰਸਿਟੀ ਦੇ ਸੋਧਕਰਤਾਵਾਂ ਸਣੇ ਜਾਂਚਕਰਤਾਵਾਂ ਦੀ ਇਕ ਰਿਪੋਰਟ ਮੁਤਾਬਕ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਮਾਜ ਤੇ ਨੇੜੇ ਖੜ੍ਹੇ ਲੋਕ ਲੁਕਾ ਲੈਂਦੇ ਹਨ ਤੇ ਅਧਿਕਾਰੀ ਸ਼ਾਇਦ ਹੀ ਕੋਈ ਕਾਰਵਾਈ ਕਰਦੇ ਹਨ। ਇਨ੍ਹਾਂ ਸਾਰੇ ਪੰਜ ਸ਼ਹਿਰਾਂ 'ਚ ਲੜਕੀਆਂ ਤੇ ਔਰਤਾਂ ਨੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ 'ਚ ਸ਼ੋਸ਼ਣ ਤੇ ਉਤਪੀੜਨ ਦੇ ਹੋਰ ਰੂਪ ਆਮ ਹਨ।


Related News