ਦੋਸਤ ਦੇ ਜਨਮਦਿਨ ’ਤੇ ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਸ਼ਖ਼ਸ ਦੇ ਫਟ ਗਏ ਫੇਫੜੇ
Friday, Dec 31, 2021 - 11:28 AM (IST)
ਹੁਨਾਨ : ਜਦੋਂ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਹਰ ਕੋਈ ਉਸ ਪਲ ਨੂੰ ਯਾਦਗਾਰ ਬਣਾਉਣ ਲਈ ਕੁੱਝ ਨਾ ਕੁੱਝ ਕਰਦਾ ਹੈ। ਇਸੇ ਤਰ੍ਹਾਂ ਚੀਨ ਵਿਚ ਇਕ ਸ਼ਖ਼ਸ ਨੇ ਆਪਣੇ ਦੋਸਤ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਗਾਣਾ ਸ਼ੁਰੂ ਕਰ ਦਿੱਤਾ। ਗਾਣੇ ਦੇ ਸੁਰ ਇੰਨੇ ਉੱਚੇ ਸਨ ਕਿ ਸ਼ਖ਼ਸ ਦੇ ਫੇਫੜੇ ਫਟ ਗਏ। ਇਸ ਦੇ ਬਾਅਦ ਉਥੇ ਹੜਕੰਪ ਮਚ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਕਵੇਟਾ ’ਚ ਬੰਬ ਧਮਾਕਾ, 4 ਦੀ ਮੌਤ, 15 ਜ਼ਖ਼ਮੀ
ਇਹ ਘਟਨਾ ਚੀਨ ਦੇ ਹੁਨਾਨ ਸੂਬੇ ਦੀ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਸ਼ਖ਼ਸ ਦੀ ਪਛਾਣ ਵਾਂਗ ਜੀ ਦੇ ਤੌਰ ’ਤੇ ਹੋਈ ਹੈ। ਗਾਣਾ ਗਾਉਂਦੇ-ਗਾਉਂਦੇ ਵਾਂਗ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਲੰਬੀ ਤਾਨ ਛੇੜ ਦਿੱਤੀ ਅਤੇ ਇਥੇ ਹੀ ਉਸ ਦੇ ਫੇਫੜਿਆਂ ਨੇੇ ਜਵਾਬ ਦੇ ਦਿੱਤਾ। ਉਸ ਨੂੰ ਆਪਣੀ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਈ। ਉਹ ਆਪਣੀ ਸਾਰੀ ਤਾਕਤ ਲਗਾ ਕੇ ਉੱਚਾ ਸੁਰ ਲਗਾ ਰਿਹਾ ਸੀ, ਜੋ ਉਸ ਦੇ ਫੇਫੜੇ ਬਰਦਾਸ਼ਤ ਨਹੀਂ ਕਰ ਸਕੇ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ।
ਡਾਟਕਰਾਂ ਨੇ ਉਸ ਦੇ ਫੇਫੜਿਆਂ ਦਾ ਐਕਸ-ਰੇ ਕਰਾਇਆ, ਜਿਸ ਵਿਚ ਉਸ ਦੀ ਛਾਤੀ ਅਤੇ ਫੇਫੜਿਆਂ ਵਿਚਾਲੇ ਕੁੱਝ ਬਬਲਸ ਨਜ਼ਰ ਆਏ। ਡਾਕਟਰਾਂ ਨੇ ਇਸ ਨੂੰ ਦੇਖਦੇ ਹੀ ਦੱਸ ਦਿੱਤਾ ਕਿ ਵਾਧੂ ਪ੍ਰੇਸ਼ਰ ਪੈਣ ਕਾਰਨ ਉਸ ਦੇ ਸੱਜੇ ਫੇਫੜੇ ਫੱਟ ਗਏ। ਡਾਕਟਰਾਂ ਨੇ ਦੱਸਿਆ ਕਿ ਸੱਮਸਿਆ ਗੰਭੀਰ ਹੈ ਪਰ ਕੁੱਝ ਦਿਨਾਂ ਵਿਚ ਰਿਕਵਰ ਹੋ ਜਾਏਗੀ।
ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।