ਹੈਂ...,ਗੋਡੇ ਦੇ ਆਪਰੇਸ਼ਨ ਮਗਰੋਂ ਚਲੀ ਗਈ ਨੌਜਵਾਨ ਦੀ ਯਾਦਦਾਸ਼ਤ ! ਬੋਲਣ ਲੱਗ ਪਿਆ ਫਰਾਟੇਦਾਰ ਅੰਗਰੇਜ਼ੀ

Wednesday, Dec 31, 2025 - 12:31 PM (IST)

ਹੈਂ...,ਗੋਡੇ ਦੇ ਆਪਰੇਸ਼ਨ ਮਗਰੋਂ ਚਲੀ ਗਈ ਨੌਜਵਾਨ ਦੀ ਯਾਦਦਾਸ਼ਤ ! ਬੋਲਣ ਲੱਗ ਪਿਆ ਫਰਾਟੇਦਾਰ ਅੰਗਰੇਜ਼ੀ

ਇੰਟਰਨੈਸ਼ਨਲ ਡੈਸਕ- ਨੀਦਰਲੈਂਡ ਤੋਂ ਇੱਕ ਬਹੁਤ ਹੀ ਅਜੀਬੋ-ਗਰੀਬ ਅਤੇ ਦੁਰਲੱਭ ਮੈਡੀਕਲ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 17 ਸਾਲਾ ਨੌਜਵਾਨ ਗੋਡੇ ਦੇ ਆਪ੍ਰੇਸ਼ਨ ਤੋਂ ਬਾਅਦ ਆਪਣੀ ਮਾਂ-ਬੋਲੀ 'ਡੱਚ' ਪੂਰੀ ਤਰ੍ਹਾਂ ਭੁੱਲ ਗਿਆ। ਹੋਸ਼ ਆਉਣ 'ਤੇ ਉਹ ਸਿਰਫ਼ ਫਰਾਟੇਦਾਰ ਅੰਗਰੇਜ਼ੀ ਵਿੱਚ ਗੱਲ ਕਰ ਰਿਹਾ ਸੀ, ਜਿਸ ਕਾਰਨ ਡਾਕਟਰ ਅਤੇ ਪਰਿਵਾਰਕ ਮੈਂਬਰ ਦੋਵੇਂ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: Year Ender: ਇਨ੍ਹਾਂ ਲੋਕਾਂ ਦੇ ਨਾਂ ਰਿਹਾ ਸਾਲ 2025, ਸੋਸ਼ਲ ਮੀਡੀਆ ਨੇ ਰਾਤੋ-ਰਾਤ ਬਣਾ'ਤਾ ਸਟਾਰ

ਕੀ ਹੈ ਪੂਰਾ ਮਾਮਲਾ? 

ਸੂਤਰਾਂ ਅਨੁਸਾਰ, ਇਸ ਨੌਜਵਾਨ ਨੂੰ ਫੁੱਟਬਾਲ ਖੇਡਦੇ ਸਮੇਂ ਗੋਡੇ 'ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਦੀ ਸਰਜਰੀ ਕਰਨੀ ਪਈ। ਸਰਜਰੀ ਸਫਲ ਰਹੀ, ਪਰ ਜਿਵੇਂ ਹੀ ਉਸ ਨੂੰ ਹੋਸ਼ ਆਇਆ, ਉਹ ਆਪਣੇ ਮਾਪਿਆਂ ਨੂੰ ਪਛਾਣਨ ਤੋਂ ਅਸਮਰੱਥ ਸੀ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਅਮਰੀਕਾ ਵਿੱਚ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ, ਜਿਸ ਦੀ ਵਰਤੋਂ ਉਹ ਪਹਿਲਾਂ ਸਿਰਫ਼ ਸਕੂਲ ਵਿੱਚ ਹੀ ਕਰਦਾ ਸੀ, ਜਦੋਂ ਕਿ ਉਹ ਆਪਣੀ ਮਾਂ-ਬੋਲੀ ਡੱਚ ਨੂੰ ਨਾ ਤਾਂ ਬੋਲ ਪਾ ਰਿਹਾ ਸੀ ਅਤੇ ਨਾ ਹੀ ਸਮਝ ਪਾ ਰਿਹਾ ਸੀ।

ਇਹ ਵੀ ਪੜ੍ਹੋ: ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਹੁਣ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ

'ਫੋਰਨ ਲੈਂਗਵੇਜ ਸਿੰਡਰੋਮ' ਦਾ ਸ਼ਿਕਾਰ 

ਡਾਕਟਰਾਂ ਨੇ ਇਸ ਸਥਿਤੀ ਨੂੰ 'ਫੋਰਨ ਲੈਂਗਵੇਜ ਸਿੰਡਰੋਮ' (Foreign Language Syndrome - FLS) ਦਾ ਨਾਮ ਦਿੱਤਾ ਹੈ। ਇਹ ਇੱਕ ਅਜਿਹੀ ਦੁਰਲੱਭ ਮਾਨਸਿਕ ਸਥਿਤੀ ਹੈ ਜਿਸ ਵਿੱਚ ਵਿਅਕਤੀ ਅਚਾਨਕ ਦੂਜੀ ਭਾਸ਼ਾ ਬੋਲਣ ਲੱਗ ਪੈਂਦਾ ਹੈ। ਮੈਡੀਕਲ ਸਾਹਿਤ ਵਿੱਚ ਹੁਣ ਤੱਕ ਅਜਿਹੇ ਸਿਰਫ਼ 9 ਮਾਮਲੇ ਹੀ ਦਰਜ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਰਦ ਸਨ। ਖੋਜਕਰਤਾ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਐਨੇਸਥੀਸੀਆ (ਬੇਹੋਸ਼ੀ ਦੀ ਦਵਾਈ) ਦੇ ਪ੍ਰਭਾਵ ਕਾਰਨ ਹੁੰਦਾ ਹੈ।

ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੂੰ ਲੱਗਾ ਵੱਡਾ ਸਦਮਾ, ਸਿਰ ਤੋਂ ਉੱਠਿਆ ਮਾਂ ਦਾ ਹੱਥ

ਕਿਵੇਂ ਵਾਪਸ ਆਈ ਯਾਦਦਾਸ਼ਤ? 

ਡਾਕਟਰਾਂ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਸਿਹਤ ਮਾਹਿਰਾਂ ਦੀ ਮਦਦ ਲਈ। ਸਰਜਰੀ ਦੇ ਲਗਭਗ 18 ਘੰਟਿਆਂ ਬਾਅਦ, ਜਦੋਂ ਉਸ ਦੇ ਦੋਸਤ ਉਸ ਨੂੰ ਮਿਲਣ ਹਸਪਤਾਲ ਪਹੁੰਚੇ, ਤਾਂ ਉਹ ਹੌਲੀ-ਹੌਲੀ ਆਪਣੀ ਮਾਂ-ਬੋਲੀ ਡੱਚ ਵਿੱਚ ਬੋਲਣ ਲੱਗ ਪਿਆ।

ਇਹ ਵੀ ਪੜ੍ਹੋ: ਕਦੇ ਪੰਜਾਬੀ ਇੰਡਸਟਰੀ 'ਚ ਪਾਈ ਸੀ ਧੱਕ ! ਹੁਣ ਗਰੀਬੀ ਦਾ ਝੰਬਿਆ ਕਲਾਕਾਰ ਬਣ ਗਿਆ ਡਿਲੀਵਰੀ ਬੁਆਏ


author

cherry

Content Editor

Related News