ਕੋਰੋਨਾ ਪੀੜਤ ਪਤੀ ਨੇ ਮਰਨ ਤੋਂ ਪਹਿਲਾਂ ਪਤਨੀ ਲਈ ਲਿਖੀ ਭਾਵੁਕ ਚਿੱਠੀ

Sunday, Apr 26, 2020 - 10:43 AM (IST)

ਕੋਰੋਨਾ ਪੀੜਤ ਪਤੀ ਨੇ ਮਰਨ ਤੋਂ ਪਹਿਲਾਂ ਪਤਨੀ ਲਈ ਲਿਖੀ ਭਾਵੁਕ ਚਿੱਠੀ

ਵਾਸ਼ਿੰਗਟਨ- ਅਮਰੀਕਾ ਵਿਚ ਰਹਿੰਦੇ ਕੋਰੋਨਾ ਵਾਇਰਸ ਪੀੜਤ ਵਿਅਕਤੀ ਨੇ ਮਰਨ ਤੋਂ ਪਹਿਲਾਂ ਆਪਣੀ ਪਤਨੀ ਲਈ ਭਾਵੁਕ ਚਿੱਠੀ ਲਿਖੀ, ਜਿਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ। ਅਮਰੀਕਾ ਦੇ ਕਨੈਕਿਟਕਟ ਦੇ ਡੈਨਬਰੀ ਵਿਚ ਰਹਿਣ ਵਾਲੇ 32 ਸਾਲਾ ਜੌਹਨ ਕੋਏਲਹੋ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ 20 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ ਅਤੇ 22 ਅਪ੍ਰੈਲ ਨੂੰ ਉਸ ਨੇ ਦਮ ਤੋੜਿਆ। ਜੌਹਨ ਸਥਾਨਕ ਕੋਰਟ ਵਿਚ ਕੰਮ ਕਰਦਾ ਸੀ ਅਤੇ ਕੰਮ ਦੌਰਾਨ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਸਾਲ ਦਾ ਪੁੱਤ ਤੇ 10 ਮਹੀਨਿਆਂ ਦੀ ਧੀ ਨੂੰ ਛੱਡ ਗਿਆ ਹੈ। 

PunjabKesari
ਉਸ ਦੀ ਪਤਨੀ ਕੇਟੀ ਨੇ ਦੱਸਿਆ ਕਿ ਪਹਿਲਾਂ ਤਾਂ ਜੌਹਨ ਵਿਚ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਪਰ ਫਿਰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਕੇਟੀ ਵਿਚ ਵੀ ਕੋਰੋਨਾ ਦੇ ਲੱਛਣ ਸਨ, ਉਹ ਆਖਰੀ ਵਾਰ ਪਤੀ ਨੂੰ ਮਿਲਣਾ ਚਾਹੁੰਦੀ ਸੀ ਪਰ ਮਿਲ ਨਾ ਸਕੀ।

PunjabKesari

ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ਦੇ ਫੋਨ ਵਿਚੋਂ ਇਕ ਪਿਆਰ ਭਰੀ ਚਿੱਠੀ ਮਿਲੀ, ਜਿਸ ਵਿਚ ਲਿਖਿਆ ਸੀ-

"ਕੇਟੀ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ, ਤੂੰ ਮੈਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ, ਮੈਂ ਕਿਸਮਤ ਵਾਲਾ ਹਾਂ ਤੇ ਮਾਣ ਕਰਦਾ ਹੈਂ ਕਿ ਮੈਂ ਤੇਰਾ ਪਤੀ ਅਤੇ ਬ੍ਰੈਡਿਨ ਤੇ ਪੈਨੀ ਦਾ ਪਿਤਾ ਹਾਂ...ਕੈਟੀ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਤੂੰ ਉਨ੍ਹਾਂ ਸਾਰਿਆਂ ਵਿਚੋਂ ਸੋਹਣੀ ਅਤੇ ਖਿਆਲ ਰੱਖਣ ਵਾਲੀ ਇਨਸਾਨ ਹੈ, ਤੂੰ ਆਪਣੇ ਤਰ੍ਹਾਂ ਦੀ ਇਕੱਲੀ ਕੁੜੀ ਹੈ।..ਇਹ ਨਿਸ਼ਚਿਤ ਕਰੀ ਕਿ ਤੂੰ ਆਪਣੀ ਜ਼ਿੰਦਗੀ ਖੁਸ਼ੀ ਤੇ ਉਸੇ ਜਜ਼ਬੇ ਨਾਲ ਬਤੀਤ ਕਰੀ, ਜਿਸ ਕਾਰਨ ਮੈਨੂੰ ਤੇਰੇ ਨਾਲ ਪਿਆਰ ਹੋਇਆ ਸੀ, ਬੱਚਿਆਂ ਲਈ ਚੰਗੀ ਮਾਂ ਦੇ ਰੂਪ ਵਿਚ ਤੈਨੂੰ ਦੇਖਣਾ ਮੇਰਾ ਸ਼ਾਨਦਾਰ ਅਨੁਭਵ ਸੀ। ਬ੍ਰੈਡਿਨ(ਪੁੱਤ) ਨੂੰ ਦੱਸਣਾ ਕਿ ਉਹ ਮੇਰਾ ਸਭ ਤੋਂ ਚੰਗਾ ਸਾਥੀ ਹੈ ਤੇ ਉਸ ਦਾ ਪਿਤਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਧੀ ਨੂੰ ਦੱਸਣਾ ਕਿ ਉਹ ਰਾਜਕੁਮਾਰੀ ਹੈ, ਉਹ ਜੋ ਚਾਹੇ ਹਾਸਲ ਕਰ ਸਕਦੀ ਹੈ। ਮੈਂ ਬਹੁਤ ਕਿਸਮਤ ਵਾਲਾ ਹਾਂ।.. ਜੇ ਤੈਨੂੰ ਕੋਈ ਹੋਰ ਮਿਲ ਜਾਵੇ ਤਾਂ ਖੁਦ ਨੂੰ ਰੋਕਣਾ ਨਾ, ਉਹ ਬਸ ਤੈਨੂੰ ਅਤੇ ਬੱਚਿਆਂ ਨੂੰ ਪਿਆਰ ਕਰੇ, ਮੈਂ ਇਸ ਲਈ ਤੈਨੂੰ ਪਿਆਰ ਕਰਾਂਗਾ, ਕੁਝ ਵੀ ਹੋਵੇ, ਹਮੇਸ਼ਾ ਖੁਸ਼ ਰਹਿਣਾ।"

PunjabKesari
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ ਤੇ ਲੱਖਾਂ ਲੋਕ ਕੋਰੋਨਾ ਦੀ ਲਪੇਟ ਵਿਚ ਹਨ।


author

Lalita Mam

Content Editor

Related News