ਕੈਨੇਡਾ ਦੀ ਨੌਜਵਾਨ ਟੈਨਿਸ ਖਿਡਾਰਨ ਵਿਕਟੋਰੀਆ ਮਬੋਕੋ ਫਾਈਨਲ ਮੁਕਾਬਲੇ ''ਚ ਪੁੱਜੀ
Friday, Jan 16, 2026 - 08:08 PM (IST)
ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੀ ਨੌਜਵਾਨ ਟੈਨਿਸ ਖਿਡਾਰਨ ਵਿਕਟੋਰੀਆ ਮਬੋਕੋ ਨੇ ਕੌਮਾਂਤਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਦੇ ਐਡਿਲੇਡ ਸ਼ਹਿਰ ਵਿੱਚ ਹੋ ਰਹੇ ਮਹਿਲਾ ਟੈਨਿਸ ਮੁਕਾਬਲੇ ਦੇ ਫਾਈਨਲ ਦੌਰ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕੈਨੇਡਾ ਦੇ ਮਹਾਨਗਰ ਟੋਰਾਂਟੋ ਨਾਲ ਸੰਬੰਧਿਤ 19 ਸਾਲਾ ਮਬੋਕੋ ਨੇ ਆਸਟ੍ਰੇਲੀਆ ਦੀ ਖਿਡਾਰਨ ਕਿੰਬਰਲੀ ਬਿਰੇਲ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ
ਮੁਕਾਬਲੇ ਦੌਰਾਨ ਵਿਕਟੋਰੀਆ ਮਬੋਕੋ ਨੇ ਸ਼ੁਰੂ ਤੋਂ ਅਖੀਰ ਤੱਕ ਪੂਰਾ ਦਬਦਬਾ ਬਣਾਈ ਰੱਖਿਆ ਅਤੇ ਵਿਰੋਧੀ ਖਿਡਾਰਨ ਨੂੰ ਕੋਈ ਵੱਡਾ ਮੌਕਾ ਨਹੀਂ ਦਿੱਤਾ। ਉਸਦੇ ਫੁਰਤੀਲੀ ਖੇਡ ਅੰਦਾਜ ਦੀ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ । ਫਾਈਨਲ ਮੁਕਾਬਲੇ ਵਿੱਚ ਵਿਕਟੋਰੀਆ ਮਬੋਕੋ ਦਾ ਸਾਹਮਣਾ ਰੂਸ ਦੀ ਤੀਜੇ ਦਰਜੇ ਦੀ ਦਰਜਾਬੰਦੀ ਵਾਲੀ ਖਿਡਾਰਣ ਮੀਰਾ ਅੰਦਰੇਏਵਾ ਨਾਲ ਹੋਵੇਗਾ। ਜਿਸਦਾ ਕਿ ਖੇਡ ਪ੍ਰੇਮੀਆਂ ਵੱਲੋਂ ਉਤਸੁਕਤਾ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
