26 ਲੱਖ ਰੁਪਏ ਦੀ ਇਸ ਸਾਇਕਲ ਦੀ ਖਾਸੀਅਤ ਜਾਣ ਤੁਸੀਂ ਹੋ ਜਾਓਗੇ ਹੈਰਾਨ

06/23/2017 5:48:37 PM

ਪੈਰਿਸ— ਅੱਜ ਅਸੀਂ ਤੁਹਾਨੂੰ ਅਜਿਹੀ ਸਾਇਕਲ ਬਾਰੇ ਦੱਸ ਰਹੇ ਹਾਂ ਜਿਸ ਦਾ ਰੰਗ ਤੁਸੀਂ ਆਪਣੀ ਪੰਸਦ ਮੁਤਾਬਕ ਬਦਲ ਸਕਦੇ ਹੋ। ਪਰ ਇਸ ਦੀ ਕੀਮਤ ਬਾਰੇ ਸੁਣ ਕੇ ਕਈ ਲੋਕਾਂ ਦੇ ਚਿਹਰੇ ਦੇ ਰੰਗ ਬਦਲ ਜਾਣਗੇ। ਅਸਲ 'ਚ ਇਸ ਸਾਇਕਲ ਦੀ ਕੀਮਤ ਹੈ ਕਰੀਬ 26 ਲੱਖ ਰੁਪਏ। ਫਰਾਂਸ ਦੀ ਸੁਪਰ ਕਾਰ ਨਿਰਮਾਤਾ ਕੰਪਨੀ ਬੁਗਾਤੀ ਨੇ ਇਸ ਡਿਜ਼ਾਈਨਰ ਸਾਇਕਲ ਦਾ ਨਿਰਮਾਣ ਕੀਤਾ ਹੈ ਅਤੇ ਇਸ ਦੀ ਕੀਮਤ ਹੈ 400000 ਡਾਲਰ ਮਤਲਬ 25 ਲੱਖ 92 ਹਜ਼ਾਰ 200 ਰੁਪਏ।

PunjabKesari

ਹੋਰ ਵੀ ਹਨ ਖਾਸੀਅਤਾਂ

PunjabKesari
ਇਸ ਸਾਇਕਲ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਭਾਰ 'ਚ ਹਲਕਾ ਹੋਣਾ ਮੰਨਿਆ ਜਾ ਰਿਹਾ ਹੈ, ਜੋ ਕਿ ਸਿਰਫ 11ਪਾਊਂਡ ਮਤਲਬ ਪੰਜ ਕਿਲੋ ਹੈ। ਇਹ ਸਾਇਕਲ ਕਾਰਬਨ ਫਾਈਬਰ ਤੋਂ ਏਅਰੋਡਾਯਨਮਿਕ ਤਕਨੀਕ ਨਾਲ ਬਣਾਈ ਗਈ ਤਾਂ ਜੋ ਇਸ ਦੀ ਗਤੀ ਵਧਾਈ ਜਾ ਸਕੇ। ਇਸ ਦਾ ਡਿਜ਼ਾਈਨ ਸੁਪਰ ਕਾਰ ਨੂੰ ਧਿਆਨ 'ਚ ਰੱਖ ਕੇ ਸਪੋਰਟਸ ਰਾਇਡਿੰਗ ਲਈ ਬਣਾਇਆ ਗਿਆ ਹੈ। ਸਾਇਕਲ ਦਾ ਡਿਜ਼ਾਈਨ ਅਜਿਹਾ ਹੈ ਕਿ ਖਰਾਬ ਰਸਤਿਆਂ 'ਤੇ ਵੀ ਇਸ 'ਚ ਘੱਟ ਤੋਂ ਘੱਟ ਝਟਕਿਆਂ ਦਾ ਅਹਿਸਾਸ ਹੁੰਦਾ ਹੈ।
ਲਿਮੀਟੇਡ ਐਡੀਸ਼ਨ
ਇਨ੍ਹਾਂ ਸਾਇਕਲਾਂ ਦੀਆਂ ਸਿਰਫ 667 ਯੂਨਿਟਸ ਹੀ ਬਣਾਈਆਂ ਗਈਆਂ ਹਨ ਕਿਉਂਕਿ ਇਹ ਲਿਮੀਟੇਡ ਐਡੀਸ਼ਨ ਸਾਇਕਲ ਹੈ। ਗ੍ਰਾਹਕ ਨੂੰ ਮੰਗ ਦੇ ਆਧਾਰ 'ਤੇ ਇਹ ਸਾਇਕਲ ਉਪਲਬਧ ਕਰਵਾਈ ਜਾਂਦੀ ਹੈ।


Related News