'ਤੈਨੂੰ ਦਫ਼ਤਰ ਆਉਣਾ ਹੀ ਪਏਗਾ...' ਬੌਸ ਨੇ ਨਹੀਂ ਦਿੱਤੀ ਮੈਡੀਕਲ ਲੀਵ, ਦਫ਼ਤਰ ਪੁੱਜੀ ਕੁੜੀ, ਫਿਰ ਜੋ ਹੋਇਆ...

Saturday, Sep 28, 2024 - 11:09 PM (IST)

ਇੰਟਰਨੈਸ਼ਨਲ ਡੈਸਕ : ਵਰਕ ਲਾਈਫ ਬੈਲੇਂਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਬਹਿਸ ਚੱਲ ਰਹੀ ਹੈ। ਅਕਸਰ ਕੰਮ ਦੇ ਦਬਾਅ ਕਾਰਨ ਅਚਾਨਕ ਹੋਈ ਮੌਤ ਦੀਆਂ ਖ਼ਬਰਾਂ ਮੀਡੀਆ ਵਿਚ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਬਹੁਤ ਸਾਰੀਆਂ ਕੰਪਨੀਆਂ ਕਰਮਚਾਰੀਆਂ ਦੇ ਕੰਮ ਦਾ ਬੋਝ ਘਟਨਾਉਣ ਜਾਂ ਦਫਤਰ ਵਿਚ ਆਰਾਮ ਕਰਨ ਦੇ ਕਲਚਰ ਨੂੰ ਵਧਾਉਣ ਦੇ ਨਾਲ-ਨਾਲ ਹਫ਼ਤੇ ਵਿਚ ਛੁੱਟੀਆਂ ਦੇ ਦਿਨਾਂ ਦੀ ਗਿਣਤੀ ਵਧਾਉਣ ਦੀ ਵਕਾਲਤ ਕਰਦੀਆਂ ਦਿਖਾਈ ਦਿੰਦੀਆਂ ਹਨ। 

ਚੀਨ ਦੀ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ CL, EL ਅਤੇ UL (ਅਣਹੈਪੀ ਲੀਵ) ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਸਭ ਦੇ ਵਿਚਕਾਰ ਥਾਈਲੈਂਡ ਵਿਚ ਇਕ 30 ਸਾਲਾ ਲੜਕੀ ਦੀ ਮੌਤ ਤੁਹਾਨੂੰ ਹੈਰਾਨ ਕਰ ਦੇਵੇਗੀ। ਦਰਅਸਲ, ਸੀਕ ਲੀਵ ਨਾ ਮਿਲਣ ਕਾਰਨ ਇਕ ਇਲੈਕਟ੍ਰੋਨਿਕਸ ਫੈਕਟਰੀ ਵਿਚ ਕੰਮ ਕਰਨ ਵਾਲੀ 30 ਸਾਲਾ ਲੜਕੀ ਦੀ ਦਫ਼ਤਰ ਵਿਚ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਮੈਨੇਜਰ ਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਲੜਕੀ ਦੀ ਪਛਾਣ ਥਾਈਲੈਂਡ ਦੇ ਸਮੂਤ ਪ੍ਰਕਾਨ ਸੂਬੇ ਦੀ ਮੇਅ (May) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਹਿਜ਼ਬੁੱਲਾ ਚੀਫ ਦੀ ਮੌਤ ਤੋਂ ਘਬਰਾਇਆ ਈਰਾਨ, ਅਯਾਤੁੱਲਾ ਅਲੀ ਖਮੇਨੀ ਨੂੰ ਖ਼ੁਫ਼ੀਆ ਟਿਕਾਣੇ 'ਤੇ ਭੇਜਿਆ

ਥਾਈਲੈਂਡ ਦੇ ਇਕ ਅਖਬਾਰ 'ਚ ਛਪੀ ਖਬਰ ਮੁਤਾਬਕ ਲੜਕੀ ਦੀ ਵੱਡੀ ਅੰਤੜੀ 'ਚ ਸੋਜ ਆ ਗਈ ਸੀ। ਉਸਨੇ ਮੈਡੀਕਲ ਛੁੱਟੀ ਲੈ ਲਈ ਅਤੇ 5 ਤੋਂ 9 ਸਤੰਬਰ ਤੱਕ 4 ਦਿਨ ਹਸਪਤਾਲ ਵਿਚ ਦਾਖਲ ਰਹੀ, ਪਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਉਸ ਦੀ ਸਿਹਤ ਖ਼ਰਾਬ ਰਹੀ। ਆਪਣੇ ਬੌਸ ਨੂੰ ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਉਸਨੇ ਦੁਬਾਰਾ ਮੈਡੀਕਲ ਛੁੱਟੀ ਲਈ ਕਿਹਾ। ਹਾਲਾਂਕਿ, ਬੌਸ ਨੇ ਸੋਚਿਆ ਕਿ ਉਹ ਇਕ ਬਹਾਨਾ ਬਣਾ ਰਹੀ ਸੀ। ਉਸਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਬੌਸ ਨੇ ਕਿਹਾ ਕਿ ਜੇਕਰ ਤੁਹਾਨੂੰ ਛੁੱਟੀ ਚਾਹੀਦੀ ਹੈ ਤਾਂ ਦਫ਼ਤਰ ਆ ਕੇ ਮੈਡੀਕਲ ਲੀਵ ਸਰਟੀਫਿਕੇਟ ਦੇ ਕੇ ਛੁੱਟੀ ਲੈ ਲਵੋ। ਹੁਣ ਲੜਕੀ ਨੂੰ ਨੌਕਰੀ ਖੁੱਸਣ ਦਾ ਡਰ ਮਹਿਸੂਸ ਹੋਣ ਲੱਗਾ, ਇਸ ਲਈ ਉਹ 13 ਸਤੰਬਰ ਨੂੰ ਮੈਡੀਕਲ ਛੁੱਟੀ ਲਈ ਸਮੇਂ ਸਿਰ ਦਫ਼ਤਰ ਪਹੁੰਚ ਗਈ। ਫਿਰ ਉਸ ਦੀ ਸਿਹਤ ਵਿਗੜਨ ਲੱਗੀ।

ਐਮਰਜੈਂਸੀ ਸਰਜਰੀ ਕਰਕੇ ਵੀ ਬਚਾਈ ਨਾ ਜਾ ਸਕੀ ਜਾਨ 
ਪਰ ਜਿਵੇਂ ਹੀ ਮੇ ਦਫਤਰ ਪਹੁੰਚੀ, ਉਸ ਦੀ ਸਿਹਤ ਵਿਗੜਣ ਲੱਗੀ। ਉਹ 20 ਮਿੰਟਾਂ ਵਿਚ ਹੀ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਸ ਦੀ ਐਮਰਜੈਂਸੀ ਸਰਜਰੀ ਵੀ ਕੀਤੀ ਗਈ ਸੀ ਪਰ ਅਗਲੇ ਦਿਨ ਨੈਕਰੋਟਾਈਜ਼ਿੰਗ ਐਂਟਰੋਕਲਾਈਟਿਸ ਕਾਰਨ ਉਸਦੀ ਮੌਤ ਹੋ ਗਈ। ਬੈਂਕਾਕ ਦੇ ਮੀਡੀਆ ਵਿਚ ਪ੍ਰਕਾਸ਼ਿਤ ਖਬਰ ਹੌਲੀ-ਹੌਲੀ ਵਿਸ਼ਵ ਪੱਧਰ 'ਤੇ ਫੈਲਣ ਲੱਗੀ। ਲੋਕਾਂ ਨੇ ਇਸ ਨੂੰ ਦੇਖਿਆ। ਇਸ ਘਟਨਾ ਤੋਂ ਬਾਅਦ ਵਰਕ ਲਾਈਫ ਬੈਲੇਂਸ ਨੂੰ ਲੈ ਕੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ।

ਕੰਪਨੀ ਨੇ ਮੰਗੀ ਮੁਆਫ਼ੀ 
ਜਿਸ ਫੈਕਟਰੀ 'ਚ ਲੜਕੀ ਕੰਮ ਕਰਦੀ ਸੀ, ਉਸ ਦਾ ਨਾਂ ਡੈਲਟਾ ਇਲੈਕਟ੍ਰੋਨਿਕਸ ਥਾਈਲੈਂਡ ਹੈ। ਉਸਨੇ 17 ਸਤੰਬਰ ਨੂੰ ਇਕ ਬਿਆਨ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਅਸੀਂ ਮੇ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਅਸੀਂ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਕੰਪਨੀ ਉਸਦੀ ਬੇਵਕਤੀ ਮੌਤ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਕਰਮਚਾਰੀ ਦੀ ਸਿਹਤ ਅਤੇ ਛੁੱਟੀ ਦੇ ਪ੍ਰੋਟੋਕੋਲ ਬਾਰੇ ਕੰਮ ਵਾਲੀ ਥਾਂ ਦੀਆਂ ਨੀਤੀਆਂ ਵਿਚ ਸਪੱਸ਼ਟ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News