ਮਹਿਲਾ ਦਾ ਦਾਅਵਾ, ਕੋਰੋਨਾ ਕਾਲ 'ਚ 2 ਹਜ਼ਾਰ ਸੈਕਸ ਵਰਕਰਾਂ ਨਾਲ ਰਹਿ ਰਹੇ ਨੇ ਕਿਮ ਜੋਂਗ
Thursday, Apr 22, 2021 - 06:13 PM (IST)
ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੀ ਮਨੁੱਖੀ ਅਧਿਕਾਰ ਕਾਰਕੁਨ ਯੇਨੋਮੀ ਪਾਰਕ ਨੂੰ ਡਰ ਹੈ ਕਿ ਦੇਸ਼ ਦਾ ਸੁਪਰੀਮ ਨੇਤਾ ਕਿਮ ਜੋਂਗ ਉਨ ਉਸ ਨੂੰ ਮਰਵਾ ਸਕਦਾ ਹੈ। ਇਸ ਦੇ ਬਾਵਜੂਦ ਉਹ ਲਗਾਤਾਰ ਉਹਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਉੱਤਰੀ ਕੋਰੀਆ ਦੇ ਪ੍ਰੋਪੇਗੈਂਡਾ 'ਤੇ ਆਪਣੀ ਰਾਏ ਰੱਖਦੀ ਆਈ ਹੈ। ਪਾਰਕ ਨੇ ਸਾਲ 2007 ਵਿਚ ਮਨੁੱਖੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਰਿਸ਼ਵਤ ਦਿੱਤੀ ਸੀ ਅਤੇ ਇਹਨਾਂ ਲੋਕਾਂ ਨੇ ਪਾਰਕ ਨੂੰ ਅਮਰੀਕਾ ਪਹੁੰਚਾ ਦਿੱਤਾ ਸੀ।
ਪਾਰਕ ਨੇ ਇਹ ਫ਼ੈਸਲਾ ਇਸ ਲਈ ਲਿਆ ਸੀ ਕਿਉਂਕਿ ਕਿਮ ਜੋਂਗ ਉਨ ਨੇ ਉਸ ਦੇ ਕੈਂਸਰ ਨਾਲ ਜੂਝ ਰਹੇ ਪਿਤਾ ਨੂੰ ਭਿਆਨਕ ਉਸਾਰੀ ਕੈਂਪ ਵਿਚ ਬੰਦ ਕਰਾ ਦਿੱਤਾ ਸੀ। ਪਾਰਕ ਹੁਣ ਸ਼ਿਕਾਗੋ ਵਿਚ ਰਹਿ ਰਹੀ ਹੈ ਅਤੇ ਉਹ ਲਗਾਤਾਰ ਕਿਮ ਜੋਂਗ ਦਾ ਸੱਚ ਲੋਕਾਂ ਸਾਹਮਣੇ ਲਿਆ ਰਹੀ ਹੈ। ਉਸ ਨੇ ਆਪਣੇ ਇੰਸਟਾਗਾਮ ਪੋਸਟ ਵਿਚ ਕਿਹਾ ਕਿ ਕੋਰੋਨਾ ਕਾਲ ਵਿਚ ਉੱਤਰੀ ਕੋਰੀਆ ਦਾ ਸੁਪਰੀਮੋ ਆਪਣੇ ਨਾਲ 2000 ਸੈਕਸ ਸਲੇਵ ਰੱਖਦਾ ਹੈ। ਪਾਰਕ ਨੂੰ ਭਾਵੇਂਕਿ ਲਗਾਤਾਰ ਡਰ ਬਣਿਆ ਰਹਿੰਦਾ ਹੈ ਕਿ ਅਮਰੀਕਾ ਵਿਚ ਹੋਣ ਦੇ ਬਾਵਜੂਦ ਕਿਮ ਉਹਨਾਂ ਨੂੰ ਮਰਵਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਨਾਸਾ ਦੇ ਪਰਸੀਵਰੇਂਸ ਰੋਵਰ ਨੇ ਫਿਰ ਰਚਿਆ ਇਤਿਹਾਸ, ਮੰਗਲ ਗ੍ਰਹਿ 'ਤੇ ਬਣਾਈ 'ਆਕਸੀਜਨ'
ਪਾਰਕ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਕਾਲ ਵਿਚ ਕਿਮ 2000 ਸੈਕਸ ਸਲੇਵ ਨਾਲ ਮੌਜੂਦ ਹੈ ਅਤੇ ਉਹ ਧਰਤੀ ਦਾ ਸਵਰਗ ਕਹੇ ਜਾਣ ਵਾਲੇ ਵਾਨਸਨ ਕੰਪਾਊਂਡ ਵਿਚ ਕੁਆਰੰਟੀਨ ਸੀ। ਇਹਨਾਂ ਔਰਤਾਂ ਨੂੰ 'ਪਲੇਜ਼ਰ ਸਕਵਾਡ' ਕਿਹਾ ਜਾਂਦਾ ਹੈ ਅਤੇ ਇਹ ਔਰਤਾਂ ਕਿਮ ਜੋਂਗ ਦੇ ਨਾਲ ਕਈ ਹਾਈ-ਪ੍ਰੋਫਾਈਲ ਅਤੇ ਐਲੀਟ ਲੋਕਾਂ ਦੇ ਮਨੋਰੰਜਨ ਲਈ ਮੌਜੂਦ ਰਹਿੰਦੀਆਂ ਹਨ। ਪਾਰਕ ਜਦੋਂ ਵੀ ਜਨਤਕ ਸਮਾਗਮਾਂ ਵਿਚ ਜਾਂਦੀ ਹੈ ਤਾਂ ਉਸ ਨਾਲ ਸਿਕਓਰਿਟੀ ਗਾਰਡ ਹੁੰਦੇ ਹਨ। ਉਸ ਨੇ ਸਨ ਵੈਬਸਾਈਟ ਨਾਲ ਗੱਲਬਾਤ ਵਿਚ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਕਿਮ ਜੋਂਗ ਉਨ ਦੀ ਟਾਰਗੇਟ ਸੂਚੀ ਵਿਚ ਬਣੀ ਹੋਈ ਹਾਂ। ਮੈਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਉਸ ਦੇ ਆਦਮੀ ਮੈਨੂੰ ਲੱਭ ਕੇ ਮਾਰ ਸਕਦੇ ਹਨ। ਮੈਨੂੰ ਧਮਕੀਆਂ ਮਿਲਦੀਆਂ ਹਨ ਅਤੇ ਮੇਰਾ ਸਿਸਟਮ ਵੀ ਕਈ ਵਾਰ ਹੈੱਕ ਹੋ ਚੁੱਕਾ ਹੈ।
ਪਾਰਕ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਮੈਨੂੰ ਜਨਤਕ ਤੌਰ 'ਤੇ ਦੇਸ਼ ਦਾ ਦੁਸ਼ਮਣ ਕਰਾਰ ਦਿੱਤਾ ਸੀ ਕਿਉਂਕਿ ਮੈਂ ਅਤੇ ਮੇਰੀ ਮਾਂ ਦੇਸ਼ ਛੱਡ ਕੇ ਭੱਜ ਗਏ ਸਨ। ਇਸ ਕਾਰਨ ਮੇਰੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਉਹ ਸਜ਼ਾ ਦੇ ਰਹੇ ਹਨ। ਮੇਰੇ ਸਾਰੇ ਰਿਸ਼ਤੇਦਾਰ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਫਿਰ ਉਹਨਾਂ ਨੂੰ ਜੇਲ੍ਹ ਹੋ ਚੁੱਕੀ ਹੈ। ਪਾਰਕ ਨੇ ਕਿਹਾ ਕਿ ਜਮਾਲ ਖਸ਼ੋਗੀ ਜਿਹੇ ਮਸ਼ਹੂਰ ਪੱਤਰਕਾਰ ਨੂੰ ਤੁਰਕੀ ਜਿਹੇ ਦੇਸ਼ ਵਿਚ ਮਾਰ ਦਿੱਤਾ ਗਿਆ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਤਾਨਾਸ਼ਾਹ ਦੂਜੇ ਦੇਸ਼ਾਂ ਵਿਚ ਵੀ ਹੱਤਿਆ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਇਸ ਦੀ ਕੀਮਤ ਵੀ ਨਹੀਂ ਚੁਕਾਉਣੀ ਪੈਂਦੀ। ਅਜਿਹੇ ਵਿਚ ਮੈਨੂੰ ਵੀ ਆਪਣੀ ਜ਼ਿੰਦਗੀ ਦੀ ਚਿੰਤਾ ਬਣੀ ਰਹਿੰਦੀ ਹੈ।
ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।