ਬੱਚਿਆਂ ਲਈ ਜਿਊਂਦਾ ਜਾਗਦਾ ਨਰਕ ਹੈ ਯਮਨ : ਸੰਯੁਕਤ ਰਾਸ਼ਟਰ

Monday, Nov 05, 2018 - 01:41 AM (IST)

ਅੱਮਾਨ — ਸੁਯੰਕਤ ਰਾਸ਼ਟਰ ਦੇ ਇਕ ਉੱਚ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਜੰਗਗ੍ਰਸਤ ਦੇਸ਼ ਯਮਨ ਬੱਚਿਆਂ ਲਈ 'ਜ਼ਿਊਂਦਾ-ਜਾਗਦਾ ਨਰਕ' ਬਣਾ ਚੁਕਿਆ ਹੈ, ਜਿੱਥੇ ਹਜ਼ਾਰਾਂ ਬੱਚੇ ਕੁਪੋਸ਼ਣ ਅਤੇ ਉਨ੍ਹਾਂ ਬੀਮਾਰੀਆਂ ਨਾਲ ਹਰ ਸਾਲ ਮਰ ਰਹੇ ਹਨ, ਜਿਨਾਂ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਯੂਨੀਸੈਫ 'ਚ ਦੱਖਣੀ ਏਸ਼ੀਆ ਅਤੇ ਉੱਤਰੀ ਅਫਰੀਕਾ ਦੇ ਖੇਤਰੀ ਨਿਦੇਸ਼ਕ ਗੀਰਟ ਕੈਪਲੇਅਰ ਨੇ ਸਬੰਧਿਤ ਪੱਖਾਂ ਨਾਲ ਇਸ ਮਹੀਨੇ ਦੇ ਆਖਿਰ 'ਚ ਹੋਣ ਵਾਲੀ ਸ਼ਾਂਤੀ ਵਾਰਤਾ (ਗੱਲਬਾਤ) 'ਚ ਸ਼ਾਮਲ ਹੋਣ ਅਤੇ ਜੰਗਬੰਦੀ 'ਤੇ ਰਾਜ਼ੀ ਹੋਣ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਜਾਰਡਨ ਦੀ ਰਾਜਧਾਨੀ ਅੱਮਾਨ 'ਚ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਯਮਨ ਅੱਜ ਦੇ ਸਮੇਂ 'ਚ ਜ਼ਿਊਂਦਾ-ਜਾਗਦਾ ਨਰਕ ਬਣ ਗਿਆ ਹੈ, ਨਾ ਸਿਰਫ 50-60 ਫੀਸਦੀ ਬੱਚਿਆਂ ਲਈ ਬਲਕਿ ਯਮਨ ਹਰ ਕੁੜੀ ਅਤੇ ਮੁੰਡੇ ਲਈ ਇਕ ਨਰਕ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਅੰਕੜੇ ਸਾਡੇ ਸਾਰਿਆਂ ਨੂੰ ਇਹ ਸਮਝਣ ਲਈ ਇਕ ਚਿਤਾਵਨੀ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ। ਯੂਨੀਸੈਫ ਮੁਤਾਬਕ ਯਮਨ 'ਚ 5 ਸਾਲ ਤੋਂ ਘੱਟ ਦੀ ਉਮਰ ਦੇ ਕਰੀਬ 18 ਲੱਖ ਬੱਚੇ ਭਿਆਨਕ ਰੂਪ ਤੋਂ ਕੁਪੋਸ਼ਣ ਨਾਲ ਨਜਿੱਠ ਰਹੇ ਹਨ, ਉਨ੍ਹਾਂ 'ਚੋਂ 4 ਲੱਖ ਬੱਚਿਆਂ ਦੀ ਜ਼ਿੰਦਗੀਆਂ 'ਤੇ ਸਭ ਤੋਂ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ। ਯਮਨ 'ਚ ਹਰ ਸਾਲ 30,000 ਬੱਚਿਆਂ ਦੀ ਕੁਪੋਸ਼ਣ ਕਾਰਨ ਮੌਤ ਹੋ ਰਹੀ ਹੈ ਜਦਕਿ ਹਰ ਇਕ 10 ਮਿੰਟ 'ਚ 1 ਬੱਚੇ ਦੀ ਮੌਤ ਉਨ੍ਹਾਂ ਬੀਮਾਰੀਆਂ ਨਾਲ ਹੋ ਜਾਂਦੀ ਹੈ ਜਿਨ੍ਹਾਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ।


Related News