ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਨੇੜੇ ਜਹਾਜ਼ ਨੂੰ ਬਣਾਇਆ ਨਿਸ਼ਾਨਾ
Tuesday, Oct 29, 2024 - 01:15 PM (IST)
ਦੁਬਈ (ਏਜੰਸੀ)- ਹੂਤੀ ਬਾਗੀਆਂ ਨੇ ਸੋਮਵਾਰ ਨੂੰ ਲਾਲ ਸਾਗਰ ਦੇ ਨੇੜੇ ਤੰਗ ਬਾਬ ਅਲ-ਮੰਡੇਬ ਜਲਡਮਰੂ ਤੋਂ ਲੰਘ ਰਹੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਜਹਾਜ਼ ਸੁਰੱਖਿਅਤ ਬਚ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਮਲਿਆਂ ਦੇ ਲਿਹਾਜ ਤੋਂ ਪਿਛਲੇ 18 ਦਿਨਾਂ ਤੋਂ ਥੋੜ੍ਹੀ ਸ਼ਾਂਤੀ ਸੀ ਪਰ ਹੂਤੀ ਬਾਗੀਆਂ ਦੇ ਇਸ ਹਮਲੇ ਕਾਰਨ ਸਥਿਤੀ ਬਦਲ ਗਈ ਹੈ। ਬਾਗੀ ਗਾਜ਼ਾ ਪੱਟੀ 'ਚ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਲਗਭਗ ਇਕ ਸਾਲ ਤੋਂ ਲਾਲ ਸਾਗਰ ਦੇ ਗਲਿਆਰੇ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਹਮਲੇ ਕਰ ਰਹੇ ਹਨ।
ਇਹ ਵੀ ਪੜ੍ਹੋ: ਟਰੰਪ ਦਾ ਧਿਆਨ ਆਪਣੀਆਂ ਸ਼ਿਕਾਇਤਾਂ, ਖੁਦ 'ਤੇ ਅਤੇ ਦੇਸ਼ ਨੂੰ ਵੰਡਣ 'ਤੇ ਹੈ: ਕਮਲਾ ਹੈਰਿਸ
ਹਿੰਸਾ ਕਾਰਨ ਇਸ ਖੇਤਰ ਵਿੱਚੋਂ ਜਹਾਜ਼ਾਂ ਦੀ ਅੰਤਰਰਾਸ਼ਟਰੀ ਆਵਾਜਾਈ ਵਿੱਚ ਵਿਘਨ ਪਿਆ ਹੈ। ਇਕ ਸਮੇਂ ਇੱਥੋਂ ਸਾਲਾਨਾ ਇੱਕ ਖਰਬ ਡਾਲਰ ਦਾ ਕਾਰੋਬਾਰ ਹੁੰਦਾ ਸੀ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪ੍ਰੇਸ਼ਨ ਸੈਂਟਰ (UKMTO) ਨੇ ਦੱਸਿਆ ਕਿ ਬਾਬ ਅਲ-ਮੰਡੇਬ ਜਲਡਮਰੂ ਤੋਂ ਲੰਘ ਰਹੇ ਇੱਕ ਜਹਾਜ਼ ਨੇ ਹਮਲੇ ਦੀ ਸੂਚਨਾ ਦਿੱਤੀ। ਇਹ ਜਲਡਮਰੂ ਲਾਲ ਸਾਗਰ ਨੂੰ ਅਦਨ ਦੀ ਖਾੜੀ ਤੋਂ ਅਤੇ ਅਰਬ ਪ੍ਰਾਇਦੀਪ ਨੂੰ ਪੂਰਬੀ ਅਫਰੀਕਾ ਤੋਂ ਵੱਖ ਕਰਦਾ ਹੈ। UKMTO ਨੇ ਕਿਹਾ ਕਿ ਜਹਾਜ਼ ਦੇ ਕਪਤਾਨ ਨੇ ਜਹਾਜ਼ ਦੇ ਨੇੜੇ ਦੋ ਧਮਾਕਿਆਂ ਦੀ ਸੂਚਨਾ ਦਿੱਤੀ। ਹਾਲਾਂਕਿ, "ਜਹਾਜ਼ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ।"
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8