ਯਮਨ : ਹਸਪਤਾਲ ''ਤੇ ਹਵਾਈ ਹਮਲਾ, 7 ਲੋਕਾਂ ਦੀ ਮੌਤ
Wednesday, Mar 27, 2019 - 12:41 PM (IST)

ਸੰਯੁਕਤ ਰਾਸ਼ਟਰ (ਭਾਸ਼ਾ)— ਉੱਤਰੀ-ਪੱਛਮੀ ਯਮਨ ਦੇ ਇਕ ਪੇਂਡੂ ਇਲਾਕੇ ਵਿਚ ਮੰਗਲਵਾਰ ਨੂੰ ਇਕ ਹਸਪਤਾਲ 'ਤੇ ਹਵਾਈ ਹਮਲਾ ਕੀਤਾ ਗਿਆ। ਇਸ ਹਵਾਈ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਅੰਤਰਰਾਸ਼ਟਰੀ ਮਦਦ ਸੰਗਠਨ 'ਸੇਵ ਦੀ ਚਿਲਡਰਨ' ਨੇ ਦਿੱਤੀ।
ਹਸਪਤਾਲ ਦੀ ਮਦਦ ਕਰਨ ਵਾਲੇ ਸੰਗਠਨ ਨੇ ਇਕ ਬਿਆਨ ਵਿਚ ਦੱਸਿਆ ਕਿ ਮ੍ਰਿਤਕਾਂ ਵਿਚ 4 ਬੱਚੇ ਸ਼ਾਮਲ ਹਨ। ਇਸ ਦੇ ਇਲਾਵਾ ਦੋ ਲੋਕ ਲਾਪਤਾ ਹਨ। ਸੰਗਠਨ ਨੇ ਦੱਸਿਆ ਕਿ ਸਾਦਾ ਸ਼ਹਿਰ ਤੋਂ ਕਰੀਬ 100 ਕਿਲੋਮੀਟਰ ਦੂਰ ਰਿਤਾਫ ਪੇਂਡੂ ਹਸਪਤਾਲ ਦੇ ਮੁੱਖ ਦਰਵਾਜੇ ਨੇੜੇ ਪੈਟਰੋਲ ਪੰਪ 'ਤੇ ਇਕ ਮਿਜ਼ਾਈਲ ਦਾਗੀ ਗਈ। ਇਹ ਘਟਨਾ ਮੰਗਲਵਾਰ ਸਵੇਰੇ ਸਥਾਨਕ ਸਮੇਂ ਮੁਤਾਬਕ ਕਰੀਬ 9:30 ਵਜੇ ਵਾਪਰੀ।