ISIS ਦੇ ਕਬਜ਼ੇ ''ਚੋਂ ਬਚੀ ਔਰਤ ਨੇ ਫਰੋਲੇ ਦੁੱਖੜੇ, ਇੰਝ ਢਾਹਿਆ ਕਹਿਰ

Sunday, Jul 14, 2019 - 08:18 PM (IST)

ISIS ਦੇ ਕਬਜ਼ੇ ''ਚੋਂ ਬਚੀ ਔਰਤ ਨੇ ਫਰੋਲੇ ਦੁੱਖੜੇ, ਇੰਝ ਢਾਹਿਆ ਕਹਿਰ

ਬਾਦਰੇ— ਜਿਹਾਦੀਆਂ ਦੀ ਕੈਦ 'ਚੋਂ ਸਾਲਾਂ ਬਾਅਦ ਰਿਹਾਅ ਹੋਈ ਯਜ਼ੀਦੀ ਔਰਤ ਜਿਹਾਨ ਨੇ ਆਪਣੀ ਆਪ-ਬੀਤੀ ਬਿਆਨ ਕੀਤੀ ਹੈ। ਉਸ ਨੇ ਦੱਸਿਆ ਕਿ ਕਈ ਸਾਲਾਂ ਤੱਕ ਕਈ ਤਕਲੀਫਾਂ ਝੱਲਣ ਤੋਂ ਬਾਅਦ ਆਪਣੇ ਇਸਲਾਮਿਕ ਸਟੇਟ ਦੇ ਲੜਾਕਿਆਂ ਤੋਂ ਹੋਏ ਤਿੰਨ ਬੱਚਿਆਂ ਨੂੰ ਉਥੇ ਛੱਡਣਾ ਆਸਾਨ ਨਹੀਂ ਸੀ ਪਰ ਉਨ੍ਹਾਂ ਨੂੰ ਨਾਲ ਨਾ ਲਿਆਉਣ ਦਾ ਫੈਸਲਾ ਉਨ੍ਹਾਂ ਨੇ ਸੋਚ-ਸਮਝ ਕੇ ਲਿਆ ਹੈ। ਜਿਹਾਨ ਕਾਸਿਮ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਉਹ ਉਨ੍ਹਾਂ ਨੂੰ ਨਾਲ ਨਹੀਂ ਲਿਆ ਸਕਦੀ ਸੀ। ਉਹ ਆਈ.ਐੱਸ. ਬੱਚੇ ਹਨ।

ਇਸ ਅਸਲੀਅਤ ਨੂੰ ਸਾਹਮਣੇ ਲਿਆਉਂਦੇ ਹੋਏ ਕਿ ਬੱਚੇ ਇਸਲਾਮਿਕ ਸਟੇਟ ਵਲੋਂ ਉਨ੍ਹਾਂ 'ਤੇ ਕੀਤੇ ਹੋਏ ਅੱਤਿਆਚਾਰਾਂ ਨੂੰ ਵਾਰ-ਵਾਰ ਯਾਦ ਦਿਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹਾ ਕਰ ਵੀ ਸਕਦੀ ਹਾਂ, ਜਦੋਂ ਮੇਰੇ ਤਿੰਨ ਭੈਣ-ਭਰਾ ਅਜੇ ਵੀ ਇਸਲਾਮਿਕ ਸਟੇਟ ਦੀ ਕੈਦ 'ਚ ਹਨ। ਉਨ੍ਹਾਂ ਕਿਹਾ ਕਿ ਇਰਾਕ ਦੇ ਸਿੰਜਾਰ ਤੋਂ 2014 'ਚ ਇਸਲਾਮਿਕ ਸਟੇਟ ਵਲੋਂ ਅਗਵਾ ਕੀਤੀਆਂ ਗਈਆਂ ਦਰਜਨਾਂ ਔਰਤਾਂ ਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ, ਉਨ੍ਹਾਂ ਨੂੰ ਵੇਚਿਆ ਗਿਆ ਤੇ ਜਿਹਾਦੀਆਂ ਨਾਲ ਜ਼ਬਰੀ ਉਨ੍ਹਾਂ ਦੇ ਵਿਆਹ ਕਰਵਾਏ ਗਏ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦਾ ਕੀ ਕੀਤਾ ਜਾਵੇ ਜੋ ਜ਼ਬਰੀ ਬਣਾਏ ਗਏ ਯੌਨ ਸਬੰਧਾਂ ਨਾਲ ਹੋਏ ਹਨ। ਹੁਣ ਉਹ ਰਿਹਾਅ ਹੋ ਗਏ ਹਨ, ਔਰਤਾਂ ਆਪਣੇ ਜ਼ਖਮਾਂ ਨੂੰ ਭਰਨਾ ਚਾਹੁੰਦੀਆਂ ਹਨ ਪਰ ਜਿਹਾਦੀ ਸੰਤਾਨਾਂ ਕਾਰਨ ਉਹ ਇਸ ਤੋਂ ਉਭਰ ਨਹੀਂ ਪਾ ਰਹੀਆਂ ਹਨ। ਜਿਹਾਨ ਨੂੰ 13 ਸਾਲ ਦੀ ਉਮਰ 'ਚ ਅਗਵਾ ਕਰ ਲਿਆ ਗਿਆ ਸੀ ਤੇ 15 ਸਾਲ ਦੀ ਉਮਰ 'ਚ ਉਸ ਦਾ ਜ਼ਬਰੀ ਆਈ.ਐੱਸ. ਲੜਾਕੇ ਨਾਲ ਵਿਆਹ ਕਰ ਦਿੱਤਾ ਗਿਆ ਸੀ। ਅਮਰੀਕੀ ਸਮਰਥਿਤ ਬਲਾਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਯਜ਼ੀਦੀ ਹੈ ਤਾਂ ਉਸ ਨੂੰ ਤੇ ਉਸ ਦੇ ਦੋ ਸਾਲ ਦੇ ਬੱਚੇ, ਇਕ ਸਾਲ ਦੇ ਬੇਟੀ ਤੇ ਚਾਰ ਮਹੀਨੇ ਦੇ ਨਵਜਾਤ ਨੂੰ ਦੂਰ ਲੈ ਗਈ, ਜੋ ਹੁਣ ਸੀਰੀਆ 'ਚ ਪੀੜਤ ਹੋਰ ਔਰਤਾਂ ਨਾਲ ਰਹਿ ਰਹੇ ਹਨ। ਇਸ ਸੁਰੱਖਿਅਤ ਪਨਾਹਗਾਹ ਨੂੰ ਯਜ਼ੀਦੀ ਹਾਊਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਔਰਤ ਦੀ ਤਸਵੀਰ ਫੇਸਬੁੱਕ 'ਤੇ ਪੋਸਟ ਕੀਤੀ, ਜਿਸ ਤੋਂ ਬਾਅਦ ਉਸ ਦੇ ਭਰਾ ਸਲਮਾਨ ਨੇ ਉਸ ਦੀ ਪਛਾਣ ਕੀਤੀ, ਜੋ ਉੱਤਰੀ ਇਰਾਕ 'ਚ ਰਹਿੰਦਾ ਹੈ।

ਸਲਮਾਨ ਨੇ ਆਪਣੀ ਭੈਣ ਨੂੰ ਵਾਪਸ ਘਰ ਲਿਆਉਣ ਦੀ ਇੱਛਾ ਜ਼ਾਹਿਰ ਕੀਤੀ ਪਰ ਬੱਚਿਆਂ ਦੇ ਬਿਨਾਂ। ਸਾਰੀਆਂ ਕੋਸ਼ਿਸ਼ਾਂ ਨੂੰ ਝੇਲ ਚੁੱਕੀ ਜਿਹਾਨ ਨੇ ਅਖੀਰ ਆਪਣੇ ਤਿੰਨਾਂ ਬੱਚਿਆਂ ਨੂੰ ਕੁਰਦ ਅਧਿਕਾਰੀਆਂ ਦੇ ਹਵਾਲੇ ਕਰ ਆਪਣੇ ਅਸਲੀ ਪਰਿਵਾਰ ਦੇ ਕੋਲ ਪਰਤਣ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਛੋਟੇ ਹਨ। ਮੇਰਾ ਉਨ੍ਹਾਂ ਨਾਲ ਜੁੜਆ ਸੀ ਤੇ ਉਨ੍ਹਾਂ ਦਾ ਮੇਰੇ ਨਾਲ ਪਰ ਉਹ ਇਸਲਾਮਿਕ ਬੱਚੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਬੱਚਿਆਂ ਦੀ ਕੋਈ ਤਸਵੀਰ ਨਹੀਂ ਹੈ ਤੇ ਉਹ ਉਨ੍ਹਾਂ ਨੂੰ ਯਾਦ ਵੀ ਰੱਖਣਾ ਨਹੀਂ ਚਾਹੁੰਦੀ। ਜਿਹਾਨ ਨੇ ਕਿਹਾ ਕਿ ਪਹਿਲਾ ਦਿਨ ਮੁਸ਼ਕਲ ਸੀ ਤੇ ਫਿਰ ਹੌਲੀ-ਹੌਲੀ ਉਹ ਉਨ੍ਹਾਂ ਨੂੰ ਭੁੱਲ ਗਈ।


author

Baljit Singh

Content Editor

Related News